ਵਿਦੇਸ਼ ਜਾ ਕੇ ਵੀ ਨਹੀਂ ਸੁਧਰ ਸਕਦੇ, ਇਕ ਹੋਰ ਡਰਾਈਵਰ ਕੋਲੋਂ 84 ਕਿਲੋ ਕੋਕੀਨ ਬਰਾਮਦ

Rajneet Kaur
2 Min Read

ਨਿਊਜ਼ ਡੈਸਕ: ਵਧ ਪੈਸਾ ਕਮਾਉਣ ਦੀ ਹੌੜ ਨੇ ਪੰਜਾਬੀਆਂ ਨੂੰ ਗਲਤ ਰਾਹ ਪਾ ਦਿਤਾ ਹੈ। ਮੰਨਿਆ ਸਾਰੇ ਆਪਣਾ ਘਰ ਬਾਰ ਛਡ ਕੇ ਵਿਦੇਸ਼ਾਂ ‘ਚ ਪੈਸਾ ਕਮਾਉਣ ਜਾਂਦੇ ਹਨ , ਪਰ ਪੈਸੇ ਦੀ ਐਨੀ ਲਤ ਲਗ ਜਾਣਾ ਕੀ ਭਾਂਵੇ  ਆਪਣੀ ਜ਼ਿੰਦਗੀ ਹੀ ਦਾਓਂ ‘ਤੇ ਲਗ ਜਾਵੇ ਕੋਈ ਫਰਕ ਨਹੀਂ। ਪਹਿਲਾਂ ਜਿਥੇ ਬਲੂ ਵਾਟਰ ਬਰਿਜ  ਤੋਂ 44 ਸਾਲਾ ਪੰਜਾਬੀ ਟਰੱਕ ਡਰਾਈਵਰ ਵਿਕਰਮ ਦੱਤਾ ਅਤੇ ਉਸਦਾ ਸਾਥੀ 89 ਬਰਿੱਕਾਂ ਸ਼ੱਕੀ ਕੋਕੀਨ ਨਾਲ ਫੜਿਆ ਗਿਆ ਸੀ।ਹੁਣ ਫਿਰ ਉਸੇ ਜਗ੍ਹਾ ਤੋਂ ਇਕ ਹੋਰ ਡਰਾਈਵਰ ਗ੍ਰਿਫਤਾਰ ਕੀਤਾ ਗਿਆ।

ਕੈਲਡਨ ਨਾਲ ਸਬਧਿੰਤ 55 ਸਾਲਾ ਟਰੱਕ ਡਰਾਈਵਰ ਚੰਦਰ ਸਿੱਧਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚੰਦਰ ਬਲੂ ਵਾਟਰ ਬਰਿਜ ਤੋਂ ਨਸ਼ੇ ਨੂੰ ਅਮਰੀਕਾ ਤੋਂ ਕੈਨੇਡਾ ਲਿਆ ਰਿਹਾ ਸੀ। ਟਰੇਲਰ ਦੀ ਜਾਂਚ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਅਧਿਕਾਰੀਆਂ ਨੇ ਸ਼ੱਕੀ ਕੋਕੀਨ ਦੀਆਂ 84 ਬਰਿੱਕਾਂ ਬਰਾਮਦ ਕੀਤੀਆਂ। CBSA  ਨੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਸ਼ੱਕੀ ਕੋਕੀਨ ਜ਼ਬਤ ਕਰ ਲਈ ਹੈ। ਆਰਸੀਐਮਪੀ ਨੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਸ ਉੱਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦੇ ਉਦੇਸ਼ ਲਈ ਕੋਕੀਨ ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਇਹ ਮਾਮਲਾ ਫਿਲਹਾਲ ਸਾਰਨੀਆ ਸਥਿਤ ਓਨਟਾਰੀਓ ਕੋਰਟ ਆਫ ਜਸਟਿਸ ਦੇ ਸਾਹਮਣੇ ਹੈ।

ਦੱਸਦੀਏ ਕਿ ਨਸ਼ੇ ਦੇ ਚਲਦਿਆਂ ਰੋਜਾਨਾ ਕੈਨੇਡਾ ਵਿੱਚ 20 ਦੇ ਕਰੀਬ ਮੌਤਾਂ ਹੁੰਦੀਆਂ ਹਨ ਤੇ ਇਸਦੀ ਚਪੇਟ ਵਿੱਚ ਪੰਜਾਬੀ ਨੌਜਵਾਨ ਮੁੰਡੇ-ਕੁੜੀਆਂ ਵੀ ਆ ਰਹੇ ਹਨ। ਹੁਣ ਦੇਖਣਾ ਹੋਵੇਗਾ ਜਿਥੇ ਬ੍ਰਿਟਿਸ਼ ਕੋਲੰਬੀਆ ‘ਚ 2.5 ਗ੍ਰਾਮ ਹੋਜੇ ਪਦਾਰਥ ਰਖਣ ਨੂੰ ਸਹੀ ਕਰਾਰ ਦਿਤਾ ਗਿਆ ਹੈ ਉਥੇ ਹੀ ਹੁਣ ਪੁਲਿਸ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਵੇਂ ਠਲ ਪਾਉਂਦੀ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment