ਕਰਤਾਰਪੁਰ ਸਾਹਿਬ ‘ਤੇ ਪਾਕਿਸਤਾਨ ਦੀ ਸਾਜਿਸ਼ ਆਈ ਸਾਹਮਣੇ, ISI ਨਿਗਰਾਨੀ ‘ਚ ਗੁਰਦੁਆਰੇ ਦੀ ਹੋਵੇਗੀ ਦੇਖ ਰੇਖ

TeamGlobalPunjab
1 Min Read

ਇਸਲਾਮਾਬਾਦ: ਪਾਕਿਸਤਾਨ ‘ਚ ਸਥਿਤ ਕਰਤਾਰਪੁਰ ਸਾਹਿਬ ਗੁਰਦੁਆਰਾ ਨੂੰ ਲੈ ਕੇ ਪਾਕਿਸਤਾਨ ਸਰਕਾਰ ਦੀ ਨਵੀਂ ਸਾਜਿਸ਼ ਸਾਹਮਣੇ ਆਈ ਹੈ। ਪਾਕਿਸਤਾਨ ਸਰਕਾਰ ਨੇ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਖੋਹ ਲਈ ਹੈ। ਸਰਕਾਰ ਨੇ ਹੁਣ ਇਹ ਜ਼ਿੰਮੇਵਾਰੀ ਇੱਕ ਨਵੀਂ ਸੰਸਥਾਂ ਨੂੰ ਦੇ ਦਿੱਤੀ ਹੈ ਜਿਸ ਵਿੱਚ ਕੋਈ ਵੀ ਸਿੱਖ ਮੈਂਬਰ ਮੌਜੂਦ ਨਹੀਂ ਹੈ।

ਮਿਲੀ ਜਾਣਕਾਰੀ ਮੁਤਾਬਕ ਸ੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੀ ਦੇਖ ਰੇਖ ਹੁਣ ਈਟੀਪੀਬੀ ਯਾਨੀ ਇਵੈਕਯੂਈ ਟ੍ਰਸਟ ਪ੍ਰਾਪਰਟੀ ਬੋਰਡ ਨਾਲ ਜੁੜੇ 9 ਮੈਂਬਰ ਕਰਨਗੇ। ਇਵੈਕਯੂਈ ਟ੍ਰਸਟ ਪ੍ਰਾਪਰਟੀ ਬੋਰਡ ਨੂੰ ਕੰਟ੍ਰੋਲ ਪਾਕਿਸਤਾਨ ਦੀ ਆਈਐਸਆਈ ਕਰਦੀ ਹੈ। ਇਵੈਕਯੂਈ ਟ੍ਰਸਟ ਪ੍ਰਾਪਰਟੀ ਬੋਰਡ ਸੰਸਥਾ ਦਾ ਸੀਈਓ ਮੁਹੰਮਦ ਤਾਰਿਕ ਖ਼ਾਨ ਨੂੰ ਬਣਾਇਆ ਗਿਆ ਹੈ।

ਦੇਖਿਆ ਜਾਵੇ ਤਾਂ ਪਾਕਿਸਤਨ ਸਰਕਾਰ ਆਉਣ ਵਾਲੇ ਸਮੇਂ ‘ਚ ਇਸ ਗੁਰਦੁਆਰਾ ਸਾਹਿਬ ਜ਼ਰੀਏ ਵਪਾਰ ਕਰਨ ਦਾ ਪਲਾਨ ਤਿਆਰ ਕਰ ਰਿਹਾ ਹੈ। ਇਮਰਾਨ ਖ਼ਾਨ ਦੀ ਸਰਕਾਰ ਵੱਲੋਂ ਸਬੰਧ ਵਿੱਚ ਇੱਕ ਆਦੇਸ਼ ਜਾਰੀ ਕੀਤੇ ਗਏ ਹਨ, ਜਿਸ ਵਿੱਚ ਵਪਾਰ ਨਾਲ ਜੁੜੇ ਹੋਏ ਪੂਰੇ ਪਲਾਨ ਦਾ ਜ਼ੀਕਰ ਕੀਤਾ ਗਿਆ ਹੈ। ਇਮਰਾਨ ਖ਼ਾਨ ਸਰਕਾਰ ਗੁਰਦੁਆਰਾ ਰਾਹੀਂ ਪੈਸੇ ਕਮਾਉਣ ਦੀ ਰਣਨੀਤੀ ਘੜ ਰਹੀ ਹੈ।

Share this Article
Leave a comment