CBI ਛਾਪੇਮਾਰੀ ਨੂੰ ਲੈ ਕੇ ਮੱਚਿਆ ਘਮਸਾਣ…

Prabhjot Kaur
3 Min Read

-ਜਗਤਾਰ ਸਿੰਘ ਸਿੱਧੂ

ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਮੰਤਰੀ ਮਨੀਸ਼ ਸਿਸੋਦੀਆ ਦੀ ਘਰ ਸੀ.ਬੀ.ਆਈ. (CBI) ਦੇ ਛਾਪੇ ਨੂੰ ਲੈਕੇ ਤਕੜਾ ਘਮਸਾਣ ਮੱਚਿਆ ਹੋਇਆ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਲੈਕੇ ਹੇਠਲੇ ਪੱਧਰ ਤੱਕ ‘ਆਪ’ ਦੇ ਸਾਰੇ ਆਗੂ ਵੱਲੋਂ CBI ਦੇ ਛਾਪੇ ਦੀ ਨਿਖੇਧੀ ਕੀਤੀ ਜਾ ਰਹੀ ਹੈ। ਸੀ.ਬੀ.ਆਈ. (CBI) ਵੱਲੋਂ ਮਨੀਸ਼ ਸਿਸੋਦੀਆ ਦੇ ਘਰ ਮਾਰੇ ਗਏ ਛਾਪੇ ਨੂੰ ਰਾਜਸੀ ਬਦਲਾਖੋਰੀ ਦੀ ਭਾਵਨਾ ਕਰਾਰ ਦਿੱਤਾ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਮਨੀਸ਼ ਸਿਸੋਦੀਆ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਸ਼ਾਨਦਾਰ ਕੰਮ ਕਰ ਰਹੇ ਹਨ, ਉਹਨਾਂ ਦੇ ਕੰਮ ਵਿੱਚ ਰੁਕਾਵਟ ਖੜ੍ਹੀ ਕਰਨ ਲਈ ਸੀ.ਬੀ.ਆਈ. (CBI) ਵੱਲੋਂ ਗਿਣ ਮਿੱਥ ਕੇ ਛਾਪੇਮਾਰੀ ਕੀਤੀ ਗਈ ਹੈ।


‘ਆਪ’ ਦੇ ਆਗੂਆਂ ਦਾ ਕਹਿਣਾ ਹੈ ਕਿ ਇੱਕ ਅਮਰੀਕੀ ਮੈਗਜ਼ੀਨ ਵਿੱਚ ਸਿਸੋਦੀਆ ਦੇ ਕੰਮਕਾਜ ਦੀ ਤਾਰੀਫ਼ ਕੀਤੀ ਗਈ ਹੈ ਪਰ ਕੇਂਦਰ ਦੀ ਮੋਦੀ ਸਰਕਾਰ ਸੀ.ਬੀ.ਆਈ. (CBI) ਏਜੰਸੀ ਤੋਂ ਇਸਦੇ ਘਰ ਛਾਪੇਮਾਰੀ ਕਰਵਾ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸੀ.ਬੀ.ਆਈ. (CBI) ਵੱਲੋਂ ਕੇਵਲ ਮਨੀਸ਼ ਸਿਸੋਦੀਆ ਦੇ ਘਰ ਹੀ ਨਹੀਂ ਛਾਪਾ ਮਾਰਿਆ ਗਿਆ ਸਗੋਂ ਦੇਸ਼ ਦੇ ਕਈ ਹੋਰਾਂ ਸੂਬਿਆਂ ਵਿੱਚ ਵੀ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਦਿੱਲੀ ਦੇ ਉੱਪ ਰਾਜਪਾਲ ਕੋਲ ਆਬਕਾਰੀ ਨੀਤੀ ਵਿਰੁੱਧ ਸ਼ਿਕਾਇਤਾਂ ਆਈਆਂ ਸਨ ਜਿਸ ਬਾਰੇ ਉੱਪ ਰਾਜਪਾਲ ਨੇ ਸੀ.ਬੀ.ਆਈ. (CBI) ਨੂੰ ਜਾਂਚ ਲਈ ਹੁਕਮ ਦਿੱਤੇ ਸਨ ਇਸ ਪੱਤਰ ਦੇ ਆਧਾਰ ਤੇ ਹੀ ਸੀ.ਬੀ.ਆਈ. (CBI) ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੇਕਰ ਮਨੀਸ਼ ਸਿਸੋਦੀਆ ਬੇਕਸੂਰ ਹਨ ਤਾਂ ਉਹਨਾਂ ਨੂੰ ਸੀ.ਬੀ.ਆਈ. (CBI) ਦੇ ਛਾਪੇ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂ ਜੋ ਸੀ.ਬੀ.ਆਈ. ਕਾਨੂੰਨ ਅਨੁਸਾਰ ਕੰਮ ਕਰਦੀ ਹੈ।

- Advertisement -

ਭਾਜਪਾ ਦੇ ਆਗੂਆਂ ਨੇ ਆਪ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਮੂਲ ਰੂਪ ਵਿੱਚ ਰੱਦ ਕਰ ਦਿੱਤਾ ਹੈ। ਸੀ.ਬੀ.ਆਈ. (CBI) ਵੱਲੋਂ ਮਾਰੇ ਛਾਪੇ ਨੂੰ ਲੈ ਕੇ ਰਾਜਸੀ ਧਿਰਾਂ ਵੱਲੋਂ ਕਈ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਜੇਕਰ ਆਬਕਾਰੀ ਨੀਤੀ ਵਿੱਚ ਭ੍ਰਿਸ਼ਟਾਚਾਰ ਦੀ ਝਲਕ ਮਿਲਦੀ ਹੈ ਤਾਂ ਇਸ ਮਾਮਲੇ ਦੀ ਤਹਿ ਤੱਕ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸੀ.ਬੀ.ਆਈ. ਵੱਲੋਂ ਪੰਜਾਬ ਵਿੱਚ ਵੀ ਕਈ ਥਾਂ ਛਾਪੇ ਮਾਰੇ ਗਏ ਹਨ ਪਰ ਅਜੇ ਤੱਕ ਇਹਨਾਂ ਛਾਪਿਆਂ ਦਾ ਵਿਸਥਾਰ ਸਾਹਮਣੇ ਨਹੀਂ ਆਇਆ ਹੈ। ਵੈਸੇ ਵਿਰੋਧੀ ਧਿਰ ਕੇਂਦਰ ਸਰਕਾਰ ਤੇ ਲਗਾਤਰ ਦੋਸ਼ ਲਗਾ ਰਹੀ ਹੈ ਕਿ ਈਡੀ ਅਤੇ ਸੀ.ਬੀ.ਆਈ. ਨੂੰ ਵਿਰੋਧੀ ਧਿਰਾਂ ਨੂੰ ਦਬਾਉਣ ਲ਼ਈ ਇਸਤੇਮਾਲ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਕਾਂਗਰਸੀ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਕੋਲੋਂ ਸੀ.ਬੀ.ਆਈ. (CBI) ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਗਈ ਸੀ ਤਾਂ ਕਾਂਗਰਸੀ ਪਾਰਟੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਰੋਸ ਮੁਜ਼ਾਹਰੇ ਕਰਕੇ ਇਸ ਪੁੱਛਗਿੱਛ ਦਾ ਵਿਰੋਧ ਕੀਤਾ ਸੀ ਕਾਂਗਰਸ ਦੇ ਦੋਸ਼ ਹੈ ਕਿ ਵਿਰੋਧੀ ਧਿਰਾਂ ਨੂੰ ਦਬਾਉਣ ਲਈ ਸਰਕਾਰੀ ਏਜੰਸੀਆਂ ਦੇ ਹੱਥੇਕੰਢੇ ਅਪਣਾ ਰਹੀ ਹੈ ਕਾਂਗਰਸ ਪਾਰਟੀ ਅਜਿਹੀਆਂ ਕਾਰਵਾਈ ਅੱਗੇ ਨਹੀਂ ਝੁਕੇਗੀ।

Share this Article
Leave a comment