ਨਿਊਜ਼ ਡੈਸਕ: ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਖਿਲਾਫ ਅੱਜ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ। ਦਰਅਸਲ, ਕਿਰੂ ਹਾਈਡਰੋ ਪ੍ਰੋਜੈਕਟ ਮਾਮਲੇ ਵਿੱਚ ਸੀਬੀਆਈ ਨੇ ਸੱਤਿਆਪਾਲ ਮਲਿਕ ਦੇ ਘਰ ਛਾਪਾ ਮਾਰਿਆ ਹੈ। ਮਲਿਕ ਤੋਂ ਇਲਾਵਾ ਹੋਰ ਦੋਸ਼ੀਆਂ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਛਾਪੇ ਦਿੱਲੀ ਸਮੇਤ 30 ਥਾਵਾਂ ‘ਤੇ ਚੱਲ ਰਹੇ ਹਨ।
ਦੱਸ ਦੇਈਏ ਕਿ ਸੀਬੀਆਈ ਦੀ ਇਹ ਤੇਜ਼ ਛਾਪੇਮਾਰੀ ਜੰਮੂ-ਕਸ਼ਮੀਰ ਦੇ ਕਿਰੂ ਹਾਈਡਰੋ ਪ੍ਰੋਜੈਕਟ ਦੇ ਠੇਕੇ ਵਿੱਚ ਹੋਏ ਭ੍ਰਿਸ਼ਟਾਚਾਰ ਦੇ ਸਬੰਧ ਵਿੱਚ ਹੋਈ ਹੈ। ਸੀਬੀਆਈ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਭ੍ਰਿਸ਼ਟਾਚਾਰ ਵਿੱਚ ਕੌਣ-ਕੌਣ ਸ਼ਾਮਿਲ ਹੈ। ਹੁਣ ਇਸ ਕਾਰਨ ਸੱਤਿਆਪਾਲ ਮਲਿਕ ਦੇ ਘਰ ‘ਤੇ ਵੀ ਛਾਪੇਮਾਰੀ ਹੋਈ ਹੈ।ਸੱਤਿਆਪਾਲ ਮਲਿਕ 23 ਅਗਸਤ, 2018 ਤੋਂ 30 ਅਕਤੂਬਰ, 2019 ਤੱਕ ਜੰਮੂ-ਕਸ਼ਮੀਰ ਦੇ ਰਾਜਪਾਲ ਸਨ। ਇਸ ਕਾਰਜਕਾਲ ਦੌਰਾਨ ਕਿਰੂ ਹਾਈਡਰੋ ਪ੍ਰੋਜੈਕਟ ਨੂੰ ਲੈ ਕੇ ਉਨ੍ਹਾਂ ‘ਤੇ ਦੋਸ਼ ਲੱਗੇ ਸਨ। ਕਿਰੂ ਹਾਈਡਰੋ ਪ੍ਰੋਜੈਕਟ ਦੇ ਠੇਕੇ ਵਿੱਚ ਧਾਂਦਲੀ ਦਾ ਦੋਸ਼ ਹੈ। ਦੱਸ ਦੇਈਏ ਕਿ ਇਹ ਛਾਪੇ ਦਿੱਲੀ, ਯੂਪੀ, ਹਰਿਆਣਾ, ਮੁੰਬਈ, ਬਿਹਾਰ, ਰਾਜਸਥਾਨ, ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਮਾਰੇ ਜਾ ਰਹੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।