ਸਿੱਧੂ ਮੂਸੇਵਾਲੇ ਦੇ ਫੈਨ ਨੇ ਇਨਸਾਫ਼ ਨਾ ਮਿਲਣ ‘ਤੇ ਆਪਣੀ ਥਾਰ ਸੁੱਟੀ ਨਹਿਰ ‘ਚ

Rajneet Kaur
2 Min Read

ਜਲੰਧਰ: ਜਲੰਧਰ ਦੀ ਬਸਤੀ ਬਾਵਾ ਖੇਲ ਨਹਿਰ ‘ਚ ਅੱਜ ਇਕ ਅਜੀਬ  ਘਟਨਾ ਵਾਪਰੀ ਹੈ। ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਇਨਸਾਫ ਨਾ ਮਿਲਣ ਦੇ ਗੁੱਸੇ ‘ਚ ਨੌਜਵਾਨ ਨੇ ਆਪਣੀ ਥਾਰ  ਨਹਿਰ ‘ਚ ਸੁੱਟ ਦਿਤੀ। ਇਸ ਘਟਨਾ ਦੇ ਸਮੇਂ ਨਹਿਰ ‘ਚ ਨਹਾ ਰਹੇ ਬੱਚੇ ਵਾਲ-ਵਾਲ ਬਚ ਗਏ। ਬੱਚਿਆਂ ਨੇ ਥਾਰ ਗੱਡੀ ਨੂੰ ਆਪਣੇ ਵੱਲ ਆਉਂਦਾ ਦੇਖ ਕੇ ਉਥੋਂ ਭੱਜ ਗਏ।

ਇਸ ਘਟਨਾ ਤੋਂ ਬਾਅਦ  ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਥਾਰ ਨਹਿਰ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਹੈ। ਹਾਦਸੇ ਤੋਂ ਬਾਅਦ ਲੋਕਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਲਈ ਕਰੇਨ ਬੁਲਾਈ। ਥਾਰ ਗੱਡੀ ਨੂੰ ਕਰੇਨ ਦੀ ਮਦਦ ਨਾਲ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ।

ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਥਾਰ ਗੱਡੀ ਨੂੰ ਨਹਿਰ ’ਚੋਂ ਕੱਢ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਥਾਰ ਗੱਡੀ ਚਲਾਉਣ ਵਾਲੇ ਨੌਜਵਾਨਾਂ ਅਤੇ ਉਸ ਵਿੱਚ ਸਫ਼ਰ ਕਰ ਰਹੇ ਨੌਜਵਾਨਾਂ ਨੂੰ ਵੀ ਥਾਣਾ ਬਾਵਾ ਬਸਤੀ ਖੇਲ ਵਿੱਚ ਲਿਜਾਇਆ ਗਿਆ ਹੈ। ਨਹਿਰ ਵਿੱਚ ਥਾਰ ਸੁੱਟਣ ਵਾਲੇ ਐਡਵੋਕੇਟ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਸ ਦੇ ਮਾਪੇ ਕਾਤਲਾਂ ਬਾਰੇ ਦੱਸ ਰਹੇ ਹਨ ਅਤੇ ਉਹ ਫੜੇ ਨਹੀਂ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਨੇ ਥਾਰ ਨਹਿਰ ਵਿੱਚ ਸੁੱਟ ਦਿੱਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment