ਇਜ਼ਰਾਈਲ ਨੇ ਹਮਾਸ ਦੇ ਜੰਗਬੰਦੀ ਪ੍ਰਸਤਾਵ ਨੂੰ ਠੁਕਰਾਇਆ, ਗਾਜ਼ਾ ‘ਚ ਬੰਧਕਾਂ ਦੀ ਰਿਹਾਈ ‘ਤੇ ਫਿਰ ਲਟਕੀ ਤਲਵਾਰ

Global Team
2 Min Read

ਨਿਊਜ਼ ਡੈਸਕ: ਇਜ਼ਰਾਇਲ ਨੇ ਮੰਗਲਵਾਲ ਨੂੰ ਹਮਾਸ ਦੇ ਨਵੇਂ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਜਿਸ ਤੋਂ ਬਾਅਦ ਦੋਨਾਂ ਪੱਖਾਂ ਦੇ ਵਿੱਚ ਦੋਸ਼ ਲਾਉਂਣ ਦੀ ਸ਼ੁਰੂਆਤ ਹੋ ਚੁਕੀ ਹੈ। ਇਸ ਦੇ ਨਾਲ ਹੀ ਗਾਜਾ ਦੇ ਕੈਦੀਆਂ ਨੂੰ ਰਿਹਾਅ ਕਰਨ ਦੇ ਸਮਝੌਤੇ ‘ਤੇ ਵੀ ਤਲਵਾਰ ਲਟਕ ਪਈ ਹੈ। ਪ੍ਰਸਤਾਵ ਵਿੱਚ ਗਾਜ਼ਾ ਵਿੱਚ ਜੰਗਬੰਦੀ ਦੇ ਨਾਲ-ਨਾਲ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਸ਼ਾਮਲ ਸੀ।

ਸੂਤਰ ਨੇ ਕਿਹਾ ਕਿ ਅਮਰੀਕਾ ਦੇ ਤਾਲਮੇਲ ਵਿੱਚ ਕਤਰ ਅਤੇ ਮਿਸਰ ਦੇ ਸਮਝੌਤੇ ਦੀ ਗੱਲਬਾਤ ਜਾਰੀ ਰਹਿਣ ਦੀ ਉਮੀਦ ਹੈ, ਜਿਸ ਨਾਲ ਇਸ ਮਾਮਲੇ ਦੇ ਹੱਲ ਦੀ ਉਮੀਦ ਹੈ। ਹਮਾਸ ਦੇ ਬੁਲਾਰੇ ਓਸਾਮਾ ਹਮਦਾਨ ਨੇ ਮੰਗਲਵਾਰ ਨੂੰ ਆਪਣਾ ਜਵਾਬ ਦਾਇਰ ਕਰਦੇ ਹੋਏ ਲੇਬਨਾਨੀ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ “ਸਾਡਾ ਜਵਾਬ ਗਾਜ਼ਾ ਵਿੱਚ ਜੰਗਬੰਦੀ ਅਤੇ ਇਜ਼ਰਾਈਲੀ ਬਲਾਂ ਦੀ ਵਾਪਸੀ ਲਈ ਸਾਡੀ ਵਚਨਬੱਧਤਾ ਦੀ ਸਪੱਸ਼ਟ ਪੁਸ਼ਟੀ ਹੈ।,”

ਇਕ ਇਜ਼ਰਾਇਲੀ ਅਧਿਕਾਰੀ ਨੇ ਹਮਾਸ ਦੀ ਪ੍ਰਤੀਕਿਰਿਆ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ, ਇਜ਼ਰਾਈਲ ਨੂੰ ਹਮਾਸ ਤੋਂ ਜਵਾਬ ਮਿਲਿਆ ਹੈ। ਹਮਾਸ ਨੇ ਬੰਧਕਾਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਵੀ ਇਸ ਗੱਲ ਨੂੰ ਆਪਣੇ ਭਾਸ਼ਣ ਵਿੱਚ ਰੱਖਿਆ।

ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਵੱਲੋਂ ਤਿਆਰ ਕੀਤੀ ਗਈ ਯੋਜਨਾ ਨੂੰ ਪੂਰੀ ਤਰ੍ਹਾਂ ਜਨਤਕ ਨਹੀਂ ਕੀਤਾ ਗਿਆ ਹੈ। ਯੋਜਨਾ ਵਿੱਚ ਛੇ ਹਫ਼ਤਿਆਂ ਦੀ ਜੰਗਬੰਦੀ ਸ਼ਾਮਲ ਹੈ। ਇਸ ਦੌਰਾਨ ਹਮਾਸ ਬੰਧਕਾਂ ਨੂੰ ਰਿਹਾਅ ਕਰੇਗਾ ਅਤੇ ਇਜ਼ਰਾਈਲ ਫਲਸਤੀਨੀ ਕੈਦੀਆਂ ਨੂੰ ਰਿਹਾਅ ਕਰੇਗਾ। ਮੰਗਲਵਾਰ ਨੂੰ, ਇਜ਼ਰਾਈਲ ਨੇ ਕਿਹਾ ਕਿ ਉਹ ਯੋਜਨਾ ‘ਤੇ ਰਸਮੀ ਤੌਰ ‘ਤੇ ਦਸਤਖਤ ਕਰਨ ਲਈ ਤਿਆਰ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment