ਨਿਊਜ਼ ਡੈਸਕ: ਪੰਜਾਬ ਤੋਂ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਅਤੇ ਪਰਿਵਾਰਾਂ ਲਈ ਇਮੀਗ੍ਰੇਸ਼ਨ ਦੇ ਰਾਹ ਵਿੱਚ ਹੁਣ ਕੁਝ ਹੋਰ ਸਖ਼ਤੀ ਆ ਗਈ ਹੈ। ਕੈਨੇਡਾ ਸਰਕਾਰ ਨੇ 1 ਸਤੰਬਰ 2026 ਤੋਂ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿੱਤੀ ਸਮਰੱਥਾ ਦਿਖਾਉਣ ਦੀ ਲੋੜ ਵਧਾ ਦਿੱਤੀ ਹੈ। ਕਿਊਬੇਕ ਤੋਂ ਇਲਾਵਾ ਕੈਨੇਡਾ ਦੇ ਹੋਰ ਸੂਬਿਆਂ ਵਿੱਚ ਪੜ੍ਹਾਈ ਲਈ ਅਰਜ਼ੀ ਦੇਣ ਵਾਲੇ ਇੱਕ ਵਿਦਿਆਰਥੀ ਨੂੰ ਹੁਣ ਪਹਿਲੇ ਸਾਲ ਦੇ ਰਹਿਣ-ਸਹਿਣ ਦੇ ਖਰਚਿਆਂ ਲਈ 23,448 ਕੈਨੇਡੀਅਨ ਡਾਲਰ ਦੀ ਰਕਮ ਦਿਖਾਉਣੀ ਪਵੇਗੀ। ਇਹ ਰਕਮ ਪਹਿਲਾਂ 22,895 ਡਾਲਰ ਸੀ।
ਇਹ ਰਕਮ ਸਿਰਫ਼ ਰਹਿਣ-ਸਹਿਣ ਦੇ ਖਰਚਿਆਂ ਲਈ ਹੈ। ਇਸ ਤੋਂ ਇਲਾਵਾ ਵਿਦਿਆਰਥੀ ਨੂੰ ਆਪਣੀ ਟਿਊਸ਼ਨ ਫੀਸ ਅਤੇ ਕੈਨੇਡਾ ਆਉਣ-ਜਾਣ ਦੇ ਯਾਤਰਾ ਖਰਚਿਆਂ ਲਈ ਵੀ ਲੋੜੀਂਦੇ ਪੈਸਿਆਂ ਦਾ ਸਬੂਤ ਦੇਣਾ ਪਵੇਗਾ।
Temporary Residents ਦੀ ਗਿਣਤੀ ਘਟਾਉਣ ਦਾ ਟੀਚਾ
ਕੈਨੇਡਾ ਸਰਕਾਰ ਨੇ 2026 ਤੋਂ 2028 ਲਈ Immigration Levels Plan ਤਹਿਤ ਅਸਥਾਈ ਨਿਵਾਸੀਆਂ ਦੀ ਨਵੀਂ ਆਮਦ ਨੂੰ ਵੀ ਸੀਮਤ ਕੀਤਾ ਹੈ। 2026 ਵਿੱਚ ਨਵੇਂ Temporary Residents ਦਾ ਟੀਚਾ 3 ਲੱਖ 85 ਹਜ਼ਾਰ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ 1 ਲੱਖ 55 ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਹਨ। 2027 ਅਤੇ 2028 ਵਿੱਚ ਵਿਦਿਆਰਥੀਆਂ ਲਈ ਇਹ ਟੀਚਾ 1 ਲੱਖ 50 ਹਜ਼ਾਰ ਹੈ।
ਸਰਕਾਰ ਦਾ ਟੀਚਾ 2027 ਦੇ ਅਖੀਰ ਤੱਕ ਕੈਨੇਡਾ ਦੀ ਕੁੱਲ ਆਬਾਦੀ ਵਿੱਚ Temporary Residents ਦਾ ਹਿੱਸਾ 5 ਫੀਸਦੀ ਤੋਂ ਹੇਠਾਂ ਲਿਆਉਣਾ ਹੈ।
Express Entry ਦਾ ਵੱਡਾ Draw
ਇਸਦੇ ਨਾਲ ਹੀ ਕੈਨੇਡਾ PR ਦੀ ਉਮੀਦ ਲਗਾਈ ਬੈਠੇ ਲੋਕਾਂ ਲਈ Express Entry ਤੋਂ ਇੱਕ ਵੱਡੀ ਖ਼ਬਰ ਵੀ ਸਾਹਮਣੇ ਆਈ ਹੈ। 1 ਸਤੰਬਰ ਨੂੰ Canadian Experience Class ਲਈ ਹੋਏ Express Entry Draw ਵਿੱਚ 2,000 ਉਮੀਦਵਾਰਾਂ ਨੂੰ Permanent Residence ਲਈ Invitation to Apply ਦਿੱਤਾ ਗਿਆ।
ਇਸ Draw ਵਿੱਚ ਸਭ ਤੋਂ ਘੱਟ CRS ਸਕੋਰ 521 ਰਿਹਾ। ਰਿਪੋਰਟ ਮੁਤਾਬਕ 521 ਸਕੋਰ ਵਾਲੇ ਉਮੀਦਵਾਰਾਂ ਲਈ ਟਾਈ-ਬ੍ਰੇਕਿੰਗ ਨਿਯਮ ਵੀ ਲਾਗੂ ਕੀਤਾ ਗਿਆ ਸੀ।
ਕੈਨੇਡਾ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ Workers ਲਈ ਮੌਕਾ
ਦੂਜੇ ਪਾਸੇ ਕੈਨੇਡਾ ਵਿੱਚ ਪਹਿਲਾਂ ਤੋਂ ਕੰਮ ਕਰ ਰਹੇ ਕੁਝ Temporary Workers ਲਈ Permanent Residence ਦਾ ਇੱਕ ਖਾਸ ਮੌਕਾ ਵੀ ਰੱਖਿਆ ਗਿਆ ਹੈ। ਸਰਕਾਰ 2026 ਅਤੇ 2027 ਦੌਰਾਨ 33,000 ਤੱਕ Temporary Workers ਨੂੰ Permanent Residence ਵੱਲ ਤਬਦੀਲ ਕਰਨ ਲਈ ਇੱਕ ਵਾਰ ਦੀ ਪਹਿਲ ਲਾਗੂ ਕਰ ਰਹੀ ਹੈ।
ਇਸ ਤਹਿਤ ਉਨ੍ਹਾਂ Workers ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜੋ ਪਹਿਲਾਂ ਹੀ ਕੈਨੇਡਾ ਵਿੱਚ ਕੰਮ ਕਰ ਰਹੇ ਹਨ, ਆਪਣੇ ਭਾਈਚਾਰਿਆਂ ਨਾਲ ਮਜ਼ਬੂਤ ਤੌਰ ’ਤੇ ਜੁੜੇ ਹੋਏ ਹਨ ਅਤੇ ਅਰਥਵਿਵਸਥਾ ਵਿੱਚ ਯੋਗਦਾਨ ਪਾ ਰਹੇ ਹਨ।

