ਕੈਨੇਡਾ ‘ਚ ਇੱਕ ਪੰਜਾਬੀ ਨੂੰ ਧੋਖਾਧੜੀ ਦੇ ਇਲਜ਼ਾਮਾਂ ਹੇਠ ਤਿੰਨ ਸਾਲ ਦੀ ਸਜ਼ਾ ਤੇ ਲੱਖਾਂ ਡਾਲਰਾਂ ਦਾ ਜ਼ੁਰਮਾਨਾ

TeamGlobalPunjab
1 Min Read

ਸਰੀ: ਕੈਨੇਡਾ ਵਿੱਚ ਪੰਜਾਬੀ ਮੂਲ ਦੇ ਇਕ ਵਿਅਕਤੀ ਨੂੰ ਧੋਖਾਧੜੀ ਤਹਿਤ ਸਜ਼ਾ ਸੁਣਾਈ ਗਈ। ਬ੍ਰਿਟਿਸ਼ ਕੋਲੰਬੀਆ ਸਕਿਓਰਿਟੀਜ਼ ਕਮਿਸ਼ਨ ਵੱਲੋਂ ਸਰੀ ਵਿੱਚ ਰਹਿਣ ਵਾਲੇ ਰਵਿੰਦਰਪਾਲ ਸਿੰਘ ਮਾਂਗਟ ਨੂੰ ਤਿੰਨ ਸਾਲ ਦੀ ਸਜ਼ਾ ਅਤੇ ਪੰਜ ਲੱਖ ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

ਦਰਅਸਲ ਇਹ ਮਾਮਲਾ ਛੇ ਸਾਲ ਪੁਰਾਣਾ ਹੈ। ਰਵਿੰਦਰਪਾਲ ਸਿੰਘ ਮਾਂਗਟ ਨੇ ਇਕ ਵੈਨਕੂਵਰ ਦੇ ਵਾਸੀ ਨੂੰ ਕਿਸੇ ਗਰੁੱਪ ਵਿਚ 5,00,000 ਡਾਲਰ ਦਾ ਨਿਵੇਸ਼ ਕਰਨ ਲਈ ਕਿਹਾ ਸੀ ਅਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਪੈਸੇ ਨਹੀਂ ਮਰਨਗੇ। ਇਸ ਤੋਂ ਬਾਅਦ ਵੈਨਕੂਵਰ ਵਾਸੀ ਨੇ ਰਵਿੰਦਰਪਾਲ ਸਿੰਘ ‘ਤੇ ਇਲਜ਼ਾਮ ਲਗਾਏ ਕਿ ਨਿਵੇਸ਼ ਕਰਨ ਨੂੰ ਦਿੱਤੀ ਗਈ ਰਕਮ ਰਵਿੰਦਰਪਾਲ ਨੇ ਆਪਣੇ ਨਿੱਜੀ ਖਰਚੇ ਅਤੇ ਕਰਜ਼ੇ ਅਦਾ ਕਰਨ ‘ਤੇ ਖਰਚ ਕਰ ਦਿੱਤੀ।  ਇਸ ਤੋਂ ਬਾਅਦ ਇਹ ਮਾਮਲਾ ਬ੍ਰਿਟਿਸ਼ ਕੋਲੰਬੀਆ ਸਕਿਉਰਿਟੀ ਕਮਿਸ਼ਨ ਕੋਲ ਪਹੁੰਚਿਆ। ਜਿਸ ਤੋਂ ਬਾਅਦ ਮਾਮਲੇ ਦੀ ਤਫ਼ਤੀਸ਼ ਕਰਕੇ ਰਵਿੰਦਰਪਾਲ ਸਿੰਘ ਮਾਂਗਟ ਨੂੰ ਪੰਜ ਲੱਖ ਡਾਲਰ ਦਾ ਜ਼ੁਰਮਾਨਾ ਲਗਾਇਆ ਅਤੇ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ। ਕਮਿਸ਼ਨ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਧੋਖਾਧੜੀ ਦੇ ਕੇਸ ਅਧੀਨ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ।

Share this Article
Leave a comment