Chanakya neeti: ਇਨ੍ਹਾਂ ਗੱਲਾਂ ਰਾਹੀਂ ਕਰੋ ਬੁਰੇ ਤੇ ਚੰਗੇ ਇਨਸਾਨ ਦੀ ਪਰਖ

Prabhjot Kaur
3 Min Read

ਚਾਣਕਿਆ ਨੀਤੀ: ਆਚਾਰੀਆ ਚਾਣਕਿਆ ਨੇ ਆਪਣੀ ਜ਼ਿੰਦਗੀ ਵਿੱਚ ਕਈ ਸਥਿਤੀਆਂ ਦਾ ਸਾਹਮਣਾ ਕੀਤਾ ਸੀ ਪਰ ਉਨ੍ਹਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਅਤੇ ਆਪਣਾ ਟੀਚਾ ਹਾਸਲ ਕੀਤਾ। ਜੇਕਰ ਕੋਈ ਵਿਅਕਤੀ ਆਪਣੀ ਜ਼ਿੰਦਗੀ ਵਿੱਚ ਆਚਾਰੀਆ ਚਾਣਕਿਆ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ, ਤਾਂ ਉਹ ਜੀਵਨ ਵਿੱਚ ਕਦੇ ਵੀ ਗਲਤੀ ਨਹੀਂ ਕਰੇਗਾ ਅਤੇ ਇੱਕ ਸਫਲ ਅਹੁਦੇ ‘ਤੇ ਪਹੁੰਚ ਸਕਦਾ ਹੈ।

ਮਹਾਨ ਅਰਥ ਸ਼ਾਸਤਰੀ ਅਤੇ ਕੂਟਨੀਤਕ ਆਚਾਰੀਆ ਚਾਣਕਿਆ ਨੇ ਆਪਣੀ ਨੀਤੀ ਵਿੱਚ ਮਨੁੱਖੀ ਜ਼ਿੰਦਗੀ ਨਾਲ ਸਬੰਧਤ ਲਗਭਗ ਸਾਰੇ ਵਿਸ਼ਿਆਂ ਦਾ ਜ਼ਿਕਰ ਕੀਤਾ ਹੈ। ਚਾਣਕਿਆ ਨੀਤੀਆਂ ਰਾਹੀਂ ਅਸੀਂ ਇਹ ਪਤਾ ਲਗਾ ਸਕਦੇ ਹਾਂ ਕਿ ਵਿਅਕਤੀ ਨੂੰ ਕਿਸ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ।

ਮਨੁੱਖ ਦਾ ਚਰਿੱਤਰ:

ਆਚਾਰੀਆ ਚਾਣਕਿਆ ਅਨੁਸਾਰ ਮਨੁੱਖ ਦੀ ਪਛਾਣ ਉਸ ਦੇ ਚਰਿੱਤਰ ਤੋਂ ਹੀ ਹੁੰਦੀ ਹੈ, ਮਨੁੱਖ ਦਾ ਚਰਿੱਤਰ ਉਸ ਦੇ ਜੀਵਨ ਦੀ ਸੱਚਾਈ ਨੂੰ ਖੋਲ੍ਹ ਕੇ ਰੱਖਦਾ ਹੈ। ਤੁਹਾਡੇ ਕਿਸੇ ਨਜ਼ਦੀਕੀ ਦਾ ਚਰਿੱਤਰ ਅਜਿਹਾ ਹੁੰਦਾ ਹੈ ਕਿ ਲੋਕ ਉਸ ਦੀ ਕਦਰ ਕਰਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਹ ਤੁਹਾਡੇ ਲਈ ਸਹੀ ਹੈ, ਪਰ ਜੇਕਰ ਤੁਹਾਡੇ ਕਿਸੇ ਨਜ਼ਦੀਕੀ ਦਾ ਚਰਿੱਤਰ ਚੰਗਾ ਨਹੀਂ ਹੈ ਅਤੇ ਤੁਸੀਂ ਉਸ ਦੀ ਸੰਗਤ ਵਿਚ ਹੋ ਤਾਂ ਤੁਹਾਡੇ ਅਕਸ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਅਜਿਹੇ ਲੋਕਾਂ ਤੋਂ ਦੂਰ ਰਹਿਣਾ ਹੀ ਠੀਕ ਹੈ।

- Advertisement -

ਮਨੁੱਖਤਾ ਦੀ ਭਾਵਨਾ:

ਚਾਣਕਿਆ ਅਨੁਸਾਰ ਮਨੁੱਖ ਵਿੱਚ ਮਨੁੱਖਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਇਨਸਾਨ ‘ਚ ਇਨਸਾਨੀਅਤ ਹੈ ਤਾਂ ਉਸ ਦੀ ਅੰਦਰਲੀ ਮਨੁੱਖਤਾ ਦੀ ਭਾਵਨਾ ਸਭ ਦੇ ਸਾਹਮਣੇ ਪੇਸ਼ ਹੋਵੇਗੀ ਅਤੇ ਲੋਕ ਉਸ ਦੀ ਚੰਗਿਆਈ ਨੂੰ ਪਸੰਦ ਕਰਨਗੇ, ਜਦਕਿ ਜੇਕਰ ਇਨਸਾਨ `ਚ ਇਨਸਾਨੀਅਤ ਨਾਮ ਦੀ ਕੋਈ ਚੀਜ਼ ਨਹੀਂ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਤੁਹਾਡੇ ਲਈ ਵੀ ਠੀਕ ਨਹੀਂ ਹੈ। ਅਜਿਹਾ ਵਿਅਕਤੀ ਦੂਜਿਆਂ ਦਾ ਦੁੱਖ ਦੇਖ ਕੇ ਹਮੇਸ਼ਾ ਖੁਸ਼ ਰਹਿੰਦਾ ਹੈ।

ਮਨੁੱਖ ਦੀਆਂ ਆਦਤਾਂ:

ਚਾਣਕਿਆ ਕਹਿੰਦੇ ਹਨ ਕਿ ਜਿਨ੍ਹਾ ‘ਚ ਆਲਸ ਭਰਿਆ ਹੁੰਦਾ ਹੈ, ਜਿਨ੍ਹਾਂ ਨੂੰ ਮਾੜੀਆਂ ਆਦਤਾਂ ਹਨ ਜਾਂ ਝੂਠ ਬੋਲਣ ਵਾਲੇ ਲੋਕਾਂ ਤੋਂ ਤੁਸੀਂ ਜਿੰਨਾ ਜ਼ਿਆਦਾ ਦੂਰ ਰਹੋਗੇ ਓਨਾ ਹੀ ਤੁਹਾਡੇ ਲਈ ਚੰਗਾ ਹੋਵੇਗਾ, ਕਿਉਂਕਿ ਅਜਿਹੇ ਲੋਕ ਮੁਸੀਬਤ ਲਿਆਉਣ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ।

ਮਨੁੱਖ ਦੇ ਕਰਮ:

- Advertisement -

ਆਚਾਰੀਆ ਨੇ ਆਪਣੀਆਂ ਨੀਤੀਆਂ ਵਿੱਚ ਦੱਸਿਆ ਹੈ ਕਿ ਮਨੁੱਖ ਦੇ ਕਰਮ ਉਸ ਦੇ ਚੰਗੇ ਜਾਂ ਮਾੜੇ ਦੀ ਪਰਖ ਕਰਦੇ ਹਨ। ਜੇਕਰ ਕੋਈ ਮਨੁੱਖ ਕਿਸੇ ਹੋਰ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਚੰਗੇ ਕਰਮ ਕਰਦਾ ਹੈ, ਜਦਕਿ ਜੇਕਰ ਕੋਈ ਵਿਅਕਤੀ ਕੋਈ ਗਲਤ ਕੰਮ ਕਰਕੇ ਉਸ ਤੋਂ ਪੈਸਾ ਕਮਾਉਂਦਾ ਹੈ ਅਤੇ ਲੋਕਾਂ ਦੀ ਮਦਦ ਕਰਦਾ ਹੈ, ਤਾਂ ਵੀ ਅਜਿਹਾ ਵਿਅਕਤੀ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਅਜਿਹੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ।

Share this Article
Leave a comment