Home / ਪਰਵਾਸੀ-ਖ਼ਬਰਾਂ / ਭਾਰਤੀ ਮੂਲ ਦਾ ਅਮਰੀਕੀ ਧੋਖਾਧੜੀ ਕਰਨ ਦਾ ਦੋਸ਼ ‘ਚ  ਗ੍ਰਿਫਤਾਰ

ਭਾਰਤੀ ਮੂਲ ਦਾ ਅਮਰੀਕੀ ਧੋਖਾਧੜੀ ਕਰਨ ਦਾ ਦੋਸ਼ ‘ਚ  ਗ੍ਰਿਫਤਾਰ

ਵਾਸ਼ਿੰਗਟਨ :- ਕੈਲੀਫੋਰਨੀਆ ‘ਚ ਰਹਿਣ ਵਾਲੇ ਭਾਰਤੀ ਮੂਲ ਦੇ ਅਮਰੀਕੀ ਅਨੁਜ ਮਹੇਂਦਰਭਾਈ ਪਟੇਲ ਨੇ ਬਜ਼ੁਰਗ ਲੋਕਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਕਬੂਲ ਕੀਤਾ ਹੈ। ਪਟੇਲ ਨੇ ਕਬੂਲ ਕੀਤਾ ਕਿ ਉਸ ਨੇ ਲਗਪਗ 10 ਲੋਕਾਂ ਨਾਲ ਧੋਖਾਧੜੀ ਕੀਤੀ ਹੈ ਜਿਸ ਚੋਂ ਜ਼ਿਆਦਾਤਰ ਬਜ਼ੁਰਗ ਸਨ। ਪਟੇਲ ਦੀ ਸਜ਼ਾ ‘ਤੇ 28 ਜੂਨ ਨੂੰ ਸੁਣਵਾਈ ਹੋਵੇਗੀ।

ਦੱਸ ਦਈਏ ਸਾਜ਼ਿਸ਼ ‘ਚ ਸ਼ਾਮਲ ਹੋਰ ਮੈਂਬਰ ਭਾਰਤ ‘ਚ ਰਹਿੰਦੇ ਸਨ, ਜਿਹੜੇ ਖ਼ੁਦ ਨੂੰ ਸਰਕਾਰੀ ਮੁਲਾਜ਼ਮ ਦੱਸ ਕੇ ਪੀੜਤਾਂ ਨੂੰ ਫੋਨ ਕਰਕੇ ਧਮਕਾਉਂਦੇ ਸਨ। ਪੀੜਤਾਂ ਨੂੰ ਇਸ ਗੱਲ ਲਈ ਡਰਾਇਆ ਜਾਂਦਾ ਸੀ ਕਿ ਉਨ੍ਹਾਂ ਦੀ ਪਛਾਣ ਜਾਂ ਜਾਇਦਾਦ ‘ਤੇ ਸੰਕਟ ਹੈ ਤੇ ਜੇ ਉਹ ਵਾਰੰਟ ਨੂੰ ਖ਼ਤਮ ਕਰਨਾ ਚਾਹੁੰਦੇ ਹਨ ਤਾਂ ਉਹ ਆਪਣੇ ਬੱਚਤ ਦੇ ਪੈਸੇ ਬੈਂਕ ਤੋਂ ਕਢਵਾਉਣ ਤੇ ਡਾਕ ਰਾਹੀਂ ਉਨ੍ਹਾਂ ਕੋਲ ਭੇਜਣ।

Check Also

ਸਕਾਟਲੈਂਡ ਵਿੱਚ ਭਾਰਤੀ ਮੂਲ ਦੇ ਡਾਕਟਰ ਨੂੰ ਜਿਨਸੀ ਅਪਰਾਧਾਂ ਲਈ 12 ਸਾਲ ਦੀ ਸਜ਼ਾ ਸੁਣਾਈ ਗਈ ਹੈ

ਲੰਡਨ- ਸਕਾਟਲੈਂਡ ਵਿੱਚ ਇੱਕ ਭਾਰਤੀ ਮੂਲ ਦੇ ਡਾਕਟਰ ਨੂੰ ਬੁੱਧਵਾਰ ਨੂੰ 47 ਮਹਿਲਾ ਮਰੀਜ਼ਾਂ ਵਿਰੁੱਧ …

Leave a Reply

Your email address will not be published.