ਟੋਰਾਂਟੋ: ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕੈਬਿਨੇਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਐਲਾਨ ਫ਼ੈਡਰਲ ਸਰਕਾਰ ਵੱਲੋਂ ਫ਼ੌਲ ਇਕਨੌਮਿਕ ਸਟੇਟਮੈਂਟ ਜਾਰੀ ਕੀਤੇ ਜਾਣ ਤੋਂ ਕੁਝ ਘੰਟਿਆਂ ਪਹਿਲਾਂ ਆਇਆ ਹੈ।
ਇਸ ਤੋਂ ਇਲਾਵਾ ਫ਼੍ਰੀਲੈਂਡ ਨੇ ਟਰੂਡੋ ਦੇ ਨਾਮ ਇੱਕ ਪੱਤਰ ਵੀ ਜਾਰੀ ਕੀਤਾ ਹੈ ਜਿਸ ‘ਚ ਉਹਨਾਂ ਲਿਖਿਆ ਕਿ, ‘ਸ਼ੁੱਕਰਵਾਰ ਨੂੰ, ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਮੈਨੂੰ ਵਿੱਤ ਮੰਤਰੀ ਵੱਜੋਂ ਨਹੀਂ ਚਾਹੁੰਦੇ ਅਤੇ ਮੈਨੂੰ ਕੈਬਨਿਟ ਵਿੱਚ ਇੱਕ ਹੋਰ ਅਹੁਦੇ ਦੀ ਪੇਸ਼ਕਸ਼ ਕੀਤੀ ਸੀ। ਮੈਂ ਬਹੁਤ ਸੋਚਣ ਤੋਂ ਬਾਅਦ, ਇਸ ਨਤੀਜੇ ‘ਤੇ ਪਹੁੰਚੀ ਕਿ ਮੇਰੇ ਲਈ ਇੱਕੋ ਇੱਕ ਇਮਾਨਦਾਰ ਅਤੇ ਵਿਹਾਰਕ ਰਸਤਾ ਹੈ ਕਿ ਮੈਂ ਕੈਬਿਨੇਟ ਤੋਂ ਅਸਤੀਫਾ ਦੇ ਦੇਵਾਂ।’
See my letter to the Prime Minister below // Veuillez trouver ma lettre au Premier ministre ci-dessous pic.twitter.com/NMMMcXUh7A
— Chrystia Freeland (@cafreeland) December 16, 2024
ਫਿਲਹਾਲ ਹਾਲੇ ਇਹ ਸਾਫ ਨਹੀਂ ਹੋਇਆ ਹੈ ਕਿ ਫ੍ਰੀਲੈਂਡ ਦੇ ਅਸਤੀਫੇ ਦਾ ਫੈਡਰਲ ਸਰਕਾਰ ਦੇ ਫ਼ੌਲ ਇਕਨੌਮਿਕ ਸਟੇਟਮੈਂਟ ਲਈ ਕੀ ਅਰਥ ਹੋਵੇਗਾ, ਜੋ ਅੱਜ ਜਾਰੀ ਕੀਤੇ ਜਾਣ ਦੀ ਉਮੀਦ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।