ਅਮਰਨਾਥ ਯਾਤਰਾ ਦੌਰਾਨ ਵਾਪਰਿਆ ਦਰਦਨਾਕ ਹਾਦਸਾ! ਕਈ ਸ਼ਰਧਾਲੂ ਜ਼ਖਮੀ

Global Team
3 Min Read

ਜੰਮੂ- ਕਸ਼ਮੀਰ : ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਗਈ ਹੈ ਅਤੇ 28 ਅਗਸਤ ਨੂੰ ਵਾਲੇ ਦਿਨ ਸਮਾਪਤ ਹੋਵੇਗੀ। ਇਸ ਵਿਚਾਲੇ ਹੀ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਅਮਰਨਾਥ ਯਾਤਰਾ ‘ਤੇ ਜਾ ਰਹੇ ਸ਼ਰਧਾਲੂਆਂ ਦੀ ਕਾਰ ਸ਼ੁੱਕਰਵਾਰ ਨੂੰ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ (NH-44) ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੁਰਘਟਨਾ ਵਿੱਚ 5 ਸ਼ਰਧਾਲੂ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ, ਸ਼ਰਧਾਲੂ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਪਹਿਲਗਾਮ ਲਈ ਰਵਾਨਾ ਹੋਏ ਇੱਕ ਜੱਥੇ ਦੇ ਨਾਲ ਅਰਟਿਗਾ ਕਾਰ ਵਿੱਚ ਯਾਤਰਾ ਕਰ ਰਹੇ ਸਨ। ਉਧਮਪੁਰ ਜ਼ਿਲ੍ਹੇ ਦੇ ਸਮਰੋਲੀ ਖੇਤਰ ਵਿੱਚ ਟੋਲਡੀ ਨਾਲਾ ਨੇੜੇ ਅਚਾਨਕ ਕਾਰ ਬੇਕਾਬੂ ਹੋ ਗਈ ਅਤੇ NH-44 ਦੀ ਕੰਧ ਨਾਲ ਜਾ ਟਕਰਾਈ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੀਆਰਪੀਐਫ ਦੀ 137ਵੀਂ ਬਟਾਲੀਅਨ, ਗੋਰਖਾ 4/3, ਸਿਵਲ ਡਿਫੈਂਸ, ਟ੍ਰੈਫਿਕ ਪੁਲਿਸ ਅਤੇ ਸਥਾਨਕ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਸਾਰੇ ਜ਼ਖਮੀ ਸ਼ਰਧਾਲੂਆਂ ਨੂੰ ਰੈਸਕਿਊ ਕਰਕੇ ਤੁਰੰਤ ਉਧਮਪੁਰ ਸਥਿਤ ਗਵਰਨਮੈਂਟ ਮੈਡੀਕਲ ਕਾਲਜ ਦੇ ਐਸੋਸੀਏਟਡ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਅਧਿਕਾਰੀਆਂ ਅਨੁਸਾਰ, ਹਾਦਸੇ ਵਿੱਚ ਜ਼ਖਮੀ ਸ਼ਰਧਾਲੂਆਂ ਵਿੱਚੋਂ ਸੀਮਾ ਗੁਪਤਾ ਨਾਮ ਦੀ ਮਹਿਲਾ ਨੂੰ ਸਭ ਤੋਂ ਗੰਭੀਰ ਸੱਟਾਂ ਲੱਗੀਆਂ ਹਨ। ਫਿਲਹਾਲ ਦੂਜੇ ਜ਼ਖਮੀਆਂ ਦੀ ਹਾਲਤ ਅਤੇ ਦੁਰਘਟਨਾ ਦੇ ਕਾਰਨਾਂ ਬਾਰੇ ਵਿਸਤ੍ਰਿਤ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਅਮਰਨਾਥ ਯਾਤਰਾ 2026 ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ CRPF ਅਹਿਮ ਭੂਮਿਕਾ ਨਿਭਾ ਰਿਹਾ ਹੈ। CRPF ਦੇ ਜਵਾਨ NH-44 ‘ਤੇ ਲਗਾਤਾਰ ਰੋਡ ਓਪਨਿੰਗ ਪਾਰਟੀ ਮੁਹਿੰਮ ਚਲਾ ਰਹੇ ਹਨ, ਤਾਂ ਜੋ ਯਾਤਰਾ ਰੂਟ ਪੂਰੀ ਤਰ੍ਹਾਂ ਸੁਰੱਖਿਅਤ ਰਹੇ ਅਤੇ ਸ਼ਰਧਾਲੂਆਂ ਦੀ ਆਵਾਜਾਈ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹੇ। ਇਸ ਤੋਂ ਇਲਾਵਾ, CRPF ਦੀ 84ਵੀਂ ਬਟਾਲੀਅਨ ਨੇ ਰਾਮਬਨ ਜ਼ਿਲ੍ਹੇ ਦੇ ਚੰਦਰਕੋਟ ਵਿੱਚ ਇੱਕ ਮੋਬਾਈਲ ਹੈਲਥ ਕੈਂਪ ਵੀ ਸਥਾਪਿਤ ਕੀਤਾ ਹੈ, ਜਿੱਥੇ ਸ਼ਰਧਾਲੂਆਂ ਦੇ ਨਾਲ-ਨਾਲ ਸਥਾਨਕ ਲੋਕਾਂ ਨੂੰ ਵੀ ਚੌਵੀ ਘੰਟੇ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment