ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ਦੀ ਜਾਂਚ ‘ਚ ਸੀਬੀਆਈ ਕਰ ਰਹੀ ਦੇਰੀ

TeamGlobalPunjab
1 Min Read

 ਨਿਊਜ਼ ਡਸਕ :- ਸੁਪਰੀਮ ਕੋਰਟ ਨੇ ਬੀਤੇ ਬੁੱਧਵਾਰ ਨੂੰ ਉਸ ਜਨਹਿੱਤ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ‘ਚ ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ ‘ਚ ਸੀਬੀਆਈ ਨੂੰ ਸਥਿਤੀ ਰਿਪੋਰਟ ਦਾਖ਼ਲ ਕਰਨ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ। ਚੀਫ ਜਸਟਿਸ ਐੱਸਏ ਬੋਬੜੇ, ਜਸਟਿਸ ਏਐੱਸ ਬੋਪੰਨਾ ਤੇ ਜਸਟਿਸ ਬੀ, ਸੁਬਰਾਮਣੀਅਮ ਦੇ ਬੈਂਚ ਨੇ ਵਕੀਲ ਪੁਨਿਤ ਕੌਰ ਢਾਂਡਾ ਦੀ ਪਟੀਸ਼ਨ ਖਾਰਜ ਕਰ ਦਿੱਤੀ।

ਬੈਂਚ ਨੇ ਕਿ ਹੈ ਕਿ ਅਸੀਂ ਇਸ ‘ਤੇ ਕੋਈ ਹੁਕਮ ਨਹੀਂ ਦੇਣ ਜਾ ਰਹੇ। ਤੁਸੀਂ ਹਾਈ ਕੋਰਟ ਜਾਓ। ਪਟੀਸ਼ਨ ਕਰਤਾ ਨੇ ਕਿਹਾ ਸੀ ਕਿ ਸੁਪਰੀਮ ਕੋਰਟ ਨੇ 19 ਅਗਸਤ 2020 ਨੂੰ ਸੀਬੀਆਈ ਜਾਂਚ ਲਈ ਹੁਕਮ ਦਿੱਤਾ ਸੀ। ਕਰੀਬ ਪੰਜ ਮਹੀਨੇ ਦਾ ਸਮਾਂ ਬੀਤਣ ਦੇ ਬਾਵਜੂਦ ਜਾਂਚ ਏਜੰਸੀਆਂ ਅਜੇ ਜਾਂਚ ਪੂਰੀ ਨਹੀਂ ਕਰ ਸਕੀਆਂ।

 ਦੱਸ ਦਈਏ ਇਸ ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਮੌਜੂਦਾ ਮਾਮਲੇ ‘ਚ ਸੀਬੀਆਈ ਜ਼ਿੰਮੇਵਾਰੀ ਨਾਲ ਕੰਮ ਨਹੀਂ ਕਰ ਰਹੀ। ਇਸ ਮਾਮਲੇ ਦੀ ਜਾਂਚ ਪੂਰੀ ਹੋਣ ‘ਚ ਦੇਰੀ ਹੋ ਰਹੀ ਹੈ। ਪਟੀਸ਼ਨ ‘ਚ ਸੀਬੀਆਈ ਨੂੰ ਦੋ ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਤੇ ਸਬੰਧਤ ਅਦਾਲਤ ‘ਚ ਆਖ਼ਰੀ ਰਿਪੋਰਟ ਦੇਣ ਦਾ ਨਿਰਦੇਸ਼ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ।

Share this Article
Leave a comment