ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ, ਦੀਵਾਲੀ ‘ਤੇ ਚਲਾਏ ਜਾ ਸਕਣਗੇ ਪਟਾਕੇ

Prabhjot Kaur
2 Min Read

ਚੰਡੀਗੜ੍ਹ: ਦੋ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਯੂਟੀ ਪ੍ਰਸ਼ਾਸਨ ਦੇ ਫੈਸਲੇ ਦੀ ਗੱਲ ਕਰੀਏ ਤਾਂ ਇਸ ਵਾਰ ਚੰਡੀਗੜ੍ਹ ਵਾਲੇ ਦੀਵਾਲੀ, ਗੁਰਪੁਰਬ ਤੇ ਦੁਸਹਿਰੇ ਮੌਕੇ ਗਰੀਨ ਪਟਾਕੇ ਚਲਾ ਸਕਣਗੇ। ਪ੍ਰਸ਼ਾਸਨ ਨੇ ਬਕਾਇਦਾ ਇਸ ਦੀ ਖੁਲ੍ਹ ਦੇ ਦਿੱਤੀ ਹੈ।

ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਫੈਸਲਾ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਲਿਆ ਹੈ ਤੇ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਗੱਲ ਕਰੀਏ ਪ੍ਰਸ਼ਾਸਨ ਵਲੋਂ ਦਿੱਤੀ ਢਿੱਲ੍ਹ ਦੀ ਤਾਂ ਸ਼ਹਿਰ ਵਾਸੀ ਹੁਣ ਦੀਵਾਲੀ ਦੀ ਰਾਤ 8.00 ਵਜੇ ਤੋਂ 10.00 ਵਜੇ ਤੱਕ ਅਤੇ ਦੁਸਹਿਰੇ ਮੌਕੇ ਪੁਤਲਾ ਫੂਕਣ ਅਤੇ ਗੁਰੂਪੁਰਬ ਸਵੇਰੇ 4.00 ਵਜੇ ਤੋਂ ਸਵੇਰੇ 5.00 ਵਜੇ ਅਤੇ ਰਾਤ 9.00 ਤੋਂ ਰਾਤ 10.00 ਵਜੇ ਤੱਕ ਹੀ ਪਟਾਕੇ ਚਲਾ ਸਕਣਗੇ। ਇਸ ਸਮੇਂ ਤੋਂ ਵੱਧ ਸਮਾਂ ਕਿਸੇ ਵੀ ਵਿਅਕਤੀ ਨੂੰ ਪਟਾਕੇ ਚਲਾਉਣ ਦੀ ਇਜਾਜਤ ਨਹੀਂ ਹੈ।

ਜੇਕਰ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਤੋਂ ਹਾਸਲ ਹਵਾ ਗੁਣਵੱਤਾ ਇੰਡੈਕਸ ਦੀ ਵਿਸਤ੍ਰਿਤ ਰਿਪੋਰਟ ਦੀ ਮੰਨੀਤੇ ਤਾਂ ਸਾਲ 2020 ਅਤੇ 2021 ਵਿੱਚ ਦੀਵਾਲੀ ਮਹੀਨੇ ਦੌਰਾਨ ਹਵਾ ਦੀ ਗੁਣਵੱਤਾ ਦਰਮਿਆਨੀ/ਤਸੱਲੀਬਖਸ਼ ਪਾਈ ਗਈ ਸੀ, ਇਸ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਹਰੇ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦੇ ਦਿੱਤੀ ਹੈ।

ਅਸਲ ‘ਚ ਦਿਵਾਲੀ ਤੋਂ ਪਹਿਲਾਂ ਦੁਸ਼ਹਿਰਾ ਆਉਣ ਵਾਲਾ ਹੈ ਤੇ ਇਸ ਵਾਰ ਰਾਵਣ ਵੀ ਪੂਰੇ ਧੂਮ ਧੜਾਕੇ ਨਾਲ ਸੜੇਗਾ। ਇਸ ਮੌਕੇ ਨੂੰ ਖਾਸ ਕਰਕੇ ਚੰਡੀਗੜ੍ਹ ਵਾਲੇ ਪਿਛਲੇ ਦੋ ਸਾਲਾਂ ਤੋਂ ਮਿਸ ਕਰ ਰਹੇ ਹਨ।

- Advertisement -

ਪਾਬੰਦੀ ਦੀ ਗੱਲ ਕਰੀਏ ਤਾਂ ਸਾਲ 2020 ‘ਚ ਐਨਜੀਟੀ ਨੇ ਹੁਕਮ ਜਾਰੀ ਕਰਕੇ ਕਿਹਾ ਸੀ ਕਿ ਉਨ੍ਹਾ ਸ਼ਹਿਰਾਂ ‘ਚ ਪਟਾਕੇ ਨਹੀਂ ਚਲਣਗੇ, ਜਿਨ੍ਹਾਂ ਚ ਹਵਾ ਤੈਅ ਮਾਨਕਾਂ ਤੋਂ ਖਰਾਬ ਹੈ। ਸਾਲ 2018 ਚ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਿਰਫ ਹਰੇ ਪਟਾਕੇ ਚਲਾਉਣ ਦੀ ਇਜਾਜਤ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment