ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਟੋਕਿਓ ਓਲੰਪਿਕ ਵਿੱਚ ਸ਼ਿਰਕਤ ਕਰਨ ਵਾਲੇ ਭਾਰਤੀ ਖਿਡਾਰੀਆਂ ਨੂੰ ਦਾਅਵਤ ਦਿੱਤੀ ਗਈ ਹੈ। ਓਲੰਪਿਕ ਖਿਡਾਰੀ ਇਸ ਵੇਲੇ ਸਿਸਵਾਂ ਫਾਰਮ ਵਿਖੇ ਖਾਣੇ ਦਾ ਲੁਤਫ਼ ਉਠਾ ਰਹੇ ਹਨ।
ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਵੱਲੋਂ ਖਿਡਾਰੀਆਂ ਲਈ ਆਪਣੇ ਹੱਥੀਂ ਖਾਣਾ ਤਿਆਰ ਕੀਤਾ ਗਿਆ ਹੈ। ਇਸ ਸਬੰਧ ਵਿੱਚ ਮੁੱਖ ਮੰਤਰੀ ਪਹਿਲਾਂ ਹੀ ਐਲਾਨ ਕਰ ਚੁੱਕੇ ਸਨ।
ਮੁੱਖ ਮੰਤਰੀ ਵੱਲੋਂ ਓਲੰਪਿਕ ਖਿਡਾਰੀਆਂ ਲਈ ਕਈ ਤਰ੍ਹਾਂ ਦੇ ਪਕਵਾਨ ਬਣਾਏ ਗਏ ਹਨ।
ਤਸਵੀਰਾਂ ਵਿੱਚ ਵੇਖੋ ਮੁੱਖ ਮੰਤਰੀ ਨੇ ਕਿਸ ਤਰ੍ਹਾਂ ਖਿਡਾਰੀਆਂ ਲਈ ਖਾਣਾ ਕੀਤਾ ਤਿਆਰ :-
ਓਲੰਪਿਕ ਖਿਡਾਰੀਆਂ ਲਈ ਪਕਵਾਨ ਤਿਆਰ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਨਾਲ ਖੜ੍ਹੇ ਹਨ ਮੁੱਖ ਮੰਤਰੀ ਦੇ ਭਰਾ ਮਾਲਵਿੰਦਰ ਸਿੰਘ।
ਮੁੱਖ ਮੰਤਰੀ ਨੇ ਓਲੰਪਿਕ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਤਜਰਬਿਆਂ ਦੀ ਜਾਣਕਾਰੀ ਲਈ।
ਮੁੱਖ ਮੰਤਰੀ ਨੇ ਖਿਡਾਰੀਆਂ ਨੂੰ ਆਪਣੇ ਹੱਥੀ ਖਾਣਾ ਪਰੋਸਿਆ।
V