‘ਮਿਸ਼ਨ ਫਤਿਹ ਤੋਂ ਬਾਅਦ ਕੈਪਟਨ ਨੇ ਸ਼ੁਰੂ ਕੀਤਾ ਮਿਸ਼ਨ ਲੂਟ ਅਤੇ ਝੂਠ’

TeamGlobalPunjab
2 Min Read

ਚੰਡੀਗੜ੍ਹ : ਵਿਧਾਨ ਸਭਾ ਸੈਸ਼ਨ ਵਿੱਚ ਅਕਾਲੀ ਦਲ ਦੇ ਵਿਧਾਇਕਾਂ ਦੀ ਐਂਟਰੀ ਰੋਕੇ ਜਾਣ ‘ਤੇ ਬਿਕਰਮ ਮਜੀਠੀਆ ਨੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਫਤਿਹ ਤੋਂ ਬਾਅਦ ਹੁਣ ਵਿਧਾਨ ਸਭਾ ਵਿੱਚ ਮਿਸ਼ਨ ਲੂਟ ਅਤੇ ਝੂਠ ਸ਼ੁਰੂ ਕੀਤਾ ਹੈ।

ਅਕਾਲੀ ਦਲ ਵੱਲੋਂ ਵਿਧਾਨ ਸਭਾ ਵਿੱਚ ਪੰਜਾਬ ਦੇ ਮੁੱਦਿਆਂ ‘ਤੇ ਸਰਕਾਰ ਖਿਲਾਫ ਆਵਾਜ਼ ਉਠਾਉਣੀ ਸੀ। ਪਰ ਸਾਡੇ ਵਿਧਾਇਕਾਂ ਦੀਆਂ ਕੋਵਿਡ-19 ਰਿਪੋਰਟਾਂ ਨੈਗੇਟਿਵ ਆਉਣ ਦੇ ਬਾਵਜੂਦ ਸਾਨੂੰ ਵਿਧਾਨ ਸਭਾ ‘ਚ ਐਂਟਰੀ ਨਹੀਂ ਮਿਲੀ।

ਦੂਜੇ ਪਾਸੇ ਕਰੋਨਾ ਪੀੜਤ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵਿਧਾਨ ਸਭਾ ਸੈਸ਼ਨ ਅਟੈਂਡ ਕਰਨ ਵੀ ਗਏ। ਸਦਨ ‘ਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਵੀ ਕੀਤੀ। ਕੀ ਹੁਣ ਇੱਥੇ ਪੰਜਾਬ ਸਰਕਾਰ ਦਾ ਕਾਨੂੰਨ ਲਾਗੂ ਨਹੀਂ ਹੁੰਦਾ? ਜਿਹੜਾ ਵਿਧਾਇਕ ਕੋਰੋਨਾ ਪਾਜ਼ਿਟਿਵ ਸੀ ਉਹ ਕਿਵੇਂ ਵਿਧਾਨ ਸਭਾ ਅੰਦਰ ਚਲਾ ਗਿਆ। ਕੀ ਵਿਧਾਨ ਸਭਾ ਦੇ ਸਪੀਕਰ ਜਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਦੇ ਖਿਲਾਫ ਕਾਰਵਾਈ ਕਰਨਗੇ?

ਇਸ ਦੇ ਨਾਲ ਹੀ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਵਿਰੋਧੀਆਂ ਤੋਂ ਬਚਣ ਦੇ ਲਈ ਸਾਡੀਆਂ ਰਿਪੋਰਟਾਂ ਝੂਠੀਆਂ ਬਣਾਈਆਂ। ਵਿਧਾਨ ਸਭਾ ਦੀ ਕਾਰਵਾਈ ਤੋਂ ਸਾਰੇ ਲੋਕ ਹੈਰਾਨ ਹਨ। ਕਿਉਂਕਿ ਸਦਨ ਵਿੱਚ ਹੀ ਪੰਜਾਬ ਦੇ ਮੁੱਦੇ ਉਠਾਏ ਜਾਂਦੇ ਹਨ।ਇੱਥੇ ਵਿਧਾਨ ਸਭਾ ਸਪੀਕਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਵਿਰੋਧੀਆਂ ਨੂੰ ਮਸਲੇ ਉਠਾਉਣ ਲਈ ਪੂਰਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ, ਸਪੀਕਰ ਨੇ ਸਾਡੇ ਨਾਲ ਪੱਖਪਾਤ ਕੀਤਾ ਹੈ।

- Advertisement -

Share this Article
Leave a comment