Breaking News

ਮਾਂ ਦੇ 1,000 ਟੁੱਕੜੇ ਕਰ ਆਪਣੇ ਕੁੱਤੇ ਨਾਲ ਮਿੱਲ ਕੇ ਖਾ ਰਿਹਾ ਸੀ ਇਹ ਆਦਮਖੋਰ ਵਿਅਕਤੀ, ਹੋਈ 15 ਸਾਲ ਦੀ ਜੇਲ੍ਹ

ਮੈਡ੍ਰਿਡ : ਸਪੇਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਇਕ ਵਿਅਕਤੀ  ਨੂੰ ਆਪਣੀ ਮਾਂ ਦਾ ਗਲਾ ਘੁੱਟਣ ਅਤੇ ਫਿਰ ਉਸਨੂੰ ਖਾਣ ਦੇ ਦੋਸ਼ ‘ਚ 15 ਸਾਲ ਅਤੇ ਪੰਜ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਐਲਬਰਟੋ ਸਾਂਚੇਜ ਗੋਮੇਜ਼  ਨੇ 21 ਫਰਵਰੀ 2019 ਨੂੰ ਆਪਣੀ ਗ੍ਰਿਫ਼ਤਾਰੀ ‘ਤੇ ਪੁਲਿਸ ਨੂੰ ਦੱਸਿਆ ਕਿਉਸਨੇ ਆਪਣੀ ਮਾਂ ਦੇ 1,000 ਟੁੱਕੜੇ ਕੀਤੇ ਅਤੇ ਆਪਣੇ ਕੁੱਤੇ ਨਾਲ ਮਿਲ ਕੇ ਖਾਧੇ।  ਪੁਲਿਸ  ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਦੋਸ਼ੀ ਨੇ ਪਾਗਲ ਹੋਣ ਦਾ ਨਾਟਕ ਕੀਤਾ ਪਰ ਬਾਅਦ ਵਿਚ ਅਦਾਲਤ ਵਿਚ ਉਸ ਦਾ ਰਾਜ਼ ਖੁੱਲ੍ਹ ਗਿਆ।

ਇਸ ਘਟਨਾ ਤੋਂ ਬਾਅਦ   ਸਪੇਨ ਦੇ ਲੋਕ 28 ਸਾਲ ਦੇ ਐਲਬਰਟੋ ਸਾਂਚੇਜ ਗੋਮੇਜ਼ ਨੂੰ ਆਦਮਖੋਰ ਕਹਿ ਕੇ ਬੁਲਾਉਣ ਲੱਗੇ। ਐਲਬਰਟੋ ਆਪਣੀ ਮਾਂ ਮਾਰੀਆ ਗੋਮੇਜ਼ ਨਾਲ ਵੇਨਟਸ ਦੇ ਮੈਡ੍ਰਿਡ ਵਿਚ ਰਹਿੰਦਾ ਸੀ। ਇਹ ਮਾਮਲਾ ਸਾਲ 2019 ਦਾ ਹੈ ਜਦੋਂ ਇਕ ਰਾਤ 69 ਸਾਲ ਦੀ ਮਾਂ ਨਾਲ ਉਸ ਦੀ ਲੜਾਈ ਹੋ ਗਈ। ਪੁਲਿਸ  ਮੁਤਾਬਕ ਗੁੱਸੇ ਵਿਚ ਆ ਕੇ ਉਸ ਨੇ ਆਪਣੀ ਮਾਂ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਘਟਨਾ ਦੇ ਬਾਰੇ ਵਿਚ ਪੁਲਿਸ  ਨੂੰ ਉਦੋਂ ਪਤਾ ਲੱਗਿਆ, ਜਦੋਂ ਮਾਰੀਆ ਗੋਮੇਜ਼ ਦੀ ਇਕ ਦੋਸਤ ਨੇ ਉਹਨਾਂ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਕੀਤੀ।

ਐਲਬਰਟੋ ਨੇ ਬਹੁਤ ਆਰਾਮ ਨਾਲ ਆਪਣੇ ਜ਼ੁਰਮ ਨੂੰ ਕਬੂਲ ਕਰ ਲਿਆ। ਅਦਾਲਤ ‘ਚ ਐਲਬਰਟੋ  ਦੇ ਵਕੀਲ ਨੇ ਉਸ ਨੂੰ ਮਾਨਿਸਕ ਰੋਗੀ ਐਲਾਨ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਜਿਊਰੀ ਮੈਂਬਰਾਂ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ। ਦੋਸ਼ੀ ਨੇ ਆਪਣਾ ਪੱਖ ਰੱਖਦੇ ਹੋਏ ਇਹ ਵੀ ਕਿਹਾ ਕਿ ਉਸ ਨੂੰ ਕੁੱਝ ਵੀ ਯਾਦ ਨਹੀਂ ਹੈ ਕਿ ਉਸ ਨੇ ਕਦੋਂ ਆਪਣੀ ਮਾਂ ਨੂੰ ਮਾਰ ਕੇ ਖਾਧਾ ਹੈ।

ਐਲਬਰਟੋ  ਨੂੰ ਮੈਡਰਿਡ ਦੀ ਆਡੀਏਨਸੀਆ ਸੂਬਾਈ ਅਦਾਲਤ ਨੇ ਕਤਲ ਅਤੇ ਲਾਸ਼ ਨਾਲ ਅਣਮਨੁੱਖੀ ਵਤੀਰੇ ਲਈ 2 ਹਫ਼ਤੇ ਚੱਲੇ ਮੁਕੱਦਮੇ ਤੋਂ ਬਾਅਦ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 15 ਸਾਲ ਅਤੇ 5 ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਹੈ।

Check Also

ਅਫਗਾਨਿਸਤਾਨ ‘ਚ ਵਾਪਰਿਆ ਵੱਡਾ ਹਾਦਸਾ, 8 ਬੱਚਿਆਂ ਸਮੇਤ 24 ਦੀ ਮੌਤ

ਅਫਗਾਨਿਸਤਾਨ: ਅਫਗਾਨਿਸਤਾਨ ‘ਚ ਸੜਕ ਹਾਦਸੇ ‘ਚ ਅੱਠ ਬੱਚਿਆਂ ਅਤੇ 12 ਔਰਤਾਂ ਸਮੇਤ 24 ਲੋਕਾਂ ਦੀ …

Leave a Reply

Your email address will not be published. Required fields are marked *