ਕਰਫਿਊ ਦੌਰਾਨ ਪੁਲਿਸ ਪਾਰਟੀ ਅਤੇ ਗੈਂਗਸਟਰਾਂ ਵਿਚਕਾਰ ਮੁਠਭੇੜ! ਹੈਡਕਾਸਟੇਬਲ ਜਖਮੀ

TeamGlobalPunjab
1 Min Read

ਪੰਚਕੂਲਾ  : ਸੂਬੇ ਵਿਚ ਗੈਂਗਸਟਰਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ । ਹੁਣ  ਇਨ੍ਹਾਂ ਦੇ ਹੌਸਲੇ ਇੰਨੇ ਵਧ ਗਏ ਹਨ ਕਿ ਇਹ ਪੁਲਿਸ ਅਧਿਕਾਰੀਆਂ ਤੇ ਹੀ ਹਮਲੇ ਕਰ ਦਿੰਦੇ ਹਨ। ਤਾਜਾ ਮਾਮਲਾ ਏਥੋਂ ਦੇ ਪਿੰਡ ਰਾਮਗੜ੍ਹ ਦਾ ਹੈ । ਜਿਥੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਪਾਰਟੀ ਤੇ ਉਨ੍ਹਾਂ ਹਮਲਾ ਕਰ ਦਿੱਤਾ ਜਿਸ ਦੌਰਾਨ ਇਕ ਪੁਲਿਸ ਅਧਿਕਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ।

ਦਸ ਦੇਈਏ ਕਿ ਮੁਹਾਲੀ ਪੁਲਿਸ ਨੂੰ 4 ਮੁਲਜਮਾ ਦੇ ਪਿੰਡ ਰਾਮਗੜ੍ਹ ਵਿੱਚ ਲੁਕੇ ਹੋਣ ਸਬੰਧੀ ਗੁਪਤ ਸੂਚਨਾ ਮਿਲੀ ਸੀ । ਇਥੇ ਕਾਰਵਾਈ ਲਈ ਪਹੁੰਚੀ ਪੰਜਾਬ ਪੁਲਿਸ ਤੇ ਗੈਂਗਸਟਰਾਂ ਨੇ ਹਮਲਾ ਕਰ ਦਿੱਤਾ । ਜਾਣਕਾਰੀ ਮੁਤਾਬਕ ਇਸ ਹਮਲੇ ਦੌਰਾਨ ਹੈੱਡ ਕਾਂਸਟੇਬਲ ਦੇ ਪੈਰ ਤੇ ਗੋਲੀ ਲੱਗੀ ਅਤੇ ਆਰ ਪਾਰ ਹੋ ਗਈ।  ਜਖਮੀ ਹੋਏ ਹੈੱਡ ਕਾਂਸਟੇਬਲ ਨੂੰ ਸੈਕਟਰ 6 ਦੇ ਹਸਪਤਾਲ ਵਿੱਚ ਲਿਜਾਇਆ ਗਿਆ ਜਿਥੇ ਮੁਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਚੰਡੀਗੜ੍ਹ ਦੇ 32  ਸੈਕਟਰ ਸਥਿਤ ਜੀਐਮਸੀਐਚ ਹਸਪਤਾਲ ਰੈਫਰ ਕਰ ਦਿੱਤਾ । ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਪੁਲੀਸ ਪਾਰਟੀ ਨੂੰ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ ।

Share this Article
Leave a comment