ਬੱਚਿਆਂ ਦੀ ਅੱਖਾਂ ਦੀ ਰੋਸ਼ਨੀ ਜਾਣ ਤੋਂ ਪਹਿਲਾਂ ਯਾਦਾਂ ਇਕੱਠੀਆਂ ਕਰਨ ਲਈ ਦੁਨੀਆਂ ਦਿਖਾਉਣ ਨਿਕਲੇ ਮਾਪੇ

Prabhjot Kaur
2 Min Read

ਓਟਵਾ: ਕੈਨੇਡਾ ਦੇ ਇੱਕ ਪਰਿਵਾਰ ਦੀ ਕਹਾਣੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕੈਨੇਡਾ ਦਾ ਜੋੜਾ ਆਪਣੇ ਚਾਰ ਬੱਚਿਆਂ ਨਾਲ ਦੁਨੀਆ ਦੀ ਸੈਰ ‘ਤੇ ਨਿੱਕਲਿਆ ਹੋਇਆ ਹੈ, ਪਰ ਇਸ ਦੇ ਪਿੱਛੇ ਦੀ ਕਹਾਣੀ ਜਾਣ ਕੇ ਤੁਸੀਂ ਭਾਵੁਕ ਹੋ ਸਕਦੇ ਹੋ।

ਅਸਲ ‘ਚ ਸੇਬੇਸਟੀਨ ਪੈਲੇਟੀਅਰ ਤੇ ਇਦਿਥ ਲੇਮੇ ਦੇ ਚਾਰ ਬੱਚਿਆਂ ‘ਚੋਂ ਤਿੰਨ ਨੂੰ retinoyl pigmentosa ਨਾਮ ਦੀ ਲਾਇਲਾਜ ਬਿਮਾਰੀ ਹੈ, ਜਿਸ ਕਾਰਨ ਉਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਕਿਸੇ ਵੀ ਵੇਲੇ ਖਤਮ ਹੋ ਸਕਦੀ ਹੈ, ਇਸ ਲਈ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਪੂਰੀ ਦੁਨੀਆ ਦੇਖਣ।

ਸੇਬੇਸਟੀਨ ਅਤੇ ਇਦਿਥ ਦੀ ਪਹਿਲੀ ਧੀ ਮੀਆ ਤਿੰਨ ਸਾਲ ਦੀ ਸੀ ਜਦੋਂ ਉਸ ਨੂੰ ਦੇਖਣ ਵਿੱਚ ਪਰੇਸ਼ਾਨੀ ਹੋਣ ਲੱਗੀ, ਇਸ ਤੋਂ ਬਾਅਦ ਮਾਤਾ-ਪਿਤਾ ਨੇ ਮੀਆ ਦੀ ਜਾਂਚ ਕਰਵਾਈ। ਡਾਕਟਰ ਨੇ ਜਾਂਚ ‘ਚ ਪਾਇਆ ਕਿ ਮੀਆ ਨੂੰ retinoyl pigmentosa ਨਾਮ ਬੀਮਾਰੀ ਹੈ, ਜਿਸ ਕਾਰਨ ਮੀਆ ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਦੇਖ ਸਕੇਗੀ। ਇਸ ਤੋਂ ਬਾਅਦ ਮੀਆ ਦੇ ਦੋ ਛੋਟੇ ਭਰਾਵਾਂ ਕੋਲਿਨ (7) ਅਤੇ ਲਾਰੇਨ (5) ਨੂੰ ਦੇਖਣ ‘ਚ ਪਰੇਸ਼ਾਨੀ ਹੋਣ ਲੱਗੀ ਤਾਂ ਪਤਾ ਲੱਗਿਆ ਕਿ ਜੋ ਬੀਮਾਰੀ ਮੀਆ ਨੂੰ  ਹੈ, ਉਹ ਇਨ੍ਹਾਂ ਬੱਚਿਆਂ ਨੂੰ ਵੀ ਹੈ।

ਮਾਪਿਆਂ ਨੇ ਦੱਸਿਆ ਕਿ ਹੁਣ ਤੱਕ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ। ਇਦਿਥ ਦਾ ਕਹਿਣਾ ਹੈ ਕਿ ਇੱਕ ਅੰਦਾਜ਼ੇ ਮੁਤਾਬਕ ਜਦੋਂ ਤੱਕ ਸਾਡੇ ਬੱਚੇ ਵੱਡੇ ਹੋ ਜਾਣਗੇ, ਉਦੋਂ ਤੱਕ ਉਨ੍ਹਾਂ ਦੀ ਨਜ਼ਰ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਡਾਕਟਰ ਵਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਵਿਜ਼ੂਅਲ ਯਾਦਾਂ ਨੂੰ ਵਧਾਉਣ ਦੀ ਸਲਾਹ ਦਿੱਤੀ ਗਈ ਤਾਂ ਜੋੜੇ ਨੇ ਬੱਚਿਆਂ ਨੂੰ ਪੂਰੀ ਦੁਨੀਆ ਨੂੰ ਦਿਖਾਉਣ ਦੀ ਯੋਜਨਾ ਬਣਾਈ। 2022 ਵਿੱਚ ਇਹ ਜੋੜਾ ਆਪਣੇ ਬੱਚਿਆਂ ਨਾਲ ਦੁਨੀਆ ਦੀ ਸੈਰ ਕਰਨ ਲਈ ਨਿਕਲ ਗਿਆ ਹੈ। ਇਹ ਜੋੜਾ ਪਹਿਲਾਂ ਆਪਣੇ ਬੱਚਿਆਂ ਨਾਲ ਨਾਮੀਬੀਆ ਗਿਆ, ਫਿਰ ਤੁਰਕੀ ਗਿਆ ਅਤੇ ਉੱਥੇ ਇਕ ਮਹੀਨਾ ਬਿਤਾਉਣ ਤੋਂ ਬਾਅਦ ਮੰਗੋਲੀਆ ਅਤੇ ਫਿਰ ਇੰਡੋਨੇਸ਼ੀਆ ਪਹੁੰਚ ਗਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment