ਫੈਡਰਲ ਸਰਕਾਰ ਦੇ ਰੀਓਪਨਿੰਗ ਪਲੈਨ ਨੂੰ ਖਤਰਾ,ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵਰਕਰਜ਼ 6 ਅਗਸਤ ਨੂੰ ਕਰ ਸਕਦੇ ਹਨ ਹੜਤਾਲ

TeamGlobalPunjab
1 Min Read

9000 ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵਰਕਰਜ਼ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮੈਂਬਰਾਂ ਵੱਲੋਂ ਹੜਤਾਲ ਦੇ ਪੱਖ ਵਿੱਚ ਵੋਟ ਕੀਤਾ ਗਿਆ ਹੈ। ਜੇ ਅਜਿਹਾ ਹੁੰਦਾ ਹੈ ਤਾਂ ਇਸ ਨਾਲ ਫੈਡਰਲ ਸਰਕਾਰ ਦੇ ਰੀਓਪਨਿੰਗ ਪਲੈਨ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ।

ਦ ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ ਤੇ ਇਸ ਦੀ ਕਸਟਮਜ਼ ਤੇ ਇਮੀਗ੍ਰੇਸ਼ਨ ਯੂਨੀਅਨ ਦਾ ਕਹਿਣਾ ਹੈ ਕਿ ਉਸ ਦੇ ਮੈਂਬਰ 6 ਅਗਸਤ ਨੂੰ ਹੜਤਾਲ ਕਰਨ ਬਾਰੇ ਸੋਚ ਰਹੇ ਹਨ। ਇਹ ਅਮਰੀਕਾ ਦੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਨਾਗਰਿਕਾਂ ਵੱਲੋਂ ਦੋ ਹਫਤਿਆਂ ਲਈ ਕੁਆਰਨਟੀਨ ਹੋਏ ਬਿਨਾਂ ਕੈਨੇਡਾ ਟਰੈਵਲ ਕਰਨ ਆਉਣ ਲਈ ਨਿਰਧਾਰਤ ਕੀਤੀ ਗਈ ਤਰੀਕ ਤੋਂ ਤਿੰਨ ਦਿਨ ਪਹਿਲਾਂ ਲਈ ਕੀਤਾ ਗਿਆ ਐਲਾਨ ਹੈ। ਯੂਨੀਅਨ ਦੇ ਅਧਿਕਾਰੀਆਂ ਨੇ ਕਿਹਾ ਕਿ ਜੇ ਨਵੇਂ ਸਮਝੌਤੇ’ ਤੇ ਗੱਲਬਾਤ ਨਹੀਂ ਹੋਈ ਤਾਂ ਉਨ੍ਹਾਂ ਦੀ “ਵਰਕ-ਟੂ-ਰੂਲ” ਹੜਤਾਲ ਕਾਰਵਾਈ ਸ਼ੁੱਕਰਵਾਰ ਸਵੇਰੇ 6 ਵਜੇ ਸ਼ੁਰੂ ਹੋਵੇਗੀ।

Share This Article
Leave a Comment