ਵਿਅਕਤੀ ਦੇ ਹੱਥ ਲੱਗੀ ਕਰੋੜਾਂ ਰੁਪਏ ਦੀ ਮੱਛੀ, ਸਿਰਫ ਇਸ ਵਜ੍ਹਾ ਕਾਰਨ ਸਮੁੰਦਰ ‘ਚ ਛੱਡੀ ਵਾਪਸ

TeamGlobalPunjab
2 Min Read

ਆਇਰਲੈਂਡ: ਆਇਰਲੈਂਡ ਦੇ ਸਮੁੰਦਰੀ ਕਿਨਾਰੇ ‘ਤੇ ਇਕ ਵਿਅਕਤੀ ਨੇ 23 ਮਿਲੀਅਨ ਤੋਂ ਵੀ ਜ਼ਿਆਦਾ ਕੀਮਤ ਦੀ ਇਕ ਟੂਨਾ ਨਾਮ ਮੱਛੀ ਫੜੀ ਪਰ ਉਸ ਆਦਮੀ ਨੇ ਮੱਛੀ ਨੂੰ ਆਪਣੇ ਕੋਲ ਰੱਖਣ ਦੀ ਬਿਜਾਏ ਇਸ ਨੂੰ ਕੁਝ ਸਮੇਂ ਬਾਅਦ ਵਾਪਸ ਪਾਣੀ ਵਿਚ ਛੱਡ ਦਿੱਤਾ। ਦੱਸ ਦੇਈਏ ਵੈਸਟ ਕਾਰਕ ਚਾਰਟਰਡ ਕੰਪਨੀ ਦੇ ਡੇਵ ਐਡਵਰਡ ਨੂੰ ਸਮੁੰਦਰ ‘ਚ ਇਕ 8.5 ਫੁੱਟ ਲੰਬੀ ਬਲਿਊਫਿਨ ਟੂਨਾ ਮੱਛੀ ਮਿਲੀ।

ਆਈਰਿਸ਼ ਮਿਰਰ ਦੀ ਰਿਪੋਰਟ ਅਨੁਸਾਰ ਇਸ ਸਾਲ ਇੱਥੇ ਫੜੀ ਗਈ ਇਹ ਸਭ ਤੋਂ ਵੱਡੀ ਮੱਛੀ ਹੈ। ਜਾਪਾਨ ਵਿੱਚ ਇਸ ਮੱਛੀ ਦੀ ਕੀਮਤ 3 ਮਿਲੀਅਨ ਯੂਰੋ (ਲਗਭਗ 23 ਕਰੋੜ) ਤੋਂ ਵੱਧ ਹੋ ਸਕਦੀ ਹੈ।

ਹਾਲਾਂਕਿ, ਡੇਵ ਐਡਵਰਡ ਤੇ ਉਸ ਦੀ ਟੀਮ ਅਨੁਸਾਰ, ਉਹ ਕਦੇ ਵਪਾਰ ਲਈ ਮੱਛੀ ਨਹੀਂ ਫੜਦੇ ਹਨ ਇਸ ਲਈ ਉਨ੍ਹਾਂ ਨੇ ਇਸ ਬਲਿਊਫਿਨ ਟੂਨਾ ਮੱਛੀ ਨੂੰ ਛੱਡ ਦਿੱਤਾ। ਜਦੋਂ ਇਹ ਮੱਛੀ ਕੰਡੇ ਵਿਚ ਫਸ ਗਈ ਮੱਛੀ ਨੂੰ ਕਿਸ਼ਤੀ ‘ਤੇ ਲਿਆਇਆ ਗਿਆ ਤੇ ਇਸ ਦਾ ਭਾਰ ਤੋਲਣ ਤੋਂ ਬਾਅਦ ਇਸ ਨੂੰ ਪਾਣੀ ਵਿਚ ਵਾਪਸ ਛੱਡ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਮੱਛੀ ਦਾ ਭਾਰ ਲਗਭਗ 270 ਕਿਲੋਗ੍ਰਾਮ ਸੀ।

ਇਸ ਮੱਛੀ ਦੀ ਤਸਵੀਰ ਵੈਸਟ ਕਾਰਕ ਚਾਰਟਰਡ ਨਾਮ ਦੇ ਫੇਸਬੁੱਕ ਪੇਜ ‘ਤੇ ਸ਼ੇਅਰ ਕੀਤੀ ਗਈ ਹੈ ਤੁਸੀ ਵੀ ਦੇਖੋ ਇਸ 8.5 ਫੁੱਟ ਲੰਬੀ ਟੂਨਾ ਮੱਛੀ ਦੀ ਤਸਵੀਰ:

- Advertisement -

https://www.facebook.com/589779378186895/photos/a.589797241518442/690149864816512/?type=3

ਡੇਵ ਐਡਵਰਡ ਅਤੇ ਉਸ ਦੀ ਟੀਮ ਨੇ 15 ਅਕਤੂਬਰ ਤੱਕ ਸਮੁੰਦਰ ‘ਤੇ ਕੈਚ ਐਂਡ ਰਿਲੀਜ਼ ਪ੍ਰੋਗਰਾਮ ‘ਚ ਹਿੱਸਾ ਲਿਆ ਹੈ, ਇਸ ਪ੍ਰੋਗਰਾਮ ‘ਚ ਉਨ੍ਹਾਂ ਦੀਆਂ 15 ਕਿਸ਼ਤੀਆਂ ਸਮੁੰਦਰ’ ‘ਚ ਘੁੰਮ ਰਹੀਆ ਹਨ।

ਦੱਸ ਦੇਈਏ ਹਾਲ ਹੀ ਵਿੱਚ, ਨਾਰਵੇ ਦੇ ਤੱਟ ਤੋਂ ਇੱਕ ਅਜੀਬ ਦਿਖਾਈ ਦੇਣ ਵਾਲੀ ਮੱਛੀ ਦੀ ਇੱਕ ਤਸਵੀਰ ਵਾਇਰਲ ਹੋਈ। ਇਸ ਦੁਰਲੱਭ ਮੱਛੀ ਦੀ ਬਹੁਤ ਲੰਮੀ ਪੂੰਛ ਤੇ ਵੱਡੀਆਂ-ਵੱਡੀਆਂ ਅੱਖਾਂ ਸਨ। 19 ਸਾਲਾ ਆਸਕਰ ਨੇ ਇਸ ਮੱਛੀ ਨੂੰ ਫੜਿਆ ਤੇ ਦੱਸਿਆ ਕਿ ਇਹ ਕੁਝ ਡਾਇਨਾਸੌਰ ਦੀ ਤਰ੍ਹਾਂ ਲੱਗਦੀ ਹੈ ਅਤੇ ਇਸ ਤਰ੍ਹਾਂ ਦੀਆਂ ਮੱਛੀ ਪਹਿਲਾਂ ਕਦੇ ਨਹੀਂ ਵੇਖੀ ਗਈ।

Share this Article
Leave a comment