ਅਮਰੀਕਾ : ਗੈਰ ਕਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ 3 ਭਾਰਤੀ ਗ੍ਰਿਫਤਾਰ

TeamGlobalPunjab
1 Min Read

ਵਾਸ਼ਿੰਗਟਨ : ਬਾਹਰੀ ਮੁਲਕ ‘ਚ ਜਾਣ ਦਾ ਰੁਝਾਨ ਨੌਜਵਾਨਾਂ ‘ਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਇਸ ਦੇ ਚਲਦਿਆਂ ਕਈ ਵਾਰ ਉਹ ਗਲਤ ਤਰੀਕਾ  ਅਪਣਾਉਂਦੇ ਹਨ। ਕੁਝ ਅਜਿਹੇ ਹੀ ਸਿਲਸਿਲੇ ‘ਚ 3 ਭਾਰਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਅਮਰੀਕਾ ਦੀ ਸੀਮਾਂ ‘ਤੇ ਗਸ਼ਤ ਕਰ ਰਹੇ ਅਧਿਕਾਰੀਆਂ ਨੇ ਲੰਘੀ 24 ਜਨਵਰੀ ਨੂੰ ਨਿਊਯਾਰਕ ਦੇ ਮੈਸੇਨੇ ਤੋਂ  ਇੱਕ ਗੱਡੀ ਨੂੰ ਚੈੱਕ ਕਰਨ ਲਈ ਰੋਕਿਆ ਸੀ। ਇਸ ਤੋਂ ਬਾਅਦ ਜਦੋਂ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚ ਦੋ ਭਾਰਤੀ ਵਿਅਕਤੀ ਮਿਲੇ।

ਦੱਸ ਦਈਏ ਕਿ ਦੋਸ਼ ਹੈ ਕਿ ਇਹ ਵਿਅਕਤੀ ਗੈਰ ਕਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਸਨ। ਰਿਪੋਰਟਾਂ ਮੁਤਾਬਿਕ ਫਿਲਹਾਲ ਦੋਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਗਸ਼ਤ ਅਧਿਕਾਰੀ ਸਟੇਸ਼ਨ ‘ਤੇ ਲੈ ਗਏ ਹਨ। ਇੱਥੇ ਹੀ ਬੱਸ ਨਹੀਂ ਜਿਸ ਗੱਡੀ ਵਿੱਚੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਹ ਡਰਾਇਵਰ ਵੀ ਭਾਰਤੀ ਦੱਸਿਆ ਜਾ ਰਿਹਾ ਹੈ।

Share this Article
Leave a comment