ਕੈਨੇਡਾ ਦੇ ਆਵਾਸ ਵਿਭਾਗ ਨੇ ਦਿੱਤੀ ਵੱਡੀ ਰਾਹਤ, ਮੈਡੀਕਲ ਜਾਂਚ ਦੀ ਸ਼ਰਤ ਕੀਤੀ ਖਤਮ

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ਦੇ ਆਵਾਸ ਵਿਭਾਗ ਵੱਲੋਂ ਵੱਡੀ ਰਾਹਤ ਨਿਕਲ ਕੇ ਸਾਹਮਣੇ ਆਈ ਹੈ। ਇਸ ਚ ਐਕਸਪ੍ਰੈੱਸ ਐਂਟਰੀ ਦੇ ਬਿਨੈਕਾਰਾਂ ਉੱਤੇ ਲੱਗੀ ਮੈਡੀਕਲ ਜਾਂਚ ਦੀ ਸ਼ਰਤ ਨੂੰ 1 ਅਕਤੂਬਰ ਤੋਂ ਖਤਮ ਕਰਨ ਦਾ ਫੈਸਲਾ ਲਿਆ ਗਿਆ ਹੈ। ਵਿਭਾਗ ਨੇ ਬਿਨੈਕਾਰਾਂ ਦੀ ਦਰਖਾਸਤ ਵਿਚਾਰਨ ਤੋਂ ਬਾਅਦ ਅਜਿਹਾ ਫੈਸਲਾ ਲਿਆ ਹੈ। ਇਸ ਵਿੱਚ ਵਿਭਾਗ ਨੇ ਕਿਹਾ ਕਿ ਜੇਕਰ ਉਸ ਦੀ ਜਾਂ ਉਸ ਦੇ ਕਿਸੇ ਪਰਿਵਾਰਿਕ ਮੈਂਬਰ ਦੀ ਮੈਡੀਕਲ ਜਾਂਚ ਦੀ ਲੋੜ ਮਹਿਸੂਸ ਹੁੰਦੀ ਹੈ ਤਾਂ ਉਨ੍ਹਾਂ ਨੂੰ ਇਸ ਬਾਰੇ ਆਦੇਸ਼ ਦੇ ਦਿੱਤਾ ਜਾਵੇਗਾ।

ਦਰਅਸਲ ਮੈਡੀਕਲ ਜਾਂਚ ਦੀ ਸ਼ਰਤ ਸਿਹਤ ਪ੍ਰਬੰਧਨ ਵੱਲੋਂ ਸਿਹਤ ਪ੍ਰਣਾਲੀ ਦੇ ਵਿਕਾਸ ਲਈ ਰੱਖੀ ਗਈ ਸੀ ਤਾਂ ਜੋ ਕੈਨੇਡਾ ਦੀ ਸਿਹਤ ਪ੍ਰਣਾਲੀ ਦਾ ਜਾਇਜ਼ਾ ਸਮੇਂ ਦੇ ਨਾਲ-ਨਾਲ ਲਿਆ ਜਾ ਸਕੇ। ਪਰ ਡੂੰਘਾਈ ‘ਚ ਵਿਚਾਰ ਵਟਾਂਦਰੇ ਤੋਂ ਇਹ ਸਾਹਮਣੇ ਆਇਆ ਹੈ ਕਿ ਆਮ ਕਰ ਕੇ ਇਸ ਦੀ ਲੋੜ ਨਹੀਂ ਪੈਂਦੀ ਹੈ। ਬਾਅਦ ‘ਚ ਇਸ ਉੱਤੇ ਵਿਚਾਰ ਕਰਨ ਉਪਰੰਤ ਲੋੜ ਅਨੁਸਾਰ ਜਾਂਚ ਦੇ ਆਦੇਸ਼ ਜਾਰੀ ਹੋ ਸਕਦੇ ਹਨ।

ਵਿਭਾਗ ਵੱਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਪਿਛਲੀ ਅਰਜ਼ੀ ਵਿੱਚ ਮੈਡੀਕਲ ਕਰਵਾ ਚੁੱਕੇ ਬਿਨੈਕਾਰ ਨਵੀਂ ਅਰਜ਼ੀ ਵਿੱਚ ਉਸ ਦਾ ਹਵਾਲਾ ਦੇ ਸਕਦੇ ਹਨ। ਪਰ ਪਹਿਲੀ ਵਾਰ ਬਿਨੈਕਾਰ ਮੈਡੀਕਲ ਵਾਲੇ ਕਾਲਮ ਵਿੱਚ ਖਾਲੀ ਕਾਗਜ਼ ਅਪਲੋਡ ਕਰ ਸਕਦਾ ਹੈ।

ਦਸ ਦਈਏ ਕਿ  ਐਕਸਪ੍ਰੈਸ ਐਂਟਰੀ ਫੈਡਰਲ ਸਕਿਲਡ ਵਰਕਰ ਕਲਾਸ (FSWC) ਅਤੇ ਫੈਡਰਲ ਸਕਿਲਡ ਟਰੇਡਜ਼ ਕਲਾਸ (FSTC) ਦੁਆਰਾ ਆਰਥਿਕ ਇਮੀਗ੍ਰੇਸ਼ਨ ਅਰਜ਼ੀਆਂ ਦੇ ਦਾਖਲੇ ਦਾ ਪ੍ਰਬੰਧਨ ਕਰਨ ਲਈ ਇਮੀਗ੍ਰੇਸ਼ਨ, ਰਫਿਊਜੀਜ਼, ਅਤੇ ਸਿਟੀਜ਼ਨਸ਼ਿਪ ਕੈਨੇਡਾ (IRCC) ਦੁਆਰਾ ਵਰਤੀ ਜਾਂਦੀ ਵਿਧੀ ਹੈ। ਇਸ ‘ਚ ਇੱਕ ਪੈਨਲ ਡਾਕਟਰ ਤੋਂ ਇਮੀਗ੍ਰੇਸ਼ਨ ਮੈਡੀਕਲ ਪ੍ਰੀਖਿਆ (IME) ਬਿਨੈਕਾਰਾਂ ਲਈ ਇੱਕ ਲਾਜ਼ਮੀ ਲੋੜ ਹੁੰਦੀ ਹੈ। ਹਾਲਾਂਕਿ, 1 ਅਕਤੂਬਰ, 2023 ਤੋਂ, ਐਕਸਪ੍ਰੈਸ ਐਂਟਰੀ ਲਈ ਮੈਡੀਕਲ ਜਾਂਚ ਦੀ ਸ਼ਰਤ ਨੂੰ ਖਤਮ ਕਰ ਦਿਤਾ ਹੈ। ਪ੍ਰੋਸੈਸਿੰਗ ਦਫ਼ਤਰ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਅਰਜ਼ੀਆਂ ਨੂੰ ਅਧੂਰੀਆਂ ਮੰਨ ਕੇ ਰੱਦ ਨਾ ਕਰਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment