Breaking News

ਕੈਨੇਡਾ ਵਿਖੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਦੇ ਮਾਮਲੇ ‘ਚ ਦਰਜਨਾਂ ਪੰਜਾਬੀਆਂ ਖਿਲਾਫ ਦੋਸ਼ ਆਇਦ

ਟੋਰਾਂਟੋ: ਕੈਨੇਡੀਅਨ ਪੁਲਿਸ ਨੇ ਕਾਰਵਾਈ ਕਰਦਿਆਂ ਅਮਰੀਕਾ ਤੋਂ ਭਾਰਤ ਤੱਕ ਫੈਲੇ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵਲੋਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਦੌਰਾਨ ਲਗਭਗ 30 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਜ਼ਿਆਦਾਤਰ ਪੰਜਾਬੀ ਹਨ। ਗ੍ਰਿਫ਼ਤਾਰੀਆਂ ਦੌਰਾਨ 23 ਲੱਖ ਡਾਲਰ ਦੇ ਨਸ਼ੀਲੇ ਪਦਾਰਥ ਅਤੇ 48 ਹਥਿਆਰ ਵੀ ਬਰਾਮਦ ਕੀਤੇ ਗਏ।

ਮਿਲੀ ਜਾਣਕਾਰੀ ਮੁਤਾਬਕ ਨਸ਼ਾ ਤਸਕਰਾਂ ਕੋਲੋਂ 10 ਕਿਲੋ ਕੋਕੀਨ, 8 ਕਿਲੋ ਕੋਟਾਮੀਨ, ਤਿੰਨ ਕਿਲੋ ਹੈਰੋਇਨ ਅਤੇ ਢਾਈ ਕਿਲੋ ਅਫ਼ੀਮ ਵੀ ਬਰਾਮਦ ਕੀਤੀ ਗਈ ਜਦਕਿ 7 ਲੱਖ 30 ਹਜ਼ਾਰ ਡਾਲਰ ਨਕਦ ਬਰਾਮਦ ਹੋਏ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਖਿਲਾਫ ਹੈਰੋਇਨ ਦੀ ਤਸਕਰੀ, ਪਾਬੰਦੀਸ਼ੁਦਾ ਪਦਾਰਥ ਰੱਖਣ, ਅਫ਼ੀਮ ਰੱਖਣ, ਨਕਲੀ ਕਰੰਸੀ ਰੱਖਣ, ਕੋਕੀਨ ਸਮਗਲਿੰਗ ਸਣੇ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ।

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਸੂਚੀ:

-ਰੁਪਿੰਦਰ ਸ਼ਰਮਾ, 25

-ਪ੍ਰਭਸਿਮਰਨ ਕੌਰ, 25

ਪਰਸ਼ੋਤਮ ਮੱਲ੍ਹੀ, 54

-ਰੁਪਿੰਦਰ ਢਿੱਲੋਂ, 37

-ਸਨਵੀਰ ਸਿੰਘ, 25

-ਹਰੀਪਾਲ ਨਾਗਰਾ, 45

-ਹਸਮ ਸਈਦ, 30

-ਪ੍ਰਿਤਪਾਲ ਸਿੰਘ, 56

-ਹਰਕਿਰਨ ਸਿੰਘ, 33

-ਲੱਖਪ੍ਰੀਤ ਬਰਾੜ, 29

-ਸਰਬਜੀਤ ਸਿੰਘ, 43

-ਬਲਵਿੰਦਰ ਧਾਲੀਵਾਲ, 60

-ਰੁਪਿੰਦਰ ਧਾਲੀਵਾਲ, 39

-ਰਣਜੀਤ ਸਿੰਘ, 40

ਸੁਖਮਨਪ੍ਰੀਤ ਸਿੰਘ, 23

-ਖੁਸ਼ਹਾਲ ਭਿੰਡਰ, 36

-ਪ੍ਰਭਜੀਤ ਮੁੰਡੀਆਂ , 34

-ਵੰਸ਼ ਅਰੋੜਾ, 24

-ਸਿਮਰਨਜੀਤ ਨਾਰੰਗ, 28

-ਹਰਜਿੰਦਰ ਝੱਜ, 28

-ਗਗਨਪ੍ਰੀਤ ਗਿੱਲ, 28

-ਸੁਖਜੀਤ ਧਾਲੀਵਾਲ, 47

-ਇਮਰਾਨ ਖਾਨ 33

-ਹਰਜੋਤ ਸਿੰਘ, 31

-ਸੁਖਜੀਤ ਧੁੱਗਾ, 35

ਇਸ ਤੋਂ ਇਲਾਵਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਸਬੰਧੀ ਹੋਰ ਜਾਣਕਾਰੀ ਹੋਵੇ ਤਾਂ ਯਾਰਕ ਰੀਜਨਲ ਪੁਲਿਸ ਦੀ ਆਰਗੇਨਾਈਜ਼ਡ ਕ੍ਰਾਈਮ ਅਤੇ ਇੰਟੈਲੀਜੈਂਸ ਸੇਵਾਵਾਂ ਨਾਲ ਸੰਪਰਕ ਕੀਤਾ ਜਾਵੇ।

Check Also

ਅਮਰੀਕਾ ਦੇ ਸਕੂਲ ‘ਚ ਹੋਈ ਗੋਲੀਬਾਰੀ, 6 ਲੋਕਾਂ ਦੀ ਮੌਤ, ਮੌਕੇ ‘ਤੇ ਮਹਿਲਾ ਹਮਲਾਵਰ ਨੂੰ ਪੁਲਿਸ ਨੇ ਮਾਰੀ ਗੋਲੀ

ਨਿਊਜ਼ ਡੈਸਕ: ਅਮਰੀਕਾ ‘ਚ ਆਏ ਦਿਨ ਗੋਲੀਬਾਰੀ ਘਟਨਾ ਦੀ ਖਬਰ ਸੁਨਣ ਨੂੰ ਮਿਲਦੀ ਹੈ। ਅਮਰੀਕਾ …

Leave a Reply

Your email address will not be published. Required fields are marked *