ਕੈਨੇਡਾ: ਝੀਲਾਂ ‘ਚ ਡੁੱਬਣ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ

TeamGlobalPunjab
1 Min Read

ਸਰੀ਼ : ਕੈਨੇਡਾ ਦੇ ਬੀਸੀ ਅਤੇ ਅਲਬਰਟਾ ਸੂਬਿਆਂ ‘ਚ ਬੀਤੇ ਦਿਨ ਵਾਪਰੀਆਂ ਦੋ ਵੱਖ-ਵੱਖ ਘਟਨਾਵਾਂ ‘ਚ ਦੋ ਪੰਜਾਬੀ ਨੌਜਵਾਨਾਂ ਦੀ ਝੀਲਾਂ ‘ਚ ਡੁੱਬਣ ਕਾਰਨ ਮੌਤ ਹੋ ਗਈ। ਇਸ ਦੁਖਦ ਘਟਨਾ ਕਾਰਨ ਪੂਰੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਦੌੜ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਬੀਸੀ ਵਿਚ ਮਨਪ੍ਰੀਤ ਸਿੰਘ ਚਿਲੀਵਾਕ ਨਾਮੀ ਪੰਜਾਬੀ ਨੌਜਵਾਨ ਦੀ ਕਲਟਸ ਝੀਲ ‘ਚ ਡੁੱਬਣ ਕਾਰਨ ਮੌਤ ਹੋ ਗਈ। ਮਨਪ੍ਰੀਤ ਸਿੰਘ ਸਰੀ ਦੀ ਕਵਾਂਟਲਿਨ ਯੂਨੀਵਰਸਿਟੀ ‘ਚ ਪੜ੍ਹਦਾ ਸੀ। ਉਹ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਕ ਸ਼ਰੀਫ ਦਾ ਰਹਿਣ ਵਾਲਾ ਸੀ।

ਦੂਜੀ ਦੁਖਦ ਘਟਨਾ ਅਲਬਰਟਾ ਦੇ ਸ਼ਹਿਰ ਕੈਲਗਰੀ ਤੋਂ ਸਾਹਮਣੇ ਆਈ ਹੈ। ਬੀਤੇ ਦਿਨ ਗਗਨਦੀਪ ਸਿੰਘ ਖਾਲਸਾ ਨਾਂ ਦੇ ਇੱਕ ਪੰਜਾਬੀ ਨੌਜਵਾਨ ਦੀ ਲੂਈਸ ਝੀਲ ‘ਚ ਡੁੱਬਣ ਕਾਰਨ ਮੌਤ ਹੋ ਗਈ। ਇਹ ਦਰਦਨਾਕ ਹਾਦਸਾ ਸ਼ਨੀਵਾਰ ਸ਼ਾਮ ਨੂੰ 7 ਵਜੇ ਦੇ ਕਰੀਬ ਵਾਪਰਿਆ। ਗਗਨਦੀਪ ਸਿੰਘ ਕੈਲਗਰੀ ਦੇ ਬੌਅ ਵੈਲੀ ਕਾਲਜ ‘ਚ ਪੜ੍ਹਦਾ ਸੀ। ਗਗਨਦੀਪ ਸਿੰਘ ਖਾਲਸਾ ਪੰਜਾਬ ਦੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਥਾਰਜਵਾਲਾ ਦਾ ਰਹਿਣ ਵਾਲਾ ਹੈ। ਉਹ 2016 ‘ਚ ਸਟੂਡੈਂਟ ਵੀਜ਼ੇ ‘ਤੇ ਕੈਲਗਰੀ ਆਇਆ ਸੀ।

Share this Article
Leave a comment