ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ ਦੇਹਾਂਤ

TeamGlobalPunjab
2 Min Read

ਕੈਪਟਾਊਨ : ਵਿਸ਼ਵ ਪੱਧਰ ‘ਤੇ ਕੋਰੋਨਾ ਮਹਾਮਾਰੀ ਹੋਰ ਭਿਆਨਕ ਰੂਪ ਧਾਰਨ ਕਰਦੀ ਜਾ ਰਹੀ ਹੈ। ਇਸ ਦੌਰਾਨ ਖਬਰ ਮਿਲੀ ਹੈ ਕਿ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਫ੍ਰੇਡੀ ਬਲੋਮ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਹੈ। ਫ੍ਰੇੇੇੇਡੀ ਬਲੋੋਮ ਦੱਖਣੀ ਅਫਰੀਕਾ ਦਾ ਰਹਿਣ ਵਾਲਾ ਸੀ। ਫ੍ਰੇੇੇੇਡੀ ਨੇ ਚਾਰ ਮਹੀਨੇ ਪਹਿਲਾਂ ਆਪਣਾ 116ਵਾਂ ਜਨਮ ਦਿਨ ਮਨਾਇਆ ਸੀ।

ਫ੍ਰੇੇੇੇਡੀ ਬਲੋੋਮ ਦਾ ਜਨਮ 8 ਮਈ 1994 ਨੂੰ ਹੋਇਆ ਸੀ। ਅਸਲ ਵਿਚ ਫ੍ਰੇਡੀ ਨੂੰ ਸਿਗਰਟ ਪੀਣ ਦਾ ਬਹੁਤ ਸ਼ੌਂਕ ਸੀ ਪਰ ਕੋਰੋਨਾਵਾਇਰਸ ਪਾਬੰਦੀਆਂ ਦੇ ਕਾਰਨ ਉਹਨਾਂ ਨੂੰ ਤੰਬਾਕੂ ਨਹੀਂ ਮਿਲ ਪਾਇਆ ਅਤੇ ਉਹ ਸਿਗਰਟ ਨਹੀਂ ਬਣਾ ਪਾਏ। ਜਿਸ ਕਾਰਨ ਉਨ੍ਹਾਂ ਦੀ ਆਖਰੀ ਇੱਛਾ ਅਧੂਰੀ ਰਹਿ ਗਈ। ਆਪਣਾ 116ਵਾਂ ਜਨਮਦਿਨ ਮਨਾਉਣ ਦੇ ਬਾਅਦ ਫ੍ਰੇਡੀ ਨੇ ਕਿਹਾ ਸੀ,”ਮੈਂ ਈਸ਼ਵਰ ਦੀ ਕਿਰਪਾ ਨਾਲ ਇੰਨੇ ਦਿਨ ਤੱਕ ਜ਼ਿੰਦਾ ਰਿਹਾ ਹਾਂ।”

ਫ੍ਰੇਡੀ ਦੇ ਪੂਰੇ ਪਰਿਵਾਰ ਦੀ ਸਾਲ 1918 ਵਿਚ ਸਪੈਨਿਸ਼ ਫਲੂ ਦੇ ਕਾਰਨ ਮੌਤ ਹੋ ਗਈ ਸੀ। ਉਹਨਾਂ ਨੂੰ ਦੱਖਣੀ ਅਫਰੀਕਾ ਦੀ ਮੀਡੀਆ ਨੇ ਦੁਨੀਆ ਦਾ ਸਭ ਤੋਂ ਬਜ਼ੁਰਗ ਵਿਅਕਤੀ ਕਰਾਰ ਦਿੱਤਾ ਹੈ।

- Advertisement -

ਦੱਸ ਦਈਏ ਕਿ ਕੋਵਿਡ 19 ਕਾਰਨ ਸਾਵਧਾਨੀ ਦੇ ਤਹਿਤ ਦੱਖਣੀ ਅਫਰੀਕਾ ਵਿਚ ਤਾਲਾਬੰਦੀ ਲਗਾਈ ਗਈ ਹੈ। ਇਥੇ ਦੱਸ ਦਈਏ ਕਿ ਦੱਖਣੀ ਅਫਰੀਕਾ ਨੇ ਤਾਲਾਬੰਦੀ ਦੇ ਕਾਰਨ ਸ਼ਰਾਬ ਅਤੇ ਸਿਗਰਟ ‘ਤੇ ਪਾਬੰਦੀ ਲਗਾਈ ਹੋਈ ਹੈ ਤਾਂ ਜੋ ਲੋਕਾਂ ਵੱਲੋਂ ਸੜਕਾਂ ‘ਤੇ ਸ਼ਰਾਬ ਪੀ ਕੇ ਹੋਣ ਵਾਲੀ ਕੁੱਟਮਾਰ ਦੇ ਮਾਮਲੇ ਹਸਪਤਾਲ ਵਿਚ ਘੱਟ ਆਉਣ।

Share this Article
Leave a comment