ਕੈਪਟਨ ਦੇ ਵਿਧਾਇਕ ਕੋਰੋਨਾ ਨਾਲ ਲੜਨ ਦੀ ਥਾਂ ਲੜ ਰਹੇ ਹਨ ਕੁਰਸੀ ਦੀ ਲੜਾਈ : ਢੀਂਡਸਾ

TeamGlobalPunjab
3 Min Read

ਨਵੀਂ ਪਾਰਟੀ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਕੈਪਟਨ ਸਰਕਾਰ ‘ਤੇ ਸਾਧਿਆ ਤਿੱਖਾ ਨਿਸ਼ਾਨਾ

ਲਹਿਰਾਗਾਗਾ  (ਅਨਿਲ ਜੈਨ)  : ਸ਼੍ਰੋਮਣੀ ਅਕਾਲੀ ਦਲ (ਸੰੰਯੁਕਤ) ਦੇੇ ਗਠਨ ਤੋਂ ਬਾਅਦ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇੇੇੇੇੇੇੇ ਪਹਿਲੀ ਵਾਰ ਕੈਪਟਨ ਸਰਕਾਰ ਖ਼ਿਲਾਫ਼ ਤਿੱਖੇ ਸ਼ਬਦੀ ਬਾਣ ਛੱੱਡੇ ਹਨ। ਢੀਂਡਸਾ ਨੇ ਕਾਂਗਰਸ ਸਰਕਾਰ ‘ਤੇ ਤਾਬੜਤੋੜ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਕੋਰੋਨਾ ਨਾਲ ਲੜਨ ਦੀ ਬਜਾਏ ਕੁਰਸੀ ਦੀ ਲੜਾਈ ਲੜ ਰਹੀ ਹੈ ਜੋ ਕਿ ਮੰਦਭਾਗਾ ਹੈ। ਢੀਂਡਸਾ ਨੇ ਕਿਹਾ ਸਰਕਾਰ ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇਣ ‘ਚ ਫੇਲ ਰਹੀ ਹੈ। ਸਰਕਾਰ ਨੂੰ ਹੁਣ ਜਾਗਣ ਦੀ ਜ਼ਰੂਰਤ ਹੈ ਅਤੇ ਕੋਰੋਨਾ ਖ਼ਿਲਾਫ਼ ਲੜਾਈ ਲੜਨੀ ਚਾਹੀਦੀ ਹੈ।  ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਲਹਿਰਾਗਾਗਾ ਵਿਖੇੇ ਪੱੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

 

- Advertisement -

ਢੀਂਡਸਾ ਨੇ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਹਸਪਤਾਲਾਂ ਵਿੱਚ ਕੋਈ ਸਹੂਲਤਾਂ ਨਹੀਂ ਹਨ; ਲਹਿਰਾ-ਮੂਨਕ ਹਸਪਤਾਲ ਵਿਚ ਕੋਈ ਸੁਵਿਧਾ ਨਹੀਂ ਹੈ। ਜਦੋਂ ਨੂੰ ਮਰੀਜ਼ ਪਟਿਆਲਾ ਜਾਂ ਲੁਧਿਆਣੇ ਪਹੁੰਚਦਾ ਹੈ ਉਦੋਂ ਤੱਕ ਦਮ ਤੋੜ ਜਾਂਦਾ ਹੈ। ਇਸ ਲਈ ਜੇ ਸਰਕਾਰ ਨੇ ਲੜਾਈ ਲੜਨੀ ਹੈ ਤਾਂ ਹਸਪਤਾਲਾਂ ਵਿੱਚ ਸਹੂਲਤਾਂ ਦੇਣ ਸਬੰਧੀ ਲੜਾਈ ਲੜੇ, ਤਾਂ ਜੋ ਮਰੀਜ਼ਾਂ ਦੀ ਜਾਨ ਬਚ ਸਕੇ। ਉਨ੍ਹਾਂ ਕਿਹਾ ਕਿ ਹੈਰਾਨਗੀ ਦੀ ਗੱਲ ਹੈ ਕਿ ਮਹਾਮਾਰੀ ਨਾਲ ਲੜਨ ਦੀ ਬਜਾਏ ਕਾਂਗਰਸੀ ਵਿਧਾਇਕ ਆਪਸ ਵਿੱਚ ਹੀ ਉਲਝੇ ਹੋਏ ਹਨ।

ਉਨ੍ਹਾਂ ਵੈਕਸੀਅਨ ਦੀ ਘਾਟ ਸਬੰਧੀ ਕਿਹਾ, ਕਿ ਇਕੱਲੀ ਕੇਂਦਰ ਸਰਕਾਰ ਕੁਝ ਨਹੀਂ ਕਰ ਸਕਦੀ। ਸੂਬਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਵੀ ਵੈਕਸੀਨ ਦਾ ਪ੍ਰਬੰਧ ਕਰੇ । ਦੂਜੇ ਪਾਸੇ ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਵਧੀਆ ਪ੍ਰਬੰਧ ਮੁਹੱਈਆ ਕਰਵਾਏ ।ਕੇਂਦਰ ਕਿਸਾਨੀ ਦੇ ਹਾਲ ਤੇ ਗੰਭੀਰਤਾਂ ਨਾਲ ਧਿਆਨ ਦੇਵੇ ਅਤੇ ਟੈਕਸ ਘਟਾਵੇ, ਪ੍ਰੰਤੂ ਇਸ ਦੀ ਥਾਂ ਕੇਂਦਰ ਸਰਕਾਰ ਜਨਤਾ ਤੇ ਬੋਝ ਵਧਾ ਕੇ ਇੱਕ ਵੀ ਪੈਸਾ ਉਨ੍ਹਾਂ ਦੀ ਜੇਬ ਵਿੱਚ ਨਹੀਂ ਛੱਡਣਾ ਚਾਹੁੰਦੀ। ਇਸ ਲਈ ਲੋਕ ਹੁਣ ਸਰਕਾਰ ਲਈ ਹੀ ਕਮਾ ਰਹੇ ਹਨ ਆਪਣੇ ਪਰਿਵਾਰ ਚਲਾਉਣ ਲਈ ਨਹੀਂ ।

ਨਵੀਂ ਪਾਰਟੀ ਦੇ ਗਠਨ ਸਬੰਧੀ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੀਆਂ ਨੀਤੀਆਂ ਤੋਂ ਜੋ ਟਕਸਾਲੀ ਵਰਕਰ ਦੁਖੀ ਸਨ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਹੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸਥਾਪਤ ਕੀਤਾ ਗਿਆ ਹੈ। ਸਾਡਾ ਮੁੱਖ ਮਕਸਦ ਪਰੰਪਰਾ, ਵਿਚਾਰਧਾਰਾ ਅਤੇ ਸਿਧਾਂਤਾਂ ਤੇ ਪਹਿਰਾ ਦੇਣਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸੱਤਾ ਦੀ ਦੌੜ ਲਈ ਨਹੀਂ, ਬਲਕਿ ਪੰਥਕ ਰਵਾਇਤਾਂ ਤੇ ਪਹਿਰਾ ਦਿੰਦਿਆਂ ਪੰਜਾਬ ਦੇ ਭਲੇ ਲਈ ਕੰਮ ਕਰਾਂਗੇ। ਪਰਮਿੰਦਰ ਸਿੰਘ ਢੀਂਡਸਾ ਨੇ ਲਹਿਰਾਗਾਗਾ ਵਿਖੇ ਵੱਖ-ਵੱਖ ਪਰਿਵਾਰਾਂ ਨਾਲ ਦੁੱਖ ਵੀ ਸਾਂਝਾ ਕੀਤਾ ।

Share this Article
Leave a comment