ਟੋਰਾਂਟੋ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਫ਼ੈਡਰਲ ਸਰਕਾਰ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਦੇਵੇਗੀ। ਵਿਦੇਸ਼ੀ ਕਾਮਿਆਂ ਦੀ ਗਿਣਤੀ ‘ਚ ਇਤਿਹਾਸਕ ਵਾਧੇ ਤੋਂ ਬਾਅਦ ਕੈਨੇਡਾ ਵਿਚ ਕੁਝ ਮਾਹਰਾਂ ਦਾ ਵਿਚਾਰ ਸੀ ਕਿ ਇਸ ਵਰਤਾਰੇ ਕਰਕੇ ਪਰਵਾਸੀਆਂ ਅਤੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵਧੀ ਹੈ।
ਕੈਨੇਡਾ ਸਰਕਾਰ ਨੇ ਕੋਵਿਡ-19 ਮਗਰੋਂ ਕਾਮਿਆਂ ਦੀ ਘਾਟ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੁਝ ਨਿਯਮਾਂ ਵਿਚ ਛੋਟ ਦਿੱਤੀ ਸੀ, ਜਿਸ ਕਰਕੇ ਵਿਦੇਸ਼ੀ ਕਾਮਿਆਂ – ਖ਼ਾਸ ਤੌਰ ‘ਤੇ ਘੱਟ ਤਨਖ਼ਾਹ ਵਾਲੇ ਵਰਕਰਾਂ ਦੀ ਗਿਣਤੀ ਬਹੁਤ ਵਧ ਗਈ ਸੀ।
ਟਰੂਡੋ ਨੇ ਕਿਹਾ ਕਿ ਰੁਜ਼ਗਾਰਦਾਤਾ ਉੱਚ ਬੇਰੁਜ਼ਗਾਰੀ ਵਾਲੇ ਖੇਤਰਾਂ, ਯਾਨੀ ਜਿੱਥੇ ਬੇਰੁਜ਼ਗਾਰੀ ਦਰ ਛੇ ਪ੍ਰਤੀਸ਼ਤ ਜਾਂ ਇਸ ਤੋਂ ਵੱਧ ਹੈ – ਵਿਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਦੇ ਯੋਗ ਨਹੀਂ ਹੋਣਗੇ। ਹਾਲਾਂਕਿ ਭੋਜਨ ਸੁਰੱਖਿਆ ਖੇਤਰਾਂ ਜਿਵੇਂ ਖੇਤੀਬਾੜੀ, ਫ਼ੂਡ ਪ੍ਰੋਸੈਸਿੰਗ ਅਤੇ ਮੱਛੀ ਪਾਲਣ ਅਤੇ ਨਾਲ ਹੀ ਉਸਾਰੀ ਅਤੇ ਹੈਲਥ ਕੇਅਰ ਵਰਗੇ ਖੇਤਰਾਂ ਜਿੱਥੇ ਸਟਾਫ ਦੀ ਅਜੇ ਵੀ ਗੰਭੀਰ ਘਾਟ ਹੈ, ਵਿਚ ਸੀਮਤ ਛੋਟਾਂ ਹੋਣਗੀਆਂ।
ਇੱਕ ਹੋਰ ਉਲਟਫੇਰ ਵਿੱਚ, ਸਰਕਾਰ ਨੇ ਕਿਹਾ ਕਿ ਰੁਜ਼ਗਾਰਦਾਤਾਵਾਂ ਨੂੰ ਹੁਣ ਆਪਣੇ ਕੁੱਲ ਵਰਕਰਾਂ ਦੇ 10 ਪ੍ਰਤੀਸ਼ਤ ਤੋਂ ਵੱਧ ਕਾਮੇ ਅਸਥਾਈ ਵਿਦੇਸ਼ੀ ਕਾਮਿਆਂ ਰਾਹੀਂ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਘੱਟ ਤਨਖ਼ਾਹ ਵਾਲੇ TFW ਲਈ ਕਾਂਟਰੈਕਟ ਵੀ ਦੋ ਸਾਲ ਤੋਂ ਘਟ ਕੇ ਇੱਕ ਸਾਲ ਲਈ ਹੋਇਆ ਕਰੇਗਾ।
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।