ਨਿਊਜ਼ ਡੈਸਕ: ਸਰਦੀਆਂ ‘ਚ ਅਕਸਰ ਹੀ ਲੋਕ ਪਾਲਕ ਜਾਂ ਸਰ੍ਹੋਂ ਦਾ ਸਾਗ ਬਣਾ ਕੇ ਖਾਂਦੇ ਹਨ। ਪਰ ਅੱਜ ਅਸੀਂ ਤੁਹਾਨੂੰ ਇਕ ਹੋਰ ਸਾਗ ਬਾਰੇ ਦੱਸਣ ਜਾ ਰਹੇ ਹਾਂ ਜੋ ਵਿਗਿਆਨਕ ਨਜ਼ਰੀਏ ਤੋਂ ਇਹਨਾਂ ਦੋਨਾਂ ਸਾਗਾਂ ਤੋਂ ਫਾਇਦੇ ਦੇ ਮਾਮਲੇ ‘ਚ ਉੱਪਰ ਹੈ। ਇਹ ਸਾਗ ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਹ ਹੈ, ਚਨੇ ਦਾ ਸਾਗ। ਚਨੇ ਦੇ ਸਾਗ ਵਿਚ ਕਈ ਪ੍ਰਕਾਰ ਦੇ ਮਾਈਕ੍ਰੋਨਿਊਟ੍ਰੀਐਂਟ ਅਤੇ ਐਂਟੀਆਕਸੀਡੇਂਟ ਮੌਜੂਦ ਹੁੰਦੇ ਹਨ।
ਚਨੇ ਦੇ ਸਾਗ ਦੇ ਫਾਇਦੇ
- ਚਨੇ ਦੇ ਸਾਗ ਵਿਚ ਸਿਹਤਮੰਦ ਫੈਟ ਅਤੇ ਪੋਟਾਸ਼ੀਅਮ ਮੌਜੂਦ ਹੁੰਦਾ ਹੈ। ਇਹ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਨਾਲ ਦਿਲ ਦੀ ਸਮਰੱਥਾ ਵਧਦੀ ਹੈ ਤੇ ਇਹ ਹੋਰ ਬੇਹਤਰ ਤਰੀਕੇ ਨਾਲ ਖੂਨ ਪੰਪ ਕਰਨ ਵਿਚ ਸਹਾਈ ਹੁੰਦਾ ਹੈ। ਇਸ ਨਾਲ ਦਿਲ ਦੇ ਰੋਗਾਂ ਤੋਂ ਬਚਾਅ ਹੁੰਦਾ ਹੈ।
- ਬਲੱਡ ਪ੍ਰੈਸ਼ਰ ਵਧਣ ਜਾਂ ਘਟਣ ਦੀ ਸਮੱਸਿਆ ਤੋਂ ਵੱਡੀ ਗਿਣਤੀ ਲੋਕ ਪਰੇਸ਼ਾਨ ਹਨ। ਚਨੇ ਦਾ ਸਾਗ ਬਲੱਡ ਧਮਣੀਆਂ ਨੂੰ ਸਮੂਥ ਬਣਾਉਂਦਾ ਹੈ। ਇਸ ਨਾਲ ਖੂਨ ਦਾ ਪ੍ਰਵਾਹ ਆਸਾਨੀ ਨਾਲ ਸਰੀਰ ਦੇ ਵੱਖੋ ਵੱਖਰੇ ਅੰਗਾਂ ਤੱਕ ਹੁੰਦਾ ਹੈ। ਇਸ ਨਾਲ ਬੀ ਪੀ ਕੰਟਰੋਲ ਰਹਿਣ ਲਗਦਾ ਹੈ।
- ਬੀਪੀ ਤੋਂ ਸ਼ੂਗਰ ਇਕ ਵੱਡੀ ਸਮੱਸਿਆ ਹੈ ਜਿਸ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਇਸ ਦੇ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਚਨਾ ਸਾਗ ਸਰੀਰ ਵਿਚ ਕੁਦਰਤੀ ਇੰਸੂਲਿੰਨ ਨੂੰ ਵਧਾਉਂਦਾ ਹੈ। ਇਹ ਇੰਸੂਲਿੰਨ ਸ਼ੂਗਰ ਨੂੰ ਜਜਬ ਕਰਨ ਦਾ ਕਾਰਜ ਕਰਦਾ ਹੈ। ਇਸ ਲਈ ਚਨਾ ਸਾਗ ਸ਼ੂਗਰ ਰੋਗੀਆਂ ਲਈ ਬਹੁਤ ਫਾਇਦੇਮੰਦ ਹੈ।
- ਚਨੇ ਦਾ ਸਾਗ ਫਾਇਬਰ ਭਰਪੂਰ ਹੁੰਦਾ ਹੈ। ਫਾਇਬਰ ਯੁਕਤ ਭੋਜਨਾਂ ਨਾਲ ਸਾਡੀਆਂ ਆਤਾਂ ਸਾਫ਼ ਹੁੰਦੀਆਂ ਹਨ, ਇਹਨਾਂ ਵਿਚ ਗੁੱਡ ਬੈਕਟੀਰੀਆ ਪੈਦਾ ਹੁੰਦੇ ਹਨ ਤੇ ਆਂਤਾਂ ਦੀ ਸ਼ਕਤੀ ਵਧਦੀ ਹੈ। ਜਿਸ ਨਾਲ ਪਾਚਣ ਤੰਤਰ ਮਜ਼ਬੂਤ ਹੋਣ ਲਗਦਾ ਹੈ।
- ਅੱਖਾਂ ਸਾਡੇ ਸਰੀਰ ਦਾ ਇਕ ਬੇਹੱਦ ਅਹਿਮ ਅੰਗ ਹਨ। ਅੱਖਾਂ ਦੀ ਸਾਂਭ ਸੰਭਾਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਚਨੇ ਦੇ ਸਾਗ ਵਿਚ ਵਿਟਾਮਿਨ ਏ ਅਤੇ ਕੇ ਮੌਜੂਦ ਹੁੰਦਾ ਹੈ। ਇਹ ਵਿਟਾਮਿਨ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ।