ਓਟਾਵਾ / ਨਵੀਂ ਦਿੱਲੀ: ਭਾਰਤ ਵਿਚ ਕੋਰੋਨਾ ਦੀ ਦੂਜੀ ਲਹਿਰ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਭਾਰਤ ਵਿੱਚ ਹਾਲਤ ਇਸ ਲਈ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ਉੱਥੇ ਮੈਡੀਕਲ ਸਾਜੋ-ਸਾਮਾਨ ਦੀ ਕਮੀ ਹੋ ਗਈ ਹੈ। ਕੋਰੋਨਾ ਮਹਾਮਾਰੀ ਖਿਲਾਫ਼ ਜਾਰੀ ਜੰਗ ਵਿੱਚ ਭਾਰਤ ਦੀ ਮਦਦ ਕਰਨ ਲਈ ਕੈਨੇਡਾ ਵੀ ਉਪਰਾਲੇ ਕਰ ਰਿਹਾ ਹੈ।ਸ਼ਨੀਵਾਰ ਨੂੰ ਇੱਕ ਕੈਨੇਡੀਅਨ ਫੌਜੀ ਜਹਾਜ਼ ਨਵੀਂ ਦਿੱਲੀ ਪਹੁੰਚਿਆ, ਜਿਸ ਵਿੱਚ ਵਿੱਚ ਡਾਕਟਰੀ ਉਪਕਰਣ ਅਤੇ ਦਵਾਈਆਂ ਸਨ।
This afternoon a consignment of #COVID19 relief supplies from Canada arrived in India to support the heroic efforts of local frontline workers in the fight against #COVID19. @indianredcross#CanadaStandsWithIndia 🇨🇦🇮🇳#StrongerTogether pic.twitter.com/2PGlp6lURx
— Canada in India (@CanadainIndia) May 8, 2021
ਭਾਰਤ ‘ਚ ਕੈਨੇਡਾ ਦੇ ਹਾਈ ਕਮਿਸ਼ਨ ਨੇ ਟਵਿੱਟਰ ‘ਤੇ ਇਸ ਮਦਦ ਸਬੰਧੀ ਤਸਵੀਰਾਂ ਅਤੇ ਜਾਣਕਾਰੀ ਸਾਂਝੀ ਕੀਤੀ। ਟਵੀਟ ਵਿੱਚ ਉਨ੍ਹਾਂ ਦੱਸਿਆ ਕਿ ‘ਕੈਨੇਡਾ ਦਾ ਸੀਸੀ-150 ਪੋਲਾਰਿਸ ਜਹਾਜ਼ ਐਂਟੀਵਾਇਰਲ ਡਰੱਗ ਰੀਮੇਡੀਸਿਵਰ ਦੀਆਂ 25,000 ਸ਼ੀਸ਼ੀਆਂ ਅਤੇ 50 ਵੈਂਟੀਲੇਟਰ ਲੈ ਕੇ ਦਿੱਲੀ ਆਇਆ ਸੀ।’
ਇਸ ਸਬੰਧੀ ਕੈਨੇਡਾ ਵਿਖੇ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰਿਆ ਨੇ ਵੀ ਤਸਵੀਰਾਂ ਅਤੇ ਜਾਣਕਾਰੀ ਸਾਂਝੀ ਕੀਤੀ।
ਬਿਸਾਰਿਆ ਨੇ ਕੈਨੇਡਾ ਦਾ ਇਸ ਮਦਦ ਲਈ ਧੰਨਵਾਦ ਕੀਤਾ ।
A Canadian Air Force @RCAF_ARC special flight touches down in Delhi with critical medical supplies for India’s covid battle. Thank you 🇨🇦! @JustinTrudeau @MarcGarneau @AnitaOakville @nadirypatel @redcrosscanada #IndiaFightsCorona https://t.co/4uin8nmIlW
— Ajay Bisaria (@Ajaybis) May 8, 2021
ਕੈਨੇਡਾ ਦੀ ਅੰਤਰਰਾਸ਼ਟਰੀ ਵਿਕਾਸ ਮੰਤਰੀ ਕਰੀਨਾ ਗੋਲਡ ਨੇ ਇਸ ਹਫਤੇ ਦੇ ਸ਼ੁਰੂ ਵਿਚ ਕਿਹਾ ਸੀ ਕਿ ਮਹਾਂਮਾਰੀ ਨਾਲ ਲੜਨ ਵਿਚ ਸਹਾਇਤਾ ਲਈ ਭਾਰਤ ਨੂੰ ਡਾਕਟਰੀ ਸਾਜੋ ਸਾਮਾਨ ਭੇਜੇਗਾ।
ਇਹ ਜਹਾਜ਼ ਉਸੇ ਸਹਾਇਤਾ ਦਾ ਪਹਿਲਾ ਉਪਰਾਲਾ ਹੈ ।
ਉਨ੍ਹਾਂ ਦੱਸਿਆ ਸੀ ਕਿ , “ਆਉਣ ਵਾਲੇ ਹਫ਼ਤਿਆਂ ਦੌਰਾਨ ਅਸੀਂ 300 ਹੋਰ ਵੈਂਟੀਲੇਟਰ ਭੇਜਣ ਜਾ ਰਹੇ ਹਾਂ।”