ਅਮਰੀਕਾ ਦੇ ਹਾਈਵੇਅ ‘ਤੇ ਤਾਲਿਬਾਨ ਦੇ ਪਹਿਰਾਵੇ ‘ਚ ਨਜ਼ਰ ਆਏ ਜੋਅ ਬਾਇਡਨ

TeamGlobalPunjab
1 Min Read

ਵਾਸ਼ਿੰਗਟਨ: ਅਫਗਾਨਿਸਤਾਨ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਰਾਸ਼ਟਰਪਤੀ ਜੋਅ ਬਾਇਡਨ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ੁਦ ਅਮਰੀਕੀ ਵੀ ਉਨ੍ਹਾਂ ਨੂੰ ਅਫ਼ਗਾਨ ਸੰਕਟ ਲਈ ਜ਼ਿੰਮੇਵਾਰ ਮੰਨ ਰਹੇ ਹਨ, ਇਹੀ ਵਜ੍ਹਾ ਹੈ ਕਿ ਅਮਰੀਕਾ ‘ਚ ਉਨ੍ਹਾਂ ਖਿਲਾਫ ਥਾਂ-ਥਾਂ ਪੋਸਟਰ ਲਗਾਏ ਗਏ ਹਨ।

ਇਸ ਵਿਚਾਲੇ ਉਨ੍ਹਾਂ ਦਾ ਇੱਕ ਪੋਸਟਰ ਕਾਫੀ ਚਰਚਾ ‘ਚ ਆ ਗਿਆ, ਜਿਸ ਵਿੱਚ ਰਾਸ਼ਟਰਪਤੀ ਬਾਇਡਨ ਤਾਲਿਬਾਨੀਆਂ ਦੇ ਪਹਿਰਾਵੇ ‘ਚ ਨਜ਼ਰ ਆ ਰਹੇ ਹਨ। ਪੋਸਟਰ ’ਤੇ ਲਿਖਿਆ ਹੈ ‘ਮੇਕਿੰਗ ਤਾਲਿਬਾਨ ਗਰੇਟ ਅਗੇਨ।’ ਇਹ ਵੀ ਦੱਸਣਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਦੇ ਚੋਣ ਪ੍ਰਚਾਰ ਦੌਰਾਨ ਮੇਕਿੰਗ ਅਮਰੀਕਾ ਗਰੇਟ ਅਗੇਨ ਨਾਅਰਾ ਬਹੁਤ ਪ੍ਰਚਲਿਤ ਹੋਇਆ ਸੀ।

ਰਿਪੋਰਟਾਂ ਮੁਤਾਬਕ ਪੈਨਸਿਲਵੇਨਿਆ ਦੇ ਸਾਬਕਾ ਸੈਨੇਟਰ ਸਕੌਟ ਵੈਗਨਰ ਨੇ ਰਾਸ਼ਟਰਪਤੀ ਬਾਇਡਨ ਦੇ ਖ਼ਿਲਾਫ਼ ਇਹ ਪੋਸਟਰ ਲਗਾਏ ਹਨ। ਉਨ੍ਹਾਂ ਨੇ ਲਗਭਗ 15 ਹਜ਼ਾਰ ਡਾਲਰ ਦੀ ਲਾਗਤ ਨਾਲ ਰਾਜ ਮਾਰਗਾਂ ’ਤੇ ਇੱਕ ਦਰਜਨ ਤੋਂ ਜ਼ਿਆਦਾ ਬਿਲਬੋਰਡ ਕਿਰਾਏ ’ਤੇ ਲਏ ਹਨ, ਜਿਨ੍ਹਾਂ ‘ਤੇ ਬਾਇਡਨ ਨੂੰ ਤਾਲਿਬਾਨੀ ਅੱਤਵਾਦੀ ਦਿਖਾਉਣ ਵਾਲੇ ਪੋਸਟਰਾਂ ਨੂੰ ਲਗਵਾਇਆ ਹੈ।

- Advertisement -

ਇਹ ਪੋਸਟਰ ਅਫਗਾਨਿਸਤਾਨ ਦੀ ਸਥਿਤੀ ‘ਤੇ ਜੋਅ ਬਾਇਡਨ ਦੇ ਫ਼ੈਸਲੇ ਦੇ ਖ਼ਿਲਾਫ਼ ਅਮਰੀਕੀਆਂ ਦੇ ਗੁੱਸੇ ਨੂੰ ਦਰਸਾਉਂਦੇ ਹਨ। ਸੈਨੇਟਰ ਸਕੌਟ ਵੈਗਨਰ ਨੇ ਕਿਹਾ ਕਿ ਜੋਅ ਬਾਈਡਨ ਦੇ ਇੱਕ ਗਲਤ ਫੈਸਲੇ ਨਾਲ ਅਮਰੀਕਾ ਨੂੰ ਪੂਰੀ ਦੁਨੀਆ ਦੇ ਸਾਹਮਣੇ ਸ਼ਰਮਿੰਦਾ ਹੋਣਾ ਪਿਆ। ਇਹ ਸ਼ਰਮਿੰਦਗੀ ਵਿਅਤਨਾਮ ਤੋਂ ਵੀ ਬਦਤਰ ਹੈ।

Share this Article
Leave a comment