ਏਕਤਾ ਦੀ ਮਿਸਾਲ ! ਕਾਰਗਿਲ ਜੰਗ ਵਿਚ ਪੁੱਤ ਸ਼ਹੀਦ ਕਰਵਾ ਚੁੱਕਿਆ ਬਾਪ ਅਤੇ ਕਈ ਸੇਵਾਮੁਕਤ ਅਧਿਕਾਰੀ ਕੋਰੋਨਾ ਵਿਰੁੱਧ ਜੰਗ ਵਿਚ ਆਏ ਅੱਗੇ

TeamGlobalPunjab
1 Min Read

ਚੰਡੀਗੜ੍ਹ : ਕੋਰੋਨਾ ਵਾਇਰਸ ਵਿਰੁੱਧ ਜਾਰੀ ਜੰਗ ਵਿਚ ਹਰ ਕੋਈ ਆਪਣਾ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਦੀ ਤਾਜਾ ਮਿਸਾਲ ਪੰਜਾਬ ਦੇ ਰੂਪਨਗਰ ਜਿਲ੍ਹੇ ਵਿਚ ਦੇਖਣ ਨੂੰ ਮਿਲੀ ਹੈ । ਜੀ ਹਾਂ ਇਥੇ ਆਪਣੇ ਡਿਊਟੀ ਤੋਂ ਸੇਵਾਮੁਕਤ ਹੋ ਚੁਕੇ ਅਧਿਕਾਰੀ ਵੀ ਸਵੈ ਇੱਛਾ ਨਾਲ ਪੰਜਾਬ ਪੁਲਿਸ ਦੀ ਸਹਾਇਤਾ ਨਾਲ ਅੱਗੇ ਆਏ ਹਨ । ਜਾਣਕਾਰੀ ਮੁਤਾਬਿਕ ਇਕ ਡਿਪਟੀ ਸੁਪਰਡੈਂਟ (ਡੀਐਸਪੀ) ਸਮੇਤ 12 ਇੰਸਪੈਕਟਰ, 16 ਸਬ-ਇੰਸਪੈਕਟਰ (ਐਸਆਈ) ਤੋਂ ਇਲਾਵਾ 21 ਸਹਾਇਕ ਸਬ ਇੰਸਪੈਕਟਰ (ਏਐਸਆਈ), 11 ਹੈੱਡ ਕਾਂਸਟੇਬਲ ਅਤੇ 4 ਸਾਬਕਾ ਸੈਨਿਕ ਇਸ ਸਮੇ ਪੰਜਾਬ ਪੁਲਿਸ ਨਾਲ ਮਿਲ ਕੇ ਕੋਰੋਨਾ ਵਿਰੁੱਧ ਲੜਾਈ ਵਿਚ ਸਾਥ ਦੇ ਰਹੇ ਹਨ ।


ਦੱਸ ਦੇਈਏ ਕਿ ਇਸ ਦੀ ਚਾਰੇ ਪਾਸੇ ਪ੍ਰਸੰਸ਼ਾ ਹੋ ਰਹੀ ਹੈ । ਇਨ੍ਹਾਂ ਸਵੈ ਇੱਛੁਕ ਕਮ ਕਰ ਰਹੇ ਅਧਿਕਾਰੀਆਂ ਵਿਚ ਕਾਰਗਿਲ ਦੇ ਸ਼ਹੀਦ ਸਰਬਜੀਤ ਸਿੰਘ ਦੇ ਪਿਤਾ ਪ੍ਰੀਤਮ ਸਿੰਘ ਜੋ ਹੈੱਡ ਕਾਂਸਟੇਬਲ ਦੇ ਅਹੁਦੇ ਤੋਂ ਰਿਟਾਇਰ ਹੋ ਚੁਕੇ ਹਨ ਉਹ ਵੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੇਵਾ ਕਰਨ ਦੀ ਇੱਛਾ ਹਮੇਸ਼ਾਂ ਵਾਂਗ ਸਾਡੇ ਮਨਾਂ ਵਿਚ ਮਜ਼ਬੂਤ ​​ਹੈ। ਸਾਡੇ ਲਈ ਰਾਸ਼ਟਰ ਸਰਵ ਉੱਚ ਹੈ।


Share this Article
Leave a comment