ਕੈਨੇਡਾ: ਵੀਜ਼ਾ ਦਿਵਾਉਣ ਦੇ ਨਾਮ ‘ਤੇ ਠੱਗੀ, ਫਰਜ਼ੀ ਵਕੀਲ ਦੀ ਭਾਲ ‘ਚ ਜੁਟੀ ਪੁਲਿਸ!

Global Team
3 Min Read

ਓਂਟਾਰੀਓ :ਕੈਨੇਡਾ ਵਿੱਚ ਪੰਜਾਬੀ ਮੂਲ ਦੇ ਇੱਕ ਵਿਅਕਤੀ ਵੱਲੋਂ ਲੋਕਾਂ ਨੂੰ ਵੀਜ਼ਾ ਲਗਵਾਉਣ ਦੇ ਨਾਮ ‘ਤੇ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਕੇਸ ਦਰਜ ਹੋਣ ਤੋਂ ਬਾਅਦ ਦੋਸ਼ੀ ਅੰਡਰਗਰਾਊਂਡ ਹੋ ਗਿਆ ਹੈ। ਹੁਣ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਕਿਚਨਰ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਮੁਲਜ਼ਮ ਦੀ ਪਛਾਣ 34 ਸਾਲਾ ਹਰਸ਼ਰਨ ਆਹਲੂਵਾਲੀਆ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਹਰਸ਼ਰਨ ਨੇ ਕਿਚਨਰ ਇਲਾਕੇ ਵਿੱਚ 3 ਲੋਕਾਂ ਨਾਲ ਵੀਜ਼ਾ ਲਗਵਾਉਣ ਦਾ ਵਾਅਦਾ ਕੀਤਾ ਸੀ। ਇਸਦੇ ਬਦਲੇ ਉਸਨੇ ਉਨ੍ਹਾਂ ਤੋਂ 5-5 ਹਜ਼ਾਰ ਕੈਨੇਡੀਅਨ ਡਾਲਰ ਲਏ ਅਤੇ ਫਿਰ ਗਾਇਬ ਹੋ ਗਿਆ। ਦਫ਼ਤਰ ਵਿੱਚ ਨਾ ਮਿਲਣ ‘ਤੇ ਲੋਕਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।

ਪੁਲਿਸ ਨੇ ਦੱਸੇ ਗਏ ਪਤੇ ‘ਤੇ ਉਸ ਨੂੰ ਕਈ ਵਾਰ ਲੱਭਣ ਦੀ ਕੋਸ਼ਿਸ਼ ਕੀਤੀ। ਨਾ ਮਿਲਣ ਤੋਂ ਬਾਅਦ, ਉਸਨੂੰ ਕੈਨੇਡਾ ਦੇ ਵਾਂਟੇਡ ਕ੍ਰਿਮੀਨਲ (ਲੋੜੀਂਦੇ ਅਪਰਾਧੀ) ਦੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ। ਪੁਲਿਸ ਨੇ ਸਰਕੂਲਰ ਜਾਰੀ ਕਰਦੇ ਹੋਏ ਦੋਸ਼ੀ ਦੀ ਫੋਟੋ ਵੀ ਜਾਰੀ ਕੀਤੀ ਹੈ। ਪੁਲਿਸ ਨੇ ਕਿਹਾ ਕਿ ਜਿਸਨੂੰ ਵੀ ਇਹ ਵਿਅਕਤੀ ਮਿਲੇ, ਉਹ ਤੁਰੰਤ ਕੈਨੇਡਾ ਪੁਲਿਸ ਨੂੰ ਸੂਚਿਤ ਕਰੇ। ਇਸ ਦੇ ਲਈ ਮੋਬਾਈਲ ਨੰਬਰ ਵੀ ਜਾਰੀ ਕੀਤਾ ਗਿਆ ਹੈ।

ਕਿਚਨਰ ਪੁਲਿਸ ਨੇ ਦੱਸਿਆ ਕਿ 34 ਸਾਲਾ ਹਰਸ਼ਰਨ ਆਹਲੂਵਾਲੀਆ ਨੇ ਖੁਦ ਨੂੰ ਪ੍ਰੋਫੈਸ਼ਨਲ ਇਮੀਗ੍ਰੇਸ਼ਨ ਵਕੀਲ ਦੱਸ ਕੇ ਲੋਕਾਂ ਨੂੰ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦਿੱਤਾ। ਉਸਨੇ ਮਈ 2024 ਤੋਂ ਜੁਲਾਈ 2025 ਦੇ ਵਿਚਕਾਰ ਪੀੜਤਾਂ ਤੋਂ ਲੀਗਲ ਫੀਸ ਅਤੇ ਪ੍ਰੋਸੈਸਿੰਗ ਚਾਰਜ ਦੇ ਨਾਮ ‘ਤੇ 5-5 ਹਜ਼ਾਰ ਡਾਲਰ ਦੀ ਰਕਮ ਵਸੂਲੀ, ਜਦਕਿ ਉਹ ਕੋਈ ਰਜਿਸਟਰਡ ਵਕੀਲ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਪੈਸੇ ਲੈਣ ਦੇ ਬਾਵਜੂਦ ਦੋਸ਼ੀ ਨੇ ਸਰਕਾਰੀ ਪੋਰਟਲ ‘ਤੇ ਵੀਜ਼ਾ ਲਈ ਕੋਈ ਵੀ ਅਰਜ਼ੀ ਨਹੀਂ ਦਿੱਤੀ ਸੀ। ਵਾਟਰਲੂ ਰੀਜਨਲ ਪੁਲਿਸ ਨੇ ਉਸਦੇ ਖਿਲਾਫ ਧੋਖਾਧੜੀ ਅਤੇ ਫਰਜ਼ੀ ਪਛਾਣ ਦੱਸਣ ਦੇ 3-3 ਮਾਮਲੇ ਦਰਜ ਕਰਕੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment