ਦਿੱਲੀ ਦੀਆਂ ਪਾਰਕਾਂ ‘ਚ ਕਿਉਂ ਮਰ ਰਹੇ ਨੇ ਕਾਂ

TeamGlobalPunjab
2 Min Read

ਨਵੀਂ ਦਿੱਲੀ- ਦਿੱਲੀ ਦੇ ਏ -2 ਸੈਂਟਰਲ ਪਾਰਕ, ਮਯੂਰ ਵਿਹਾਰ ਪੇਜ 3 ‘ਚ 100 ਤੋਂ ਵੱਧ ਕਾਵਾਂ ਦੀ ਮੌਤ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਕਾਵਾਂ ਦੀ ਮੌਤ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਇਹ ਵੀ ਜ਼ਾਹਰ ਕੀਤਾ ਗਿਆ ਹੈ ਕਿ ਕਾਵਾਂ ਦੀ ਮੌਤ ਬਰਡ ਫਲੂ ਕਰਕੇ ਹੋਈ ਹੈ।

ਜਾਣਕਾਰੀ ਦਿੰਦਿਆਂ ਪਾਰਕ ਦੀ ਦੇਖਭਾਲ ਕਰਨ ਵਾਲੇ ਟੀਂਕੂ ਚੌਧਰੀ ਨੇ ਦੱਸਿਆ ਕਿ ਇਸ ਪਾਰਕ ‘ਚ ਕੁਝ ਕਾਂ ਮ੍ਰਿਤਕ ਪਾਏ ਗਏ ਹਨ, ਜਦਕਿ ਕੁਝ ਕਾਂ ਬਹੁਤ ਬੁਰੀ ਹਾਲਤ ‘ਚ ਹਨ ਤੇ ਉਹ ਮਰਨ ਦੀ ਸਥਿਤੀ ‘ਚ ਨੇ। ਹੁਣ ਤੱਕ 100 ਤੋਂ ਵੱਧ ਕਾਵਾਂ ਦੀ ਮੌਤ ਹੋ ਗਈ ਹੈ।

ਕੇਅਰਟੇਕਰ ਦੇ ਅਨੁਸਾਰ, ਦਿੱਲੀ ਸਰਕਾਰ ਦੇ ਦੋ ਡਾਕਟਰਾਂ ਦੀ ਟੀਮ ਵੀ ਪਾਰਕ ‘ਚ ਮੌਕੇ ਦਾ ਮੁਆਇਨਾ ਕਰਨ ਪਹੁੰਚੀ। ਇਕ ਟੀਮ ਮਰੇ ਹੋਏ ਕਾਵਾਂ ਨੂੰ ਲੈਬ ‘ਚ ਲੈ ਕੇ ਜਾਵੇਗੀ ਇਹ ਜਾਂਚ ਕਰਨ ਲਈ ਕਿ ਕਾਵਾਂ ਦੀ ਮੌਤ ਦਾ ਅਸਲ ਕਾਰਨ ਕੀ ਹੈ। ਕਿਉਂਕਿ ਜਿਸ ਤਰ੍ਹਾਂ ਬਰਡ ਫਲੂ ਨੇ ਦੇਸ਼ ਦੇ ਕੁਝ ਰਾਜਾਂ ‘ਚ ਦਸਤਕ ਦਿੱਤੀ ਹੈ, ਉਸ ਤੋਂ ਬਾਅਦ ਕਾਵਾਂ ਦੀ ਦਿੱਲੀ ‘ਚ ਸ਼ੱਕੀ ਹਾਲਤ ‘ਚ ਹੋਈ ਮੌਤ ਚਿੰਤਾ ਦਾ ਕਾਰਨ ਹੈ।

ਇਸਤੋਂ ਇਲਾਵਾ ਆਰਡਬਲਯੂਏ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਪਿਛਲੇ ਤਿੰਨ ਦਿਨਾਂ ਤੋਂ ਇਸ ਪਾਰਕ ‘ਚ ਕਾਂ ਮਰ ਰਹੇ ਹਨ। ਮਾਲੀ ਨੇ ਪ੍ਰਸ਼ਾਸਨ ਨੂੰ ਜਾਣਕਾਰੀ ਵੀ ਦਿੱਤੀ ਸੀ, ਪਰ ਦਿੱਲੀ ਸਰਕਾਰ ਦੇ ਕਰਮਚਾਰੀ ਤਿੰਨ ਦਿਨਾਂ ਬਾਅਦ ਇਥੇ ਆਏ। ਇਕ ਡਾਕਟਰ ਨੇ ਫ਼ੋਨ ਰਾਹੀਂ ਦੱਸਿਆ ਕਿ ਕਾਵਾਂ ਦੀ ਮੌਤ ਦੇ ਦੋ ਕਾਰਨ ਹੋ ਸਕਦੇ ਹਨ ਪਹਿਲਾ, ਠੰਡਾ ਤੇ ਦੂਜਾ ਬਰਡ ਫਲੂ।

- Advertisement -

TAGGED: , , ,
Share this Article
Leave a comment