ਕੈਨੇਡਾ ਦੇ ਐਨੇ ਮਾੜੇ ਹਾਲ? ਬੱਚਿਆ ਦੀ ਰੋਟੀ ਪੂਰੀ ਕਰਨ ਲਈ ਆਪਣਾ ਢਿੱਡ ਕੱਟ ਰਹੇ ਨੇ ਮਾਪੇ!

Global Team
2 Min Read

ਟੋਰਾਂਟੋ: ਕੈਨੇਡਾ ਇੱਕ ਵੱਡੇ ਆਰਥਿਕ ਸੰਕਟ ਵਿੱਚੋਂ ਲੰਘ ਰਿਹਾ ਹੈ। ਇਹ ਸੰਕਟ ਕਿੰਨਾ ਵੱਡਾ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਨੇਡਾ ਵਿੱਚ ਰਹਿੰਦੇ 25% ਮਾਪੇ ਆਪਣੇ ਬੱਚਿਆਂ ਨੂੰ ਢੁੱਕਵਾਂ ਭੋਜਨ ਮੁਹੱਈਆ ਕਰਵਾਉਣ ਲਈ ਆਪਣੇ ਭੋਜਨ ‘c ਕਟੌਤੀ ਕਰ ਰਹੇ ਹਨ। ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਕੈਨੇਡੀਅਨ ਹਾਊਸਿੰਗ, ਨੌਕਰੀਆਂ ਅਤੇ ਮਹਿੰਗਾਈ ਦੇ ਮਾਮਲੇ ਵਿੱਚ ਸਭ ਤੋਂ ਮਾੜੇ ਸੰਕਟ ਦਾ ਸਾਹਮਣਾ ਕਰ ਰਹੇ ਹਨ।   ਕੈਨੇਡਾ ਵਿੱਚ ਹਰ ਚਾਰ ਵਿੱਚੋਂ ਇੱਕ ਮਾਪੇ ਆਪਣੇ ਬੱਚਿਆਂ ਲਈ ਭੋਜਨ ਦੇ ਖਰਚੇ ਨੂੰ ਘਟਾ ਰਹੇ ਹਨ।

ਸਾਲਵੇਸ਼ਨ ਆਰਮੀ ਨੇ ਇਹ ਰਿਪੋਰਟ 21 ਨਵੰਬਰ ਨੂੰ ਜਾਰੀ ਕੀਤੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਸਰਵੇ ‘ਚ ਸ਼ਾਮਲ 90 ਫੀਸਦੀ ਲੋਕਾਂ ਨੇ ਆਪਣੇ ਖਾਣ-ਪੀਣ ਦੇ ਖ਼ਰਚੇ ਘੱਟ ਕਰਨ ਦੀ ਗੱਲ ਕਹੀ ਹੈ। ਫੂਡ ਬੈਂਕ ਖਾਲੀ ਹੋ ਰਹੇ ਹਨ। ਇਹ ਸਥਿਤੀ ਸਪੱਸ਼ਟ ਤੌਰ ‘ਤੇ ਦਰਸਾਉਂਦੀ ਹੈ ਕਿ ਕਿਵੇਂ ਕੈਨੇਡਾ ਵਿੱਚ ਲੋਕ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੇ ਯੋਗ ਨਹੀਂ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ ਰਿਪੋਰਟ ਅਜਿਹੇ ਸਮੇਂ ‘ਚ ਆਈ ਹੈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੁਝ ਜ਼ਰੂਰੀ ਚੀਜ਼ਾਂ ‘ਤੇ ਜੀਐੱਸਟੀ ‘ਚ ਕਟੌਤੀ ਦਾ ਐਲਾਨ ਕੀਤਾ ਹੈ। ਹਾਲ ਹੀ ਦੇ ਆਰਥਿਕ ਸੰਕਟ ਦੇ ਮੱਦੇਨਜ਼ਰ, ਟਰੂਡੋ ਸਰਕਾਰ ਨੇ 14 ਦਸੰਬਰ ਤੋਂ ਦੋ ਮਹੀਨਿਆਂ ਲਈ ਕਰਿਆਨੇ ਅਤੇ ਬੱਚਿਆਂ ਦੇ ਕੱਪੜਿਆਂ ‘ਤੇ ਜੀਐਸਟੀ ਅਤੇ ਐਚਐਸਟੀ ਨੂੰ ਰੋਕਣ ਦਾ ਐਲਾਨ ਕੀਤਾ ਹੈ। ਹਾਲਾਂਕਿ ਆਲੋਚਕਾਂ ਦਾ ਮੰਨਣਾ ਹੈ ਕਿ ਇਹ ਕਦਮ ਅਗਲੀਆਂ ਚੋਣਾਂ ਨੂੰ ਧਿਆਨ ‘ਚ ਰੱਖ ਕੇ ਚੁੱਕਿਆ ਗਿਆ ਹੈ।

ਸਾਲਵੇਸ਼ਨ ਆਰਮੀ ਦੇ ਬੁਲਾਰੇ ਜੌਹਨ ਮਰੇ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਕੈਨੇਡਾ ਵਿੱਚ ਬਹੁਤ ਸਾਰੇ ਲੋਕਾਂ ਨੂੰ ਦਿਨ ਵਿੱਚ ਦੋ ਵਕਤ ਦਾ ਭੋਜਨ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਇਹ ਦੇਸ਼ ਵਿੱਚ ਇੱਕ ਵੱਡੇ ਅਨਾਜ ਸੰਕਟ ਨੂੰ ਪ੍ਰਗਟ ਕਰਦਾ ਹੈ। 25 ਫੀਸਦੀ ਲੋਕਾਂ ਨੇ ਆਪਣੇ ਬੱਚਿਆਂ ਨੂੰ ਢੁੱਕਵਾਂ ਭੋਜਨ ਮੁਹੱਈਆ ਕਰਵਾਉਣ ਲਈ ਆਪਣੇ ਭੋਜਨ ਦੀ ਖਪਤ ਘਟਾ ਦਿੱਤੀ ਹੈ। ਬਹੁਤ ਸਾਰੇ ਲੋਕ ਸਸਤੇ ਹੋਣ ਕਾਰਨ ਘੱਟ ਪੌਸ਼ਟਿਕ ਭੋਜਨ ਖਰੀਦ ਰਹੇ ਹਨ, ਜਦਕਿ 84 ਫੀਸਦੀ ਲੋਕ ਮਹਿੰਗਾਈ ਕਾਰਨ ਇਕ ਸਮੇਂ ਦਾ ਖਾਣਾ ਛੱਡ ਰਹੇ ਹਨ।

Share This Article
Leave a Comment