ਇਮਰਾਨ ਖ਼ਾਨ ਨੇ ਮੰਨਿਆ, ਪਾਕਿਸਤਾਨ ‘ਚ ਸਰਗਰਮ ਸਨ 40 ਅੱਤਵਾਦੀ ਸੰਗਠਨ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕੀ ਦੌਰੇ ‘ਤੇ ਗਏ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਹੈਰਾਨੀਜਨਕ ਬਿਆਨ ਦਿੰਦੇ ਹੋਏ ਕਿਹਾ ਕਿ ਪਾਕਿਸਤਾਨ ‘ਚ 40 ਅੱਤਵਾਦੀ ਸੰਗਠਨ ਸਰਗਰਮ ਸਨ। ਇਮਰਾਨ ਖਾਨ ਨੇ ਮੰਨਿਆ ਕਿ ਪਾਕਿਸਤਾਨ ‘ਚ 40 ਵੱਖ-ਵੱਖ ਅੱਤਵਾਦੀ ਸੰਗਠਨ ਪਾਕਿਸਤਾਨੀ ਸਰਹੱਦ ਦੇ ਅੰਦਰ ਕੰਮ ਕਰ ਰਹੇ ਸਨ। ਇਸ ਦੀ ਜਾਣਕਾਰੀ ਪਹਿਲਾਂ ਦੀਆਂ ਸਰਕਾਰਾਂ ਨੇ ਅਮਰੀਕਾ ਨੂੰ ਨਹੀਂ ਦਿੱਤੀ ਤੇ ਪਿਛਲੇ 15 ਸਾਲ ਤੋਂ ਪਾਕਿਸਤਾਨ, ਅਮਰੀਕਾ ਨੂੰ ਗੁਮਰਾਹ ਕਰਦਾ ਰਿਹਾ ਹੈ।

ਇਮਰਾਨ ਖਾਨ ਨੇ ਅੱਗੇ ਕਿਹਾ ਕਿ ਅਸੀ ਅੱਤਵਾਦ ਦੇ ਖਿਲਾਫ ਉਹ ਅਮਰੀਕੀ ਯੁੱਧ ਲੜ ਰਹੇ ਸੀ ਤੇ ਪਾਕਿਸਤਾਨ ਦਾ 9/11 ਨਾਲ ਕੋਈ ਲੈਣਾ-ਦੇਣਾ ਨਹੀਂ। ਅਲਕਾਇਦਾ ਅਫਗਾਨਿਸਤਾਨ ਵਿੱਚ ਸੀ। ਪਾਕਿਸਤਾਨ ਵਿੱਚ ਕੋਈ ਅੱਤਵਾਦੀ ਤਾਲਿਬਾਨ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਇਸ ਸਭ ਦੇ ਬਾਵਜੂਦ ਉਹ ਅਮਰੀਕੀ ਯੁੱਧ ਲੜੇ। ਇਮਰਾਨ ਖਾਨ ਨੇ ਕਿਹਾ ਕਿ ਉਹ ਇਸ ਦੇ ਆਪਣੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਮੰਨਦੇ ਹਨ, ਕਿਉਂਕਿ ਉਨ੍ਹਾਂ ਅਮਰੀਕਾ ਨੂੰ ਜ਼ਮੀਨੀ ਹਕੀਕਤ ਨਹੀਂ ਦੱਸੀ।

ਕੈਪਿਟਲ ਹਿੱਲ ਦੇ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਖਾਨ ਨੇ ਮੰਨਿਆ ਕਿ ਪਾਕਿਸਤਾਨ ਵਿੱਚ 40 ਵੱਖ ਵੱਖ ਅੱਤਵਾਦੀ ਸੰਗਠਨ ਚੱਲ ਰਹੇ ਸਨ। ਇਸ ਲਈ ਪਾਕਿਸਤਾਨ ਅਜਿਹੇ ਦੌਰ ਵਿੱਚ ਗੁਜ਼ਰਿਆ ਜਿੱਥੇ ਉਨ੍ਹਾਂ ਦੇ ਲੋਕਾਂ ਨੂੰ ਫਿਕਰ ਕਰਨਾ ਪਿਆ ਕਿ ਅਸੀਂ ਬਚ ਸਕਾਂਗੇ। ਕੈਪੀਟਲ ਹਿੱਲ ਵਿੱਚ ਹੋਈ ਇਮਰਾਨ ਖ਼ਾਨ ਦੀ ਇਸ ਸਭਾ ਨੂੰ ਕਾਂਗਰਸ ਵਿਮੇਨ ਸ਼ੀਲਾ ਜੈਕਸਨ ਨੇ ਹੋਸਟ ਕੀਤਾ।

ਇੱਕ ਵੱਡੀ ਸਿਆਸਤੀ ਜਿੱਤ ਦੇ ਤੌਰ ਤੇ ਅੰਤਰਰਾਸ਼ਟਰੀ ਮੋਰਚੇ ‘ਤੇ ਭਾਰਤੀ ਕੋਸ਼ਿਸ਼ਾਂ ਨੂੰ ਹਾਲ ਹੀ ‘ਚ ਸਫਲਤਾ ਮਿਲੀ ਸੀ ਜਦੋਂ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁੱਖੀ ਮਸੂਦ ਅਜ਼ਹਰ ਨੂੰ ਸੰਯੁਕਤ ਰਾਸ਼ਟਰ ਪਰਿਸ਼ਦ ਦੁਆਰਾ ਸੰਸਾਰਕ ਅੱਤਵਾਦੀ ਦੇ ਰੂਪ ਵਿੱਚ ਬਲੈਕ ਲਿਸਟ ਕੀਤਾ ਗਿਆ ਸੀ ।

- Advertisement -

Share this Article
Leave a comment