ਕੈਨੇਡੀਅਨ ਯੂਜ਼ਰਜ਼ ਲਈ ਆਪਣੀ ਸੋਸ਼ਲ ਮੀਡੀਆ ਸਾਈਟਾਂ ‘ਤੇ ਖ਼ਬਰਾਂ ਤੱਕ ਪਹੁੰਚ ਨੂੰ ਕਰੇਗਾ ਖ਼ਤਮ : ਮੈਟਾ

Rajneet Kaur
3 Min Read

ਨਿਊਜ਼ ਡੈਸਕ: ਕੈਨੇਡਾ ਨੇ ਆਪਣਾ ਔਨਲਾਈਨ ਨਿਊਜ਼ ਐਕਟ ਪਾਸ ਕੀਤਾ ਹੈ। ਜਿਸ ਵਿੱਚ ਤਕਨੀਕੀ ਕੰਪਨੀਆਂ ਨੂੰ ਖਬਰ ਪ੍ਰਕਾਸ਼ਕਾਂ ਨਾਲ ਸਮੱਗਰੀ ਸੌਦਿਆਂ ਦੀ ਗੱਲਬਾਤ ਕਰਨ ਅਤੇ ਉਹਨਾਂ ਦੇ ਪਲੇਟਫਾਰਮਾਂ ‘ਤੇ ਸਾਂਝੇ ਕੀਤੇ ਲਿੰਕਾਂ ਲਈ ਨਿਊਜ਼ ਆਊਟਲੇਟਾਂ ਨੂੰ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ। ਦਸ ਦਈਏ ਕਿ ਮੈਟਾ ਨੇ ਨੇ ਕਿਹਾ ਸੀ ਕਿ  ਇਹ ਕਾਨੂੰਨ ਦੇ ਜਵਾਬ ਵਿੱਚ ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਖਬਰਾਂ ਦੀ ਪਹੁੰਚ ਨੂੰ ਜਲਦੀ ਖਤਮ ਕਰ ਦੇਵੇਗਾ। ਮੈਟਾ ਨੇ ਪੁਸ਼ਟੀ ਕੀਤੀ ਹੈ ਕਿ ਔਨਲਾਈਨ ਨਿਊਜ਼ ਐਕਟ, ਬਿਲ ਸੀ-18, ਦੇ ਲਾਗੂ ਹੋਣ ਤੋਂ ਪਹਿਲਾਂ ਉਹ ਸਾਰੇ ਕੈਨੇਡੀਅਨ ਯੂਜ਼ਰਜ਼ ਲਈ ਆਪਣੀ ਸੋਸ਼ਲ ਮੀਡੀਆ ਸਾਈਟਾਂ ‘ਤੇ ਖ਼ਬਰਾਂ ਤੱਕ ਪਹੁੰਚ ਨੂੰ ਖ਼ਤਮ ਕਰ ਦੇਵੇਗਾ।

 ਬਿਲ ਸੀ-18 ‘ਤੇ ਸ਼ਾਹੀ ਮੋਹਰ ਵੀ ਲੱਗ ਗਈ ਅਤੇ ਇਹ ਕਾਨੂੰਨ ਬਣ ਗਿਆ ਹੈ। ਇਸ ਕਾਨੂੰਨ ਤਹਿਤ ਮੈਟਾ ਅਤੇ ਗੂਗਲ ਵਰਗੀਆਂ ਟੈਕ ਕੰਪਨੀਆਂ ਨੂੰ ਆਪਣੇ ਪਲੈਟਫ਼ੌਰਮਜ਼ ‘ਤੇ ਖ਼ਬਰਾਂ ਪੋਸਟ ਕਰਨ ਦੇ ਬਦਲੇ ਮੀਡੀਆ ਅਦਾਰਿਆਂ ਨੂੰ ਭੁਗਤਾਨ ਕਰਨਾ ਹੋਵੇਗਾ।ਮੈਟਾ ਨੇ ਕਿਹਾ ਕਿ ਉਹ ਅਗਲੇ ਕੁਝ ਮਹੀਨਿਆਂ ਦੌਰਾਨ ਕੈਨੇਡੀਅਨ ਯੂਜ਼ਰਜ਼ ਲਈ ਖ਼ਬਰਾਂ ਰੋਕਣਾ ਸ਼ੁਰੂ ਕਰ ਦੇਵੇਗਾ, ਪਰ ਇਹ ਤਬਦੀਲੀ ਅਚਾਨਕ ਨਹੀਂ ਹੋਵੇਗੀ।

ਕੈਨੇਡਾ ਦੇ ਹੈਰੀਟੇਜ ਮਿਨਿਸਟਰ ਪਾਬਲੋ ਰੌਡਰਿਗਜ਼ ਨੇ ਕਿਹਾ ਕਿ ਇੱਕ ਆਜ਼ਾਦ ਅਤੇ ਸੁਤੰਤਰ ਪ੍ਰੈੱਸ ਸਾਡੇ ਲੋਕਤੰਤਰ ਲਈ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਇਸ ਨਵੇਂ ਕਾਨੂੰਨ ਨਾਲ ਵੱਡੀਆਂ ਤਾਕਤਵਰ ਟੈਕ ਕੰਪਨੀਆਂ ‘ਤੇ ਕਾਬੂ ਰੱਖਿਆ ਜਾਵੇਗਾ ਅਤੇ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਮੁਲਕ ਦੇ ਸਭ ਛੋਟੇ ਨਿਊਜ਼ ਕਾਰੋਬਾਰ ਨੂੰ ਵੀ ਉਨ੍ਹਾਂ ਦੇ ਕੰਮ ਲਈ ਉਚਿਤ ਮੁਆਵਜ਼ਾ ਮਿਲੇ।

ਮੈਟਾ ਦੀ ਘੋਸ਼ਣਾ ਦੇ ਜਵਾਬ ਵਿੱਚ ਕਿ ਇਹ ਕੈਨੇਡੀਅਨ ਉਪਭੋਗਤਾਵਾਂ ਲਈ ਖ਼ਬਰਾਂ ਦੀ ਸਮਗਰੀ ‘ਤੇ ਪਾਬੰਦੀ ਲਗਾਵੇਗੀ, ਰੌਡਰਿਗਜ਼ ਨੇ ਇੱਕ ਵੱਖਰੇ ਮੀਡੀਆ ਬਿਆਨ ਵਿੱਚ ਕਿਹਾ  ਸੀ ਕਿ ਫ਼ਿਲਹਾਲ ਮੈਟਾ ਦੀ ਇਸ ਐਕਟ ਤਹਿਤ ਕੋਈ ਜ਼ਿੰਮੇਵਾਰੀ ਨਹੀਂ ਹੈ, ਅਤੇ ਸ਼ਾਹੀ ਮਨਜ਼ੂਰੀ ਤੋਂ ਬਾਅਦ ਫ਼ੈਡਰਲ ਸਰਕਾਰ ਇਸ ਕਾਨੂੰਨ ਦੇ ਨਿਯੰਤ੍ਰਣ ਅਤੇ ਲਾਗੂ ਕਰਨ ਦੀ ਪ੍ਰਕਿਰਿਆ ਵਿਚ ਸ਼ਾਮਲ ਹੋਵੇਗੀ। ਰੌਡਰਿਗਜ਼ ਨੇ ਕਿਹਾ, ਜੇ ਟੈਕ ਕੰਪਨੀਆਂ ਖ਼ਿਲਾਫ਼ ਕੈਨੇਡੀਅਨਜ਼ ਲਈ ਸਰਕਾਰ ਨਹੀਂ ਖੜੀ ਹੋਵੇਗੀ, ਤਾਂ ਕੌਣ ਹੋਵੇਗਾ? ਮੰਤਰੀ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਦਫਤਰ ਨੇ ਇਸ ਹਫਤੇ ਫੇਸਬੁੱਕ ਅਤੇ ਗੂਗਲ ਨਾਲ ਮੀਟਿੰਗਾਂ ਕੀਤੀਆਂ ਹਨ।

- Advertisement -

ਮੈਟਾ ਨੇ ਸਭ ਤੋਂ ਪਹਿਲਾਂ ਬਿੱਲ ਸੀ-18 ਦੇ ਪਾਸ ਹੋਣ ਦੇ ਜਵਾਬ ਵਿੱਚ, ਇਸ ਮਹੀਨੇ ਦੇ ਸ਼ੁਰੂ ਵਿੱਚ ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਕੈਨੇਡੀਅਨ ਉਪਭੋਗਤਾਵਾਂ ਲਈ ਖਬਰ ਸਮੱਗਰੀ ਤੱਕ ਪਹੁੰਚ ਨੂੰ ਖਤਮ ਕਰਨ ਦੀ ਧਮਕੀ ਦਿੱਤੀ ਸੀ।7 ਜੂਨ ਨੂੰ ਮੈਟਾ ਦੇ ਇਸ ਐਲਾਨ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਧਮਕੀਆਂ ਦੇਣ ਦੇ ਤਰੀਕੇ ਸਰਕਾਰ ਨਾਲ ਨਹੀਂ ਚੱਲਣਗੇ

ਸਰਕਾਰ ਦੇ ਅਨੁਸਾਰ, ਸਾਲ 2008 ਤੋਂ ਕੈਨੇਡਾ ਵਿੱਚ 470 ਤੋਂ ਵੱਧ ਮੀਡੀਆ ਆਉਟਲੈਟਸ ਬੰਦ ਹੋ ਚੁੱਕੇ ਹਨ ਅਤੇ ਉਦੋਂ ਤੋਂ ਕੈਨੇਡੀਅਨ ਪੱਤਰਕਾਰੀ ਦੀਆਂ ਘੱਟੋ-ਘੱਟ ਇੱਕ ਤਿਹਾਈ ਨੌਕਰੀਆਂ ਖ਼ਤਮ ਹੋਈਆਂ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment