‘ਕੈਪਟਨ’ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨੂੰ ਮਿਲਿਆ ‘ਹਾਕੀ ਸਟਿੱਕ ਤੇ ਬਾਲ’ ਚੋਣ ਨਿਸ਼ਾਨ

TeamGlobalPunjab
3 Min Read

ਚੰਡੀਗੜ੍ਹ  – ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਬਣਾਈ ਪਾਰਟੀ  ‘ਪੰਜਾਬ ਲੋਕ ਕਾਂਗਰਸ’ ਆਪਣੇ ਚੋਣ ਨਿਸ਼ਾਨ  ‘ਹਾਕੀ ਸਟਿੱਕ ਤੇ ਬਾਲ’ ਨਾਲ ਚੋਣਾਂ ਚ ਉਤਰੇਗੀ । ਇਕ ਪਾਰਟੀ ਦੇ ਰਜਿਸਟਰ ਹੋਣ ਤੋਂ ਬਾਅਦ  ਚੋਣਾਂ ਚ ਉਤਰਨ ਲਈ ਉਸ ਨੂੰ ਇੱਕ ਚੋਣ ਨਿਸ਼ਾਨ ਦੀ ਜ਼ਰੂਰਤ ਹੁੰਦੀ ਹੈ  ਤੇ ਪੰਜਾਬ ਲੋਕ ਕਾਂਗਰਸ ਨੂੰ ਅੱਜ ਆਪਣੀ ਪਾਰਟੀ ਦਾ ਚੋਣ ਨਿਸ਼ਾਨ  ‘ਹਾਕੀ ਸਟਿਕ ਤੇ ਬਾਲ’  ਮਿਲ ਗਏ ਹਨ ।

ਚੋਣਾਂ ਦੇ ਮੌਸਮ ਦੇ ਵਿੱਚ  ਨਵੀਆਂ ਪਾਰਟੀਆਂ ਬਣਨੀਆਂ ਇਕ ਰਿਵਾਜ ਜਿਹਾ ਹੋ ਗਿਆ ਜਾਪਦਾ ਹੈ । ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ  ਦੇਣ ਤੋਂ ਬਾਅਦ ਕਾਂਗਰਸ ਪਾਰਟੀ ਛੱਡ ਕੇ ਆਪਣੀ ਨਵੀਂ ਪਾਰਟੀ  ਬਣਾਈ  । ਇਸ ਪਾਰਟੀ ਦਾ ਨਾਮ ‘ਪੰਜਾਬ ਲੋਕ ਕਾਂਗਰਸ’  ਰੱਖਿਆ ਤੇ ਭਾਰਤੀ ਜਨਤਾ ਪਾਰਟੀ ਨਾਲ  ਗੱਠਜੋੜ ਕਰਕੇ ਚੋਣਾਂ ਚ ਨਿੱਤਰਨ ਦਾ ਫ਼ੈਸਲਾ ਕਰ ਲਿਆ । ਕੈਪਟਨ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨੇ  ਭਾਜਪਾ ਦੇ ਨਾਲ ਨਾਲ  ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨਾਲ ਵੀ ‘ਕਾਮਨ ਮਿਨੀਮਮ ਪ੍ਰੋਗਰਾਮ’ ਤੇ ਸਹਿਮਤੀ ਬਣਾ ਕੇ  ਚੋਣਾਂ ਲੜਨੀਆਂ ਹਨ।

 

- Advertisement -

ਕੈਪਟਨ ਅਮਰਿੰਦਰ ਸਿੰਘ  ਆਪਣੇ ਵੱਖ ਵੱਖ ਬਿਆਨਾਂ ਰਾਹੀਂ  ਵਾਰ ਵਾਰ ਪੰਜਾਬ ਕਾਂਗਰਸ ਦੇ ਮੌਜੂਦਾ  ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਨਿਸ਼ਾਨੇ ਤੇ ਲੈਂਦੇ ਰਹੇ ਹਨ । ਭਾਰਤੀ ਜਨਤਾ ਪਾਰਟੀ ਨਾਲ ਹੋਏ ਉਨ੍ਹਾਂ ਦੇ ਗੱਠਜੋੜ ਨੂੰ ਲੈ ਕੇ  ਕੈਪਟਨ ਨੇ ਪੰਜਾਬ ਇੱਕ   ਸਰਹੱਦੀ ਖੇਤਰ ਹੋਣ ਦੀ ਵਜਾਹ ਕਰ ਕੇ ਸੁਰੱਖਿਆ ਦੇ ਮੁੱਦੇ ਨੂੰ ਹਮੇਸ਼ਾਂ ਅੱਗੇ ਰੱਖ ਕੇ ਆਪਣਾ ਪੱਖ ਪੂਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ  ਇਸ ਦੌਰਾਨ ਉੱਠੋ ਸੁਰੱਖਿਆ ਦੇ ਮੁੱਦੇ ਤੇ ਵੀ ਕੈਪਟਨ  ਨੇ ਸਖ਼ਤ ਰਵੱਈਆ ਅਖਤਿਆਰ ਕਰਦੇ ਹੋਏ  ਸੂਬੇ ਚ ਰਾਸ਼ਟਰਪਤੀ ਰਾਜ ਲਾਉਣ ਦੀ ਗੱਲ ਕਹਿ ਦਿੱਤੀ ਸੀ । ਕੈਪਟਨ ਨੇ ਆਪਣੀ ਪਾਰਟੀ ਬਣਾਉਣ ਵਾਲੇ ਦਿਨ ਹੀ ਆਪਣੇ ਪਾਰਟੀ ਦਫ਼ਤਰ  ਤੋੰ ਐਲਾਨ ਕਰ ਦਿੱਤਾ ਸੀ ਕਿ ਉਹ ਆਪਣੀਆਂ ਭਾਈਵਾਲ ਪਾਰਟੀਆਂ ਦੇ ਨਾਲ ਮਿਲ ਕੇ ਸੂਬੇ ਚ ਆਉਣ ਵਾਲੀ ਸਰਕਾਰ ਬਣਾਉਣਗੇ ।

 

 

ਦੂਜੇ ਪਾਸੇ ਦਿਲਚਸਪ ਗੱਲ ਇਹ ਹੈ ਕਿ ਕੈਪਟਨ ਦੀ ਪਾਰਟੀ ਨੂੰ ‘ਹਾਕੀ ਸਟਿੱਕ ਤੇ ਬਾਲ’ ਚੋਣ ਨਿਸ਼ਾਨ ਮਿਲਿਆ ਹੈ  ਜਦੋਂ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਬਹੁਤ ਕਰੀਬੀ ਮੰਨੇ ਜਾਣ ਵਾਲੇ ਪਰਗਟ ਸਿੰਘ  ਜੋ ਕਿ ਦਸ ਵਰ੍ਹਿਆਂ ਤੱਕ  ਸਾਬਕਾ ਹਾਕੀ ਕੈਪਟਨ ਰਹੇ ਹਨ ਉਹ ਇਸ ਵਕਤ ਕਾਂਗਰਸ ਪਾਰਟੀ ਚ ਹਨ ।

- Advertisement -
Share this Article
Leave a comment