ਕੈਨੇਡਾ ਦਾ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਨੌਕਰੀ ਮਿਲਣੀ ਵੀ ਔਖੀ

Global Team
3 Min Read

ਟੋਰਾਂਟੋ: ਕੈਨੇਡਾ ਦੀ ਸਰਕਾਰ ਆਪਣੇ ਦੇਸ਼ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਲਗਾਤਾਰ ਵੱਖ-ਵੱਖ ਨਿਯਮ ਲਿਆ ਰਹੀ ਹੈ। ਇਸ ਨੇ ਉਹਨਾਂ ਨੌਜਵਾਨਾਂ  ਨੂੰ ਹੈਰਾਨ ਕਰ ਦਿੱਤਾ ਹੈ ਜੋ ਕੈਨੇਡਾ ਵਿੱਚ ਭਵਿੱਖ ਦੇਖਦੇ ਹਨ। ਟਰੂਡੋ ਸਰਕਾਰ ਨੇ ਕੈਨੇਡਾ ਵਿੱਚ ‘ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ’ ਵਿੱਚ ਬਦਲਾਅ ਕੀਤੇ ਹਨ, ਤਾਂ ਜੋ ਇਸ ਸਕੀਮ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਨਾਲ ਹੀ, ਇਸ ਸਕੀਮ ਰਾਹੀਂ ਲੋਕਾਂ ਨੂੰ ਧੋਖਾਧੜੀ ਤੋਂ ਬਚਾਇਆ ਜਾ ਸਕਦਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਬਹੁਮਤ ਸਾਬਿਤ ਕਰਕੇ ਕਿਸੇ ਤਰ੍ਹਾਂ ਸਰਕਾਰ ਇੱਕ ਸਾਲ ਪਹਿਲਾਂ ਡਿੱਗਣ ਤੋਂ ਬਚਾ ਲਈ ਹੈ ਪਰ ਉਨ੍ਹਾਂ ਦੀਆਂ ਪਿਛਲੇ 7 ਸਾਲਾਂ ਦੀਆਂ ਨੀਤੀਆਂ ਨੇ ਦੇਸ਼ ਦੇ ਅਰਥਚਾਰੇ ਦੀ ਕਮਰ ਤੋੜ ਦਿੱਤੀ ਹੈ। ਦੂਜੇ ਦੇਸ਼ਾਂ ਤੋਂ ਪੜਾਈ ਅਤੇ ਹੋਰ ਵੱਖ-ਵੱਖ ਵੀਜ਼ਿਆਂ ਰਾਹੀ ਦਾਖਲ ਹੋਏ ਵਿਦੇਸ਼ੀਆਂ ਦਾ ਇਸ ਵਿੱਚ ਵੱਡਾ ਰੋਲ ਹੈ। ਇਸੇ ਲਈ ਹੁਣ ਟਰੂਡੋ ਸਰਕਾਰ ਨੇ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਵਿੱਚ ਵੱਡਾ ਬਦਲਾਅ ਕੀਤਾ ਹੈ ਜਿਸ ਨੂੰ ਹੁਣ 26 ਸਤੰਬਰ ਤੋਂ ਲਾਗੂ ਕਰ ਦਿੱਤਾ ਗਿਆ ਹੈ।

ਦਰਅਸਲ, ਕੈਨੇਡੀਅਨ ਕੰਪਨੀਆਂ ਕੈਨੇਡਾ ਵਿੱਚ ‘ਅਸਥਾਈ ਵਿਦੇਸ਼ੀ ਵਰਕਰ’ (TFW) ਪ੍ਰੋਗਰਾਮ ਰਾਹੀਂ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਦੀਆਂ ਹਨ। ਉਹਨਾਂ ਕੋਲ ਅਜਿਹਾ ਕਰਨ ਦਾ ਵਿਕਲਪ ਤਾਂ ਹੀ ਹੁੰਦਾ ਹੈ ਜੇਕਰ ਉਹਨਾਂ ਨੂੰ ਕੈਨੇਡਾ ਵਿੱਚ ਕੰਮ ਲਈ ਚੰਗੇ ਜਾਂ ਯੋਗ ਵਿਅਕਤੀ ਨਹੀਂ ਮਿਲਦੇ।  ਪਰ ਇਸ ਦੇ ਗਲਤ ਇਸਤਮਾਲ ਤੋਂ ਬਾਅਦ ਹੁਣ ਇਸ ਪ੍ਰੋਗਰਾਮ ਵਿੱਚ ਸਖਤੀ ਕੀਤੀ ਗਈ ਹੈ। ਕੈਨੇਡੀਅਨ ਸਰਕਾਰ ਦਾ ਦਾਅਵਾ ਹੈ ਕਿ ਦੇਸ਼ ਵਿੱਚ ਚੰਗੇ ਕਾਮਿਆਂ ਨੂੰ ਕੰਮ ’ਤੇ ਰੱਖਣ ਤੋਂ ਬਚਣ ਅਤੇ ਇਸ ਦੀ ਬਜਾਏ ਵਿਦੇਸ਼ੀ ਵਰਕਰ ’ਤੇ ਭਰੋਸਾ ਕਰਨ ਲਈ ‘ਅਸਥਾਈ ਵਿਦੇਸ਼ੀ ਕਰਮਚਾਰੀ’ ਪ੍ਰੋਗਰਾਮ ਦੀ ਦੁਰਵਰਤੋਂ ਕੀਤੀ ਗਈ ਹੈ।

ਕੈਨੇਡਾ ਸਰਕਾਰ ਨੇ ਇਸ ਨੂੰ ਰੋਕਣ ਦੇ ਲਈ ਕਿਹਾ ਹੈ ਕਿ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਕਰਨ ਤੋਂ ਪਹਿਲਾਂ ਕੰਪਨੀਆਂ ਨੂੰ ‘ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ’ ਯਾਨੀ LMIA ਕਰਨਾ ਹੋਵੇਗਾ, ਜਿਸ ’ਚ ਉਨ੍ਹਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਉਹ ਜਿਸ ਨੌਕਰੀ ਲਈ ਵਿਦੇਸ਼ੀ ਕਰਮਚਾਰੀ ਨੂੰ ਰੱਖ ਰਹੀ ਹੈ, ਅਜਿਹਾ ਕਰਨ ਲਈ ਦੇਸ਼ ਵਿਚ ਕੋਈ ਯੋਗ ਨਾਗਰਿਕ ਨਹੀਂ ਹੈ। ਸਰਕਾਰ ਚਾਹੁੰਦੀ ਹੈ ਕਿ ਕੈਨੇਡੀਅਨ ਕੰਪਨੀਆਂ ਅਤੇ ਰੁਜ਼ਗਾਰਦਾਤਾ ਇਸ ਪ੍ਰੋਗਰਾਮ ’ਤੇ ਅਪਣੀ ਨਿਰਭਰਤਾ ਨੂੰ ਘੱਟ ਕਰਨ।

- Advertisement -

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share this Article
Leave a comment