ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਬੀਰਦਵਿੰਦਰ ਨੂੰ ਸਿਆਸੀ ਮੁਖਬਿਰ ਐਲਾਨਿਆ

TeamGlobalPunjab
4 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਦੇ ਮੈਬਰਾ ਜਥੇਦਾਰ ਉਜਾਗਰ ਸਿੰਘ ਬਡਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ , ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਕਰਨੈਲ ਸਿੰਘ ਪੀਰ ਮੁਹੰਮਦ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਮੱਖਣ ਸਿੰਘ ਨੰਗਲ ਅਤੇ ਮਨਮੋਹਨ ਸਿੰਘ ਸਠਿਆਲਾ ਨੇ ਪ੍ਰੈਸ ਦੇ ਨਾਮ ਜਾਰੀ ਸਾਝੇ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਮੁੱਢਲੀ ਮੈਂਬਰਸ਼ਿਪ ਤੋ ਖਾਰਜ ਕੀਤੇ ਜਾ ਚੁੱਕੇ ਬੀਰਦਵਿੰਦਰ ਸਿੰਘ ਵੱਲੋ ਬੁਖਲਾਹਟ ਵਿੱਚ ਆਕੇ ਦਰਵੇਸ਼ ਸਿੱਖ ਸਿਆਸਤਦਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਬਾਰੇ ਗਲਤ ਬਿਆਨਬਾਜੀ ਕਰਨੀ ਚੰਨ ਤੇ ਥੁੱਕਣ ਵਾਲੀ ਗੱਲ ਹੈ।

ਸਾਰੀ ਦੁਨੀਆ ਜਾਣਦੀ ਹੈ ਕਿ ਜਥੇਦਾਰ ਬ੍ਰਹਮਪੁਰਾ ਨੇ ਸਿੱਖੀ ਸਿਧਾਂਤਾ ਤੇ ਪਹਿਰਾ ਦਿੰਦਿਆ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਦਲ ਨਾਲੋ ਤੋੜ ਵਿਛੋੜਾ ਕੀਤਾ ਸੀ ਪਰ ਬੀਰਦਵਿੰਦਰ ਵਰਗੇ ਦਲਬਦਲੂ ਨੂੰ ਟਕਸਾਲੀ ਪਾਰਟੀ ਵਿੱਚ ਸ਼ਾਮਿਲ ਕਰਨਾ ਇੱਕ ਸਿਆਸੀ ਗਲਤੀ ਸੀ ਜਥੇਦਾਰ ਬ੍ਰਹਮਪੁਰਾ ਨੇ ਸੋਚਿਆ ਸੀ ਕਿ ਸ਼ਾਇਦ ਇਹ ਇਨਸਾਨ ਸਾਡੇ ਨਾਲ ਆਕੇ ਟਿਕ ਜਾਵੇਗਾ ਪਰ ਇਸਨੇ ਆਪਣੀ ਫਿਤਰਤ ਮੁਤਾਬਿਕ ਉਸੇ ਆਦਤ ਨੂੰ ਪਹਿਲ ਦਿੱਤੀ ਜਿਸ ਤਰਾ ਇਹ ਪਹਿਲਾ ਕਰਦਾ ਰਿਹਾ ਹੈ।

ਕੋਰ ਕਮੇਟੀ ਨੇ ਬਹੁਤ ਹੀ ਗੰਭੀਰਤਾ ਨਾਲ ਬੀਰਦਵਿੰਦਰ ਦੇ ਸਿਆਸੀ ਸਫਰ ਨੂੰ ਘੋਖਿਆ ਤੇ ਅਖੀਰ ਇਹ ਨਤੀਜਾ ਕੱਢਿਆ ਕਿ ਇਹ ਸਖਸ ਸਿਆਸੀ ਪਾਰਟੀਆ ਵਿੱਚ ਘੁਸਪੈਠ ਹੀ ਮੁਖਬਰੀ ਕਰਨ ਲਈ ਕਰਦਾ ਹੈ ਇਸ ਲਈ ਅਸੀ ਇਸਨੂੰ ਸਿਆਸੀ ਮੁਖਬਿਰ ਐਲਾਨਦੇ ਹੋਏ ਮਹਿਸੂਸ ਕਰਦੇ ਹਾ ਕਿ ਇਹ ਬੰਦਾ ਜਿਸ ਪਾਰਟੀ ਵਿੱਚ ਵੀ ਜਾਂਦਾ ਹੈ ਉਸੇ ਪਾਰਟੀ ਦਾ ਨੁਕਸਾਨ ਹੀ ਕਰਦਾ ਹੈ ਇਸ ਨੇ ਹੁਣ ਤੱਕ ਕਾਗਰਸ ਅਕਾਲੀ ਦਲ ਬਾਦਲ, ਪੰਜਾਬ, ਪੀਪਲਜ ਪਾਰਟੀ ,ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸਮੇਤ ਅੱਧੀ ਦਰਜਨ ਤੋ ਜਿਆਦਾ ਪਾਰਟੀਆ ਬਦਲੀਆ ਹਨ,ਇਸ ਕਰਕੇ ਇਸ ਤਰਾ ਦੇ ਦਲਬਦਲੂ ਦਾ ਕੋਈ ਧਰਮ ਨਹੀ ।

ਇਸੇ ਦੌਰਾਨ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਖਡੂਰ ਸਾਹਿਬ ਨੇ ਬਿਆਨ ਜਾਰੀ ਕਰਦਿਆ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੀਰਦਵਿੰਦਰ ਵੱਲੋ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਉਪਰ ਕੀਤੀ ਦੂਸ਼ਣਬਾਜ਼ੀ ਨੂੰ ਪੂਰੀ ਤਰਾ ਨਿਰਾਆਧਾਰ ਦੱਸਦਿਆ ਕਿਹਾ ਹੈ ਕਿ ਪੀਰਮੁਹੰਮਦ ਨੇ ਹਮੇਸਾ ਪੰਥਕ ਪਲੇਟਫਾਰਮ ਤੇ ਖਾਲਸਾ ਪੰਥ ਦੀ ਚੜਦੀਕਲਾ ਲਈ ਨੇਕ ਕਾਰਜ ਕੀਤੇ ਹਨ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਲੇਟਫਾਰਮ ਤੋ ਲਗਾਤਾਰ ਸੰਘਰਸ ਕੀਤਾ ਹੈ ਤੇ14 ਜਨਵਰੀ 2018 ਤੋ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪਲੇਟਫਾਰਮ ਤੋ ਪੂਰੀ ਨੇਕ ਨੀਤੀ ਨਾਲ ਕੰਮ ਕਰ ਰਿਹਾ ਹੈ ਮੈਨੂੰ ਪੀਰਮੁਹੰਮਦ ਤੇ ਪੂਰਨ ਭਰੋਸਾ ਹੈ।

- Advertisement -

ਉਹਨਾ ਪੰਜਾਬ ਦੀਆ ਸਮੂਹ ਧਾਰਮਿਕ ਸਮਾਜਿਕ ਤੇ ਰਾਜਨੀਤਕ ਪਾਰਟੀਆ ਨੂੰ ਅਪੀਲ ਕੀਤੀ ਕਿ ਉਹ ਬੀਰਦਵਿੰਦਰ ਵਰਗੇ ਦਲਬਦਲੂਆਂ ਤੋ ਸੁਚੇਤ ਰਹਿਣ ਤੇ ਅਜਿਹੇ ਲੋਕਾ ਨੂੰ ਮੂੰਹ ਨਾ ਲਾਉਣ । ਉਹਨਾ ਕਿਹਾ ਕਿ ਬੀਰਦਵਿੰਦਰਸਿੰਘ ਦਾ ਤਾ ਇਤਿਹਾਸ ਹੀ ਬਣ ਚੁੱਕਾ ਹੈ ਕਿ ਉਹ ਕਿਸੇ ਇੱਕ ਪਾਰਟੀ ਦਾ ਬਣਕੇ ਰਹਿ ਹੀ ਨਹੀ ਸਕਦਾ ਪਰ ਮਰਹੂਮ ਟਕਸਾਲੀ ਅਕਾਲੀ ਨੇਤਾ ਜਥੇਦਾਰ ਉਜਾਗਰ ਸਿੰਘ ਸੇਖਵਾ ਦੇ ਬੇਟੇ ਸੇਵਾ ਸਿੰਘ ਸੇਖਵਾ ਵੱਲੋ ਮੇਰਾ ਸਾਥ ਛੱਡਕੇ ਜਾਣ ਨਾਲ ਮੈਨੂੰ ਦੁੱਖ ਲੱਗਾ ਹੈ ਉਸਨੂੰ ਅਜਿਹਾ ਨਹੀ ਸੀ ਕਰਨਾ ਚਾਹੀਦਾ ਕਿਉਕਿ ਉਸਨੇ ਅੱਗੇ ਹੋਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਗਠਿਤ ਕੀਤਾ ਸੀ । ਉਹਨਾਂ ਕਿਹਾ ਕਿ ਮੇਰੇ ਬੀਮਾਰ ਹੋਣ ਨੂੰ ਮੇਰਾ ਗੁਨਾਹ ਬਣਾ ਦੇਣਾ ਸਾਬਤ ਕਰਦਾ ਹੈ ਕਿ ਕੱਲ ਨੂੰ ਜਦ ਢੀਡਸਾ ਬੀਮਾਰ ਹੁੰਦੇ ਨੇ ਤਾ ਇਹ ਲੋਕ ਫਿਰ ਉਹਨਾ ਦਾ ਵੀ ਸਾਥ ਛੱਡ ਜਾਣਗੇ ਕਿਉਕਿ ਬੱਚੇ ਤੋ ਲੈਕੇ ਬਜੁਰਗ ਤੱਕ ਕੋਈ ਵੀ ਇਨਸਾਨ ਕਦੇ ਵੀ ਢਿੱਲਾ ਮੱਠਾ ਹੋ ਸਕਦਾ ਹੈ । ਉਹਨਾਂ ਕਿਹਾ ਕਿ ਉਹ ਹਮੇਸਾ ਪੰਥਕ ਏਕਤਾ ਦੇ ਸਭ ਤੋ ਵੱਡੇ ਹਾਮੀ ਹਨ ਤੇ ਹਮੇਸਾ ਰਹਿਣਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿਕੇ ਖਾਲਸਾ ਪੰਥ ਦੀ ਚੜਦੀਕਲਾ ਲਈ ਕਾਰਜ ਕਾਰਜਸ਼ੀਲ ਰਹਿਣਗੇ ।

Share this Article
Leave a comment