ਫਾਈਜ਼ਰ ਵੱਲੋਂ ਕੈਨੇਡਾ ਨੂੰ ਇਸ ਹਫਤੇ ਦੋ ਮਿਲੀਅਨ ਕੋਵਿਡ-19 ਵੈਕਸੀਨ ਪ੍ਰਾਪਤ ਹੋਵੇਗੀ: ਜਸਟਿਨ ਟਰੂਡੋ

TeamGlobalPunjab
2 Min Read

ਓਟਾਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਅਗਲੇ ਹਫਤੇ ਤੋਂ ਫਾਈਜ਼ਰ ਵੱਲੋਂ ਕੈਨੇਡਾ ਨੂੰ ਦਿੱਤੀ ਜਾਣ ਵਾਲੀ ਕੋਵਿਡ-19 ਵੈਕਸੀਨ ਦੀ ਸਪਲਾਈ ਹਫਤੇ ਵਿੱਚ ਦੋ ਮਿਲੀਅਨ ਕਰ ਦਿੱਤੀ ਜਾਵੇਗੀ।

ਟਰੂਡੋ ਨੇ ਕਿਹਾ ਕਿ ਇਸ ਨਾਲ ਸਾਡੀਆਂ ਕੋਸਿ਼ਸ਼ਾਂ ਨੂੰ ਹੋਰ ਬਲ ਮਿਲੇਗਾ। ਅਸੀਂ ਜਲਦ ਤੋਂ ਜਲਦ ਕੈਨੇਡੀਅਨਾਂ ਤੱਕ ਇਹ ਡੋਜ਼ਾਂ ਪਹੁੰਚਾਉਣ ਲਈ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਰਲ ਕੇ ਕੰਮ ਕਰਨਾ ਜਾਰੀ ਰੱਖਾਂਗੇ।ਸ਼ੁੱਕਰਵਾਰ ਤੇ ਜੂਨ ਦੇ ਪਹਿਲੇ ਹਫਤੇ ਦਰਮਿਆਨ ਕੈਨੇਡਾ ਨੂੰ ਵੈਕਸੀਨ ਦੀਆਂ 15 ਮਿਲੀਅਨ ਡੋਜ਼ਾਂ ਹਾਸਲ ਹੋਣਗੀਆਂ। ਮਹਾਂਮਾਰੀ ਦੌਰਾਨ ਟਰੰਪ ਪ੍ਰਸ਼ਾਸਨ ਵੱਲੋਂ ਚੁੱਕੇ ਗਏ ਐਕਸਪੋਰਟ ਨਿਯੰਤਰਣ ਸਬੰਧੀ ਕਦਮਾਂ ਕਾਰਨ ਬੰਦ ਪਏ ਅਮਰੀਕੀ ਪਲਾਂਟਸ ਕਾਰਨ ਫਾਈਜ਼ਰ ਬੈਲਜੀਅਮ ਤੋਂ ਵੀ ਕੈਨੇਡਾ ਨੂੰ ਡੋਜ਼ਾਂ ਭੇਜਦੀ ਰਹੀ ਹੈ। ਇਸ ਤਬਦੀਲੀ ਨਾਲ ਕੈਨੇਡਾ ਦੀਆਂ ਪਹਿਲਾਂ ਤੋਂ ਹੀ ਪਲੈਨਡ ਡਲਿਵਰੀਜ਼ ਉੱਤੇ ਕੋਈ ਅਸਰ ਨਹੀ ਪਵੇਗਾ। ਭਾਵ ਮਈ ਵਿੱਚ ਵੀ ਕੈਨੇਡਾ ਨੂੰ ਹਰ ਹਫਤੇ ਪਹਿਲਾਂ ਵਾਂਗ 2 ਮਿਲੀਅਨ ਡੋਜ਼ਾਂ ਤੇ ਜੂਨ ਵਿੱਚ 2·4 ਮਿਲੀਅਨ ਡੋਜ਼ਾਂ ਪ੍ਰਤੀ ਹਫਤਾ ਮਿਲਦੀਆਂ ਰਹਿਣਗੀਆਂ।

ਅਮਰੀਕਾ ਨੇ ਵੈਕਸੀਨ ਦੇ ਉੱਤੇ ਲੱਗੀਆਂ ਪਿਛਲੀਆਂ ਪਾਬੰਦੀਆਂ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਨੂੰ ਸਕਾਰਾਤਮਕ ਕਦਮ ਮੰਨਿਆ ਜਾ ਰਿਹਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਨੇ 20 ਮਿਲੀਅਨ ਐਸਟ੍ਰਾਜ਼ੈਨੇਕਾ ਵੈਕਸੀਨ ਦੇ ਸ਼ੌਟਸ ਹਾਸਲ ਕਰਨ ਲਈ ਪੈਸੇ ਤਾਂ ਪਹਿਲਾਂ ਹੀ ਦਿੱਤੇ ਹੋਏ ਹਨ ਪਰ ਅਜੇ ਤੱਕ ਇਹ ਡੋਜ਼ਾਂ ਉਨ੍ਹਾਂ ਨੂੰ ਨਹੀਂ ਮਿਲੀਆਂ।

Share this Article
Leave a comment