ਸਰੀ ਸ਼ਹਿਰ ‘ਚ ਕਿਹੜੀ ਹੋਵੇਗੀ ਪੁਲਿਸ, ਇਸ ਦਿਨ ਲਿਆ ਜਾਵੇਗਾ ਅਹਿਮ ਫੈਸਲਾ

Rajneet Kaur
3 Min Read

ਸਰੀ:  ਸਰੀ ਸ਼ਹਿਰ ਵਿਚ ਸ਼ੁੱਕਰਵਾਰ ਨੂੰ  RCMP ਜਾਂ ਸਰੀ ਦੀ ਆਪਣੀ ਪੁਲਿਸ ਦੇ ਭਵਿੱਖ ਬਾਰੇ ਫੈਸਲਾ ਲਿਆ ਜਾਵੇਗਾ।  ਬ੍ਰਿਟਿਸ਼ ਕੋਲੰਬੀਆ ਦੇ ਪਬਲਿਕ ਸੇਫਟੀ ਮੰਤਰੀ ਮਾਈਕ ਫਾਰਨਵਰਥ ਦਾ ਕਹਿਣਾ ਹੈ ਕਿ ਸਰੀ ਦੇ ਵਸਨੀਕਾਂ ਨੂੰ ਸ਼ੁੱਕਰਵਾਰ ਨੂੰ ਪਤਾ ਲੱਗ ਜਾਵੇਗਾ ਕਿ ਮੈਟਰੋ ਵੈਨਕੂਵਰ ਸ਼ਹਿਰ ਦੀ ਕਿਹੜੀ ਹੋਵੇਗੀ ਯਾਨੀ ਕਿ ਆਰਸੀਐਮਪੀ ਜਾਂ ਮਿਉਂਸਪਲ ਪੁਲਿਸ ਸਰਵਿਸ। ਬੀਸੀ ਵਿੱਚ RCMP ਦੀ ਥਾਂ ਸਰੀ ਸ਼ਹਿਰ ਦੀ ਪੁਲਿਸ ਲਿਆਂਦੀ ਜਾ ਰਹੀ ਹੈ ।  ਮੇਅਰ ਡਗ ਮਕੈਲਮ ਦੀ ਅਗਵਾਈ ਵਿਚ ਸਰੀ ਦੀ ਸਾਬਕਾ ਸਿਟੀ ਕੌਂਸਲ ਨੇ ਸਰੀ ਵਿਚ ਆਰਸੀਐਮਪੀ ਨੂੰ ਹਟਾ ਕੇ ਸਰੀ ਦੀ ਨਵੀਂ ਪੁਲਿਸ ਫ਼ੋਰਸ ਤਿਆਰ ਕਰਨ ਦਾ ਫ਼ੈਸਲਾ ਲਿਆ ਸੀ।

ਦਸ ਦਈਏ ਕਿ ਸਰੀ ਸ਼ਹਿਰ ਵਿੱਚ ਸਰੀ ਪੁਲਿਸ ਜਾਂ ਆਰਸੀਐਮਪੀ ਰੱਖਣ ਦਾ ਵਿਵਾਦ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਸਰੀ RCMP  ਤੋਂ ਸੁਤੰਤਰ ਸਰੀ ਪੁਲਿਸ ਸੇਵਾ ਵਿੱਚ ਤਬਦੀਲ ਹੋਣ ਦੀ ਪ੍ਰਕਿਰਿਆ ਵਿੱਚ ਸੀ ਜਦੋਂ ਵੋਟਰਾਂ ਨੇ ਉਹ ਮੇਅਰ ਚੁਣਲਿਆ ਜੋ ਇਸ ਦਾ ਵਿਰੋਧ ਕਰਦਾ ਸੀ। ਸਰੀ ਦੀ ਨਵੀਂ ਮੇਅਰ ਬ੍ਰੈਂਡਾ ਲੌਕ ਦੀ ਮੌਜੂਦਾ ਕੌਂਸਲ ਨੇ ਇਸ ਤਬਦੀਲੀ ਨੂੰ ਰੋਕ ਦਿੱਤਾ ਸੀ ਅਤੇ ਸਰੀ ਵਿਚ ਆਰਸੀਐਮਪੀ ਨੂੰ ਬਰਕਰਾਰ ਰੱਖਣ ਦਾ ਆਪਣਾ ਪਲਾਨ ਸੂਬਾ ਸਰਕਾਰ ਨੂੰ ਭੇਜਿਆ ਸੀ । ਮੇਅਰ ਬਰੈਂਡਾ ਲੌਕ ਨੂੰ RCMP ਵਿੱਚ ਵਾਪਸ ਜਾਣ ਦੇ ਵਾਅਦੇ ‘ਤੇ ਚੁਣਿਆ ਗਿਆ ਸੀ ਸਰੀ ਪੁਲਿਸ ਸੇਵਾ ਵਿੱਚ ਤਬਦੀਲੀ ਨਾਲੋਂ ਘੱਟ ਮਹਿੰਗੀ ਹੋਵੇਗੀ, ਜਿਸ ਨੂੰ ਸੂਬਾਈ ਸਰਕਾਰ ਨੇ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਸੀ। ਸਿਟੀ ਆਫ਼ ਸਰੀ ਵੱਲੋਂ ਆਉਂਦੇ 5 ਵਰ੍ਹਿਆਂ ਲਈ ਬਜਟ ਦਾ ਖਰੜਾ ਜਾਰੀ ਕਰ , 2023 ਲਈ ਪ੍ਰਾਪਰਟੀ ਟੈਕਸ ਵਿੱਚ 16.5 ਫ਼ੀਸਦ ਵਾਧੇ ਦੀ ਤਜਵੀਜ਼ ਕੀਤੀ ਗਈ ਸੀ ਤਾਂ ਜੋ ਸਰੀ ਪੁਲਿਸ ਦੀ ਤਬਦੀਲੀ ਨਾਲ ਸਬੰਧਿਤ ਲਾਗਤਾਂ ਨੂੰ ਪੂਰਾ ਕੀਤਾ ਜਾ ਸਕੇ। ਇਸਤੋਂ ਬਾਅਦ ਸਰੀ ਪੁਲਿਸ ਸਰਵਿਸ ਦੇ ਮੁਖੀ ਨੇ ਸ਼ਹਿਰ ਵਿੱਚ ਪੁਲਿਸਿੰਗ ਤਬਦੀਲੀ ਲਈ ਖ਼ਰਚਿਆਂ ਦੇ ਇੱਕ ਸੁਤੰਤਰ ਆਡਿਟ ਦੀ ਮੰਗ  ਕੀਤੀ ਸੀ ।  ਫਾਰਨਵਰਥ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਸਰਕਾਰ ਨੂੰ ਸਭ ਤੋਂ ਮੁਸ਼ਕਲ ਫੈਸਲਿਆਂ ਵਿੱਚੋਂ ਇੱਕ ਰਿਹਾ ਹੈ।ਉਨ੍ਹਾਂ ਕਿਹਾ ਕਿ  ਸਰਕਾਰ ਦੇ ਫੈਸਲੇ ਵਿੱਚ ਮੁੱਖ ਮੁੱਦਾ ਸਰੀ ਅਤੇ ਸੂਬੇ ਲਈ ਜਨਤਕ ਸੁਰੱਖਿਆ ਹੈ।

ਦਸਣਯੋਗ ਹੈ ਕਿ  ਪੁਲਿਸਿੰਗ ਮਿਉਂਸੀਪਲ ਅਧਿਕਾਰ ਖੇਤਰ ਦੇ ਅਧੀਨ ਹੈ ਅਤੇ ਸੂਬੇ ਨੂੰ ਆਪਣੀ ਪੁਲਿਸ ਸੇਵਾ ਨੂੰ ਬਦਲਣ ਲਈ ਸੂਬਾਈ ਪ੍ਰਵਾਨਗੀ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਫ਼ੈਸਲਾ ਲੈਣ ਵਿੱਚ ਕਈ ਕਾਰਕਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਫਾਰਨਵਰਥ ਨੇ ਕਿਹਾ ਹੈ ਕਿ ਸਰੀ , ਜੋ ਕਿ ਬੀਸੀ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ , ਵਿੱਚ ਪੁਲਿਸ ਸੇਵਾ ਦੇ ਉੱਚਿਤ ਪੱਧਰ ਨੂੰ ਬਣਾਈ ਰੱਖਣਾ ਸਰਕਾਰ ਦੀ ਤਰਜੀਹ ਵਿਚ ਸ਼ਾਮਿਲ ਹੈ ਅਤੇ ਇਸ ਨਾਲ ਇਹ ਵੀ ਯਕੀਨੀ ਬਣਾਉਣਾ ਹੈ ਕਿ ਸੂਬੇ ਦੇ ਹੋਰ ਹਿੱਸਿਆਂ ਵਿੱਚ ਪੁਲਿਸ ਸੇਵਾਵਾਂ ‘ਤੇ ਮਾੜਾ ਅਸਰ ਨਾ ਪਵੇ

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

 

 

Share this Article
Leave a comment