ਕੈਨੇਡਾ : ਘਰ ‘ਚ ਅੱਗ ਲੱਗਣ ਕਾਰਨ ਤਿੰਨ ਬੱਚੇ ਅਤੇ ਦੋ ਬਜ਼ੁਰਗ ਝੁਲਸੇ

TeamGlobalPunjab
2 Min Read

ਐਡਮੰਟਨ : ਇੱਥੋਂ ਦੇ ਐਲਬਰਟਾ ਸੂਬੇ ਦੀ ਰਾਜਧਾਨੀ ਐਡਮੰਟਨ ਅੰਦਰ ਇੱਕ ਅਜਿਹੀ ਦੁਰਘਟਨਾ ਸਾਹਮਣੇ ਆਈ ਹੈ ਜਿਸ ਨੇ ਸਾਰਿਆਂ ਦੇ ਮਨਾਂ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ ਇੱਥੇ ਇੱਕ ਘਰ ਵਿੱਚ ਲੱਗੀ ਅੱਗ ਨੇ ਪਰਿਵਾਰ ਨੂੰ ਜਲਾ ਕੇ ਰਾਖ ਕਰ ਦਿੱਤਾ। ਜਾਣਕਾਰੀ ਮੁਤਾਬਿਕ ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਸਾੜ ਦਿੱਤਾ ਜਿੰਨਾਂ ਵਿੱਚ ਦੋ ਬਜ਼ੁਰਗ ਅਤੇ ਤਿੰਨ ਬੱਚੇ ਸ਼ਾਮਲ ਸਨ।

ਇਸ  ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਪੁਲਿਸ ਨੇ ਦੱਸਿਆ ਕਿ ਇਸ ਅੱਗ ਬਾਰੇ ਉਨ੍ਹਾਂ ਨੂੰ ਸਥਾਨਕ ਸਮੇਂ ਅਨੁਸਾਰ 4 ਵਜੇ ਫੋਨ ਆਇਆ ਸੀ ਕਿ ਐਡਮੰਟਨ ਤੋਂ 130 ਕਿੱਲੋਮੀਟਰ ਦੂਰ ਘਰ ਅੰਦਰ ਅੱਗ ਲੱਗ ਗਈ ਹੈ ਅਤੇ ਜਦੋਂ ਉਹ ਇਸ ਘਟਨਾ ਵਾਲੇ ਸਥਾਨ ‘ਤੇ ਪਹੁੰਚੇ ਤਾਂ ਉਦੋਂ ਤੱਕ ਅੱਗ ਬਹੁਤ ਬੁਰੀ ਤਰ੍ਹਾਂ ਵਧ ਚੁਕੀ ਸੀ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਇਹ ਭਿਆਨਕ ਅੱਗ ਨੇ ਪਰਿਵਾਰ ਦੇ ਤਿੰਨ ਬੱਚਿਆਂ ਅਤੇ ਦੋ ਬਜ਼ੁਰਗਾਂ ਨੂੰ ਸਾੜ ਦਿੱਤਾ ਸੀ।

- Advertisement -

ਰਿਪੋਰਟਾਂ ਮੁਤਾਬਿਕ ਇਸ ਸਬੰਧੀ ਗੁਆਂਢੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਘਰ ਵਿੱਚ ਤਿੰਨ ਬੱਚੇ ਆਪਣੇ ਦਾਦਾ ਮਾਰਵਿਨ ਗਿੱਬਜ਼ ਅਤੇ ਦਾਦੀ ਜੈਨੇਟ ਨਾਲ ਰਹਿੰਦੇ ਸਨ। ਗੁਆਂਢਣ ਨੇ ਦੱਸਿਆ ਸੀ ਇਸ ਘਟਨਾ ਸਮੇਂ ਉਹ ਘਰ ਵਿੱਚ ਹੀ ਮੌਜੂਦ ਸੀ ਅਤੇ ਜਦੋਂ  ਪੁਲਿਸ ਅਤੇ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਬਾਹਰ ਆਈਆਂ ਤਾਂ ਉਸ ਨੂੰ ਪਤਾ ਲੱਗਾ।

Share this Article
Leave a comment