ਕੈਨੇਡਾ ਨੇ ਲੌਕਡਾਊਨ ‘ਚ ਦਿੱਤੀ ਢਿੱਲ, ਪੀਐੱਮ ਜਸਟਿਨ ਟਰੂਡੋ ਆਈਸਕ੍ਰੀਮ ਖਾਣ ਲਈ ਆਪਣੇ ਬੇਟੇ ਨਾਲ ਨਿਕਲੇ ਬਾਹਰ

TeamGlobalPunjab
2 Min Read

ਓਟਾਵਾ : ਕੈਨੇਡਾ ‘ਚ ਕੋਰੋਨਾ ਵਾਇਰਸ ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਾਗੂ ਕੀਤੀ ਗਈ ਤਾਲਾਬੰਦੀ ‘ਚ ਢਿੱਲ ਦੇ ਦਿੱਤੀ ਗਈ ਹੈ। ਉੱਥੇ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇਸ਼ ‘ਚ ਦਿੱਤੀ ਢਿੱਲ ਦਾ ਆਨੰਦ ਲੈਣ ਲਈ ਆਪਣੇ ਬੇਟੇ ਹੈਡ੍ਰਿਯਨ ਨਾਲ ਕਿਊਬੇਕ ਸੂਬੇ ‘ਚ ਇੱਕ ਦੁਕਾਨ ‘ਚ ਆਈਸਕ੍ਰੀਮ ਖਾਣ ਲਈ ਪਹੁੰਚੇ। ਦਰਅਸਲ ਇਸ ਦਿਨ ਕਿਊਬੇਕ ਸੂਬੇ ‘ਚ ਸੈਂਟ-ਜੀਨ-ਬੈਪਿਟਸਟ ਦਿਵਸ ਵੀ ਸੀ।

ਮਾਸਕ ਪਹਿਨੇ ਹੋਏ ਟਰੂਡੋ ਅਤੇ ਉਨ੍ਹਾਂ ਦੇ 6 ਸਾਲ ਦੇ ਬੇਟੇ ਹੈਡ੍ਰਿਯਨ ਦਾ ਗੈਟਿਨਿਊ ‘ਚ ਚਾਕਲੇਟ ਫੈਵਰਿਸ ਦੁਕਾਨ ‘ਤੇ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਮਹਾਂਮਾਰੀ ਦੌਰਾਨ ਇਸ ਦੁਕਾਨ ਨੇ ਮਜ਼ਦੂਰੀ ਸਬਸਿਡੀ ਅਤੇ ਵਪਾਰ ਕਰਜ਼ ਦੀ ਵਰਤੋਂ ਕਰਦੇ ਹੋਏ ਬਾਜ਼ਾਰ ਨੂੰ ਬੰਦ ਹੋਣ ਤੋਂ ਬਚਾਇਆ ਸੀ।

ਪ੍ਰਧਾਨ ਮੰਤਰੀ ਟਰੂਡੋ ਨੇ ਬੇਟੇ ਹੈਡ੍ਰਿਯਨ ਨੂੰ ਕੂਕੀਜ਼ ਦੀ ਟਾਪਿੰਗ ਵਾਲੀ ਵਨੀਲਾ ਆਈਸਕ੍ਰੀਮ ਦਵਾਈ ਅਤੇ ਖੁਦ ਦੇ ਲਈ ਵਨੀਲਾ ਆਈਸਕ੍ਰੀਮ ਲਈ। ਆਈਸਕ੍ਰੀਮ ਮਿਲਣ ਤੋਂ ਬਾਅਦ ਹੈਡ੍ਰਿਯਨ ਕਾਫੀ ਖੁਸ਼ ਨਜ਼ਰ ਆ ਰਿਹਾ ਸੀ।

ਤਾਜ਼ਾ ਜਾਣਕਾਰੀ ਅਨੁਸਾਰ ਹੁਣ ਤੱਕ ਕੋਰੋਨਾ ਦੇ 1 ਲੱਖ 2 ਹਜ਼ਾਰ ਤੋਂ ਵੱਧ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 8 ਹਜ਼ਾਰ ਤੋਂ ਵੱਧ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ ਜਦ ਕਿ 65 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਦੱਸ ਦਈਏ ਕਿ ਕੈਨੇਡਾ ਅਤੇ ਉਸ ਦੇ ਸੂਬਿਆਂ ਨੇ ਮੱਧ ਮਾਰਚ ‘ਚ ਐਮਰਜੈਂਸੀ ਦਾ ਐਲਾਨ ਕੀਤਾ ਸੀ। ਇਸ ਦੌਰਾਨ ਸਾਰੇ ਸਕੂਲ ਅਤੇ ਗੈਰ-ਜ਼ਰੂਰੀ ਕਾਰੋਬਾਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

- Advertisement -

Share this Article
Leave a comment