ਕਾਰ ਏ ਸੀ ਵੀ ਸਿਹਤ ਲਈ ਬਣ ਸਕਦੈ ਨੁਕਸਾਨਦਾਇਕ, ਜਾਣੋ ਕਿਵੇਂ

TeamGlobalPunjab
2 Min Read

ਨਿਊਜ਼ ਡੈਸਕ – ਸਿਰਫ ਖਾਣ ਪੀਣ ਹੀ ਨਹੀਂ, ਸਗੋਂ ਵਰਤੋਂ ਦੀਆਂ ਚੀਜਾਂ ਵੀ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੀਆਂ ਹਨ। ਅਸੀਂ ਇਹਨਾਂ ਚੀਜਾਂ ਨੂੰ ਕਿਸ ਤਰਾਂ ਇਸਤੇਮਾਲ ਕਰਦੇ ਹਾਂ, ਇਸਦਾ ਬੜਾ ਮੱਹਤਵ ਹੈ। ਸਾਨੂੰ ਚੀਜਾਂ ਦੀ ਵਰਤੋਂ ਸੋਚ ਸਮਝ ਕੇ ਤੇ ਜਾਣਕਾਰੀ ਪ੍ਰਾਪਤ ਕਰਕੇ ਹੀ ਕਰਨੀ ਚਾਹੀਦੀ ਹੈ। ਗੱਲ ਕਰਦੇ ਕਾਰ ਦੇ ਏ ਸੀ ਨੂੰ ਲੈ ਕੇ ਕੀਤੇ ਅਧਿਐਨ ਦੀ, ਜਿਸ ਤੋਂ ਇਹ ਸਾਹਮਣੇ ਆਇਆ ਹੈ ਕਿ ਲੋਕ ਕਾਰ ਏ ਸੀ ਦਾ ਇਸਤੇਮਾਲ ਗਲਤ ਤਾਰੀਕੇ ਨਾਲ ਕਰਦੇ ਹਨ। ਜਿਸ ਨਾਲ ਸਿਹਤ ਉਤੇ ਬੇਹੱਦ ਬੁਰਾ ਅਸਰ ਪੈ ਸਕਦਾ ਹੈ। ਇਹ ਅਧਿਐਨ ਸਕੂਲ ਆਫ ਪਬਲਿਕ ਹੈਲਥ ਦੇ ਐਡੀਸ਼ਨਲ ਪ੍ਰੋਫੈਸਰ ਡਾਕਟਰ ਰਵਿੰਦਰਪਾਲ ਵਲੋਂ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਡਾਕਟਰ ਰਵਿੰਦਰਪਾਲ ਨੇ ਦੱਸਿਆ ਹੈ ਕਿ ਇਹ ਅਧਿਐਨ ਤਾਪਮਾਨ ਉਤੇ ਆਧਾਰਿਤ ਹੈ। ਗਰਮੀਆ ਵਿਚ ਗੱਡੀ ਦੇ ਅੰਦਰ ਦਾ ਤਾਪਮਾਨ ਕਾਫੀ ਵੱਧ ਜਾਂਦਾ ਹੈ, ਜਦਕਿ ਬਾਹਰ ਦਾ ਤਾਪਮਾਨ ਜਿਆਦਾ ਨਹੀ ਹੁੰਦਾ ਹੈ। ਜੇਕਰ ਗੱਡੀ ਦੇ ਬਾਹਰ ਦਾ ਤਾਪਮਾਨ 40 ਡਿਗਰੀ ਸੈਲਸੀਅਮ ਹੈ ਤਾਂ ਗੱਡੀ ਦੇ ਅੰਦਰ ਦਾ ਤਾਪਮਾਨ 70 ਡਿਗਰੀ ਸੈਲਸੀਅਮ ਤੱਕ ਪਹੁੰਚ ਜਾਂਦਾ ਹੈ।

ਆਮ ਤੌਰ ਤੇ ਲੋਕ ਜਦੋਂ ਗੱਡੀ ਵਿਚ ਬੈਠਦੇ ਹਨ ਤਾਂ ਲੋਕ ਖਿੜਕੀਆਂ ਬੰਦ ਕਰ ਲੈਂਦੇ ਹਨ ਤੇ ਏ ਸੀ ਚਲਾ ਲੈਂਦੇ ਹਨ। ਇਹੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ। ਇਸ ਤਰ੍ਹਾਂ ਏ ਸੀ ਚਲਾਉਣ ਨਾਲ ਸਾਡੇ ਸਰੀਰ ਉਤੇ ਬੇਹੱਦ ਬੁਰਾ ਅਸਰ ਪੈਂਦਾ ਹੈ। ਇਸ ਨਾਲ ਕਈ ਲੋਕਾਂ ਦਾ ਬਲੱਡ ਵੱਧ ਸਕਦਾ ਹੈ। ਇਸ ਨਾਲ ਮਾਸ ਪੇਸ਼ੀਆ ਵਿਚ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਕਈ ਭਿਆਨਕ ਬਿਮਾਰੀਆ ਵੀ ਹੋ ਸਕਦੀਆਂ ਹਨ।

ਡਾਕਟਰ ਨੇ ਕਿਹਾ ਕਿ ਸਾਨੂੰ ਸਾਵਧਾਨੀ ਵਰਤਣ ਦੀ ਜਰੂਰਤ ਹੈ। ਜਦੋ ਵੀ ਕਿਤੇ ਬਾਹਰ ਜਾਣਾ ਹੋਵੇ ਤਾਂ ਪਹਿਲਾ ਕਾਰ ਦੇ ਦਰਵਾਜੇ ਖੋਲ ਦਿਉ ਤਾਂ ਕਿ ਅੰਦਰਲੀ ਗਰਮੀ ਬਾਹਰ ਨਿਕਲ ਜਾਵੇ ਤੇ ਜਦੋਂ ਬੈਠੀਏ ਤਾਂ ਏ ਸੀ ਜਿਆਦਾ ਤੇਜ ਨਾ ਚਲਾਉ। ਇਸ ਤਰ੍ਹਾਂ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।

- Advertisement -

TAGGED: , , ,
Share this Article
Leave a comment