ਕੈਨੇਡਾ ‘ਚ ਘੱਟੋ-ਘੱਟ ਉਜਰਤ ਦਰ ਵਧਾਉਣ ਦਾ ਕੀਤਾ ਗਿਆ ਐਲਾਨ

TeamGlobalPunjab
2 Min Read

ਟੋਰਾਂਟੋ: ਕੈਨੇਡਾ ਸਰਕਾਰ ਦੇ ਰੁਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਵੱਲੋਂ ਘੱਟੋ-ਘੱਟ ਉਜਰਤ ਦਰ ‘ਚ ਵਾਧਾ ਕਰਦਿਆਂ 55 ਸੈਂਟ ਵਧਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਕਾਮਿਆਂ ਨੂੰ 1 ਅਪ੍ਰੈਲ ਤੋਂ 15 ਡਾਲਰ ਦੀ ਬਜਾਏ 15.55 ਡਾਲਰ ਤੋਂ ਘੱਟ ਉਜਰਤ ਨਹੀਂ ਮਿਲੇਗੀ। ਫ਼ੈਡਰਲ ਸਰਕਾਰ ਵੱਲੋਂ ਐਲਾਨੀ ਗਈ ਉਜਰਤ ਦਰ ਬੈਂਕਾਂ, ਡਾਕ ਸੇਵਾਵਾਂ, ਅੰਤਰ ਸੂਬਾਈ ਟ੍ਰਾਂਸਪੋਰਟੇਸ਼ਨ ਅਤੇ ਫ਼ੈਡਰਲ ਕਾਊਨ ਕਾਰਪੋਰੇਸ਼ਨਾਂ ਦੇ ਮੁਲਾਜ਼ਮਾਂ `ਤੇ ਲਾਗੂ ਹੁੰਦੀ ਹੈ।

ਉੱਥੇ ਹੀ ਜਿਹੜੇ ਉਦਯੋਗ ਫ਼ੈਡਰਲ ਸਰਕਾਰ ਦੇ ਘੇਰੇ ਵਿਚ ਨਹੀਂ ਆਉਂਦੇ, ਉੱਥੇ ਸੂਬਾ ਸਰਕਾਰਾਂ ਦੁਆਰਾ ਤੈਅ ਉਜਰਤ ਦਰ ਹੀ ਲਾਗੂ ਹੁੰਦੀ ਹੈ, ਜਿਹੜੇ ਸੂਬਿਆਂ ਵਿਚ ਫ਼ੈਡਰਲ ਉਜਰਤ ਦਰ ਤੋਂ ਵੱਧ ਮਿਹਨਤਾਨਾ ਦਿੱਤਾ ਜਾ ਰਿਹਾ ਹੈ, ਉੱਥੇ ਉਚੀ ਦਰ ਹੀ ਲਾਗੂ ਮੰਨੀ ਜਾਵੇਗੀ। ਮਿਸਾਲ ਦੇ ਤੌਰ ‘ਤੇ ਨੂਨਾਵਤ ਵਿਖੇ ਘੱਟੋ ਘੱਟ ਉਜਰਤ ਦਰ 16 ਡਾਲਰ ਪ੍ਰਤੀ ਘੰਟਾ ਚੱਲ ਰਹੀ ਹੈ ਅਤੇ ਫ਼ੈਡਰਲ ਦਰ ਵੀ ਇਸ ਦੇ ਬਰਾਬਰ ਹੀ ਮੰਨੀ ਜਾਵੇਗੀ।

ਫ਼ੈਡਰਲ ਸਰਕਾਰ ਵੱਲੋਂ ਉਜਰਤ ਦਰ ‘ਚ ਵਾਧਾ ਕੀਤੇ ਜਾਣ ਦੇ ਬਾਵਜੂਦ ਰੁਜ਼ਗਾਰ ਖੇਤਰ ਦੇ ਜਾਣਕਾਰ ਇਸ ਨੂੰ ਮਹਿੰਗਾਈ ਦੇ ਅੰਕੜੇ ਨਾਲ ਜੁੜਨ ਦੀ ਮੰਗ ਕਰ ਰਹੇ ਹਨ ਅਤੇ ਵੈਨਕੂਵਰ ਵਿਖੇ 20.52 ਡਾਲਰ ਪ੍ਰਤੀ ਘੰਟਾ ਜਦਕਿ ਟੋਰਾਂਟੋ ਵਿਖੇ 22 ਡਾਲਰ ਪ੍ਰਤੀ ਘੰਟਾ ਉਜਰਤ ਦਰ ਤੈਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੈਲਗਰੀ ਵਿਖੇ ਘੱਟੋ ਘੱਟ ਉਜਰਤ ਦਰ 18.60 ਡਾਲਰ ਮੰਗੀ ਜਾ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment