ਕੈਪਟਨ ਨੇ ਕਿਹਾ ਪਾਕਿਸਤਾਨ ਦੇ ਲੋਕ ਚੰਗੇ, ਹੁਕਮਰਾਨ ਤੇ ਫ਼ੌਜ ਦਾ ਰਵੱਈਆ ਭਾਰਤ ਲਈ ਨਫ਼ਰਤ ਭਰਿਆ  

TeamGlobalPunjab
3 Min Read

ਚੰਡੀਗੜ੍ਹ  – ਸਾਬਕਾ ਮੁੱਖ ਮੰਤਰੀ  ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ  ਕੈਪਟਨ ਅਮਰਿੰਦਰ ਸਿੰਘ  ਨੇ ਕਿਹਾ ਕਿ ਓਹ ਪਾਕਿਸਤਾਨ ਦੇ ਲੋਕਾਂ ਦੇ ਖਿਲਾਫ ਨਹੀਂ ਹਨ ਪਰ ਪਾਕਿਸਤਾਨੀ ਹੁਕਮਰਾਨਾਂ ਤੇ ਫੌਜ ਦੇ ਖ਼ਿਲਾਫ਼  ਹਨ।

ਉਨ੍ਹਾਂ ਨੇ ਕਿਹਾ ਕਿ  ਪਾਕਿਸਤਾਨ ਦੇ ਸੱਤਾਧਾਰੀ  ਤੇ ਫੋਜੀਆਂ ਵਲੋੰ ਸਰਹੱਦ ਤੇ  ਭਾਰਤੀ ਫੌਜੀਆਂ ਨੂੰ ਮਾਰਿਆ ਜਾ ਰਿਹਾ ਹੇੈ  ‘ਤੇ ਬਾਰਡਰ ਦੇ ਇਸ ਪਾਸੇ  ਮਾਹੌਲ ਖ਼ਰਾਬ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਗੱਲ  ਕੈਪਟਨ ਨੇ ਮਲੇਰਕੋਟਲਾ ਤੇ ਅਮਰਗਡ਼੍ਹ  ‘ਚ ਉਨ੍ਹਾਂ  ਦੀ ਪਾਰਟੀ ਦੇ ਉਮੀਦਵਾਰਾਂ  ਫਰਜ਼ਾਨਾ ਆਲਮ  ਤੇ ਸਰਦਾਰ ਅਲੀ  ਦੀ ਹਮਾਇਤ ਵਿੱਚ ਲੋਕਾਂ ਦੇ ਇਕੱਠ ਵਿੱਚ ਬੋਲਦੇ ਹੋਇਆ ਕਿਹਾ।

ਕੈਪਟਨ ਨੇ ਦੁਬਾਰਾ ਦੁਹਰਾਇਆ ਕਿ ਪੰਜਾਬ ਦੀਆਂ ਮੁਸ਼ਕਿਲਾਂ ਤੇ ਮੁੱਦਿਆਂ ਨੂੰ  ਭਾਜਪਾ ਦੀ ਗੱਠਜੋੜ ਵਾਲੀ ਸਰਕਾਰ ਵੱਲੋਂ ਬਣਾਈ ਗਈ ‘ਡਬਲ ਇੰਜਣ’ ਦੀ ਸਰਕਾਰ ਇਹ ਹੱਲ ਕਰ ਸਕਦੀ ਹੈ। ਕੈਪਟਨ ਨੇ ਇਹ ਵੀ ਕਿਹਾ ਕਿ ਆਜ਼ਾਦੀ ਤੋਂ ਪਹਿਲੇ  ਪਟਿਆਲਾ ਦੀ 40 ਫ਼ੀਸਦ  ਅਬਾਦੀ ਮੁਸਲਮਾਨ ਫਿਰਕੇ ਦੀ ਸੀ ਜਿਨ੍ਹਾਂ ਚੋਂ ਬਹੁਤੇ ਲੋਕ ਪਾਕਿਸਤਾਨ ਚਲੇ ਗਏ ਸਨ।

ਕੈਪਟਨ ਨੇ ਰਾਹੁਲ ਗਾਂਧੀ ਵੱਲੋਂ  ਪੰਜਾਬ ਚੋਣਾਂ ਦੌਰਾਨ  ਚੰਨੀ ਨੂੰ ਗਰੀਬ  ਕਹਿੰਦੇ ਹੋਏ  ਮੁੱਖ ਮੰਤਰੀ ਦਾ ਚਿਹਰਾ ਐਲਾਨਣ  ਦਾ ਮਜ਼ਾਕ ਉਡਾਇਆ ਅਤੇ ਕਿਹਾ  ਕਿ ਚੰਨੀ ਕੋਲ ਕਰੋੜਾਂ ਦੀ ਜਾਇਦਾਦ ਹੈ  ਅਤੇ  ਚੋਣਾਂ ਲੜਨ ਵਾਲੇ ਸਭ ਤੋਂ ਸਰਮਾਏਦਾਰ  ਉਮੀਦਵਾਰਾਂ ਵਿਚੋਂ ਚੰਨੀ ਇੱਕ ਹਨ। ਉਨ੍ਹਾਂ ਕਿਹਾ  ਇਹ ਜ਼ਰੂਰੀ ਨਹੀਂ ਕਿ ਗਰੀਬ  ਉਮੀਦਵਾਰ ਹੀ ਚੰਗਾ ਮੁੱਖ ਮੰਤਰੀ  ਬਣ ਸਕਦਾ ਹੈ।

- Advertisement -

ਆਮ ਆਦਮੀ ਪਾਰਟੀ ਦੇ  ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨੁੂੰ ਵੀ ਬਖ਼ਸ਼ਣ ਦੇ ਮੂਡ ਵਿੱਚ ਨਹੀਂ ਸਨ ਕੈਪਟਨ  ਤੇ ਉਨ੍ਹਾਂ ਨੇ ਕਿਹਾ  ਕਿ ਤੇਜ਼ ਤੇ ਟੀਵੀ ਮਾਧਿਅਮ ਤੋਂ ਭਗਵੰਤ ਮਾਨ ਨੇ  ਲੋਕਾਂ ਨੂੰ ਬਥੇਰਾ ਹਸਾਇਆ ਅਤੇ ਮਨੋਰੰਜਨ ਕੀਤਾ  ਪਰ ਸਰਕਾਰ ਚਲਾਉਣਾ ਹਸਾਓਣ  ਨਾਲੋਂ ਕਾਫ਼ੀ ਔਖਾ ਅਤੇ ਗੰਭੀਰ ਵਿਸ਼ਾ ਹੈ। ਉਨ੍ਹਾਂ ਨੇ ਅਗਾਹ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਇੱਕ ਸੁਲਝੇ ਹੋਏ ਤੇ  ਸਮਝਦਾਰ ਲੀਡਰ ਦੀ ਜ਼ਰੂਰਤ ਹੈ ਜਿਹੜਾ ਨਾ ਸਿਰਫ਼  ਸੂਬੇ ਦੀ ਸੁਰੱਖਿਆ ਦੀ ਰਾਖੀ ਕਰ ਸਕੇ ਤੇ ਨਾਲ ਹੀ ਸੂਬੇ ਦੀਆਂ ਸਮੱਸਿਆਵਾਂ ਦਾ ਵੀ ਮਜ਼ਬੂਤੀ ਨਾਲ ਹੱਲ ਕਰ ਸਕੇ।

 ਉਨ੍ਹਾਂ ਕਿਹਾ ਕਿ  ਪਾਕਿਸਤਾਨੀ ਫ਼ੌਜ  ਭਾਰਤ  ਨੂੰ ਲੈ ਕੇ ਲਗਾਤਾਰ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੀ ਹੈ ਜੋ ਕਿ ਕਿਸੇ ਵੀ ਹੀਲੇ  ਸਹਿਣਯੋਗ ਨਹੀਂ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment