ਕੈਨੇਡੀਅਨ ਸਰਕਾਰ ਨੇ ਮ੍ਰਿਤਕ 215 ਬੱਚਿਆਂ ਨੂੰ ਸ਼ਰਧਾਂਜਲੀ ਦੇਣ ਲਈ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾਇਆ

TeamGlobalPunjab
2 Min Read

ਟੋਰਾਂਟੋ: ਕੈਨੇਡੀਅਨ ਸਰਕਾਰ ਨੇ ਮ੍ਰਿਤਕ ਪਾਏ ਗਏ 215 ਬੱਚਿਆਂ ਨੂੰ ਸ਼ਰਧਾਂਜਲੀ ਦੇਣ ਲਈ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿੱਤਾ। ਇਹਨਾਂ ਬੱਚਿਆਂ ਦੀਆਂ ਲਾਸ਼ਾਂ ਪਿਛਲੇ ਹਫ਼ਤੇ ਕਮਲੂਪਸ ਸ਼ਹਿਰ ਦੇ ਇੱਕ ਸਾਬਕਾ ਰਿਹਾਇਸ਼ੀ ਸਕੂਲ ਵਿਚ ਮਿਲੀਆਂ  ਸਨ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਟਵੀਟ ਕੀਤਾ,“ਉਨ੍ਹਾਂ 215 ਬੱਚਿਆਂ ਦੇ ਸਨਮਾਨ ਵਿਚ, ਜਿਨ੍ਹਾਂ ਦੀ ਜਾਨ ਸਾਬਕਾ ਕਮਲੂਪ, ਰਿਹਾਇਸ਼ੀ ਸਕੂਲ ਵਿਖੇ ਲਈ ਗਈ। ਸਾਰੇ ਸਵਦੇਸੀ ਬੱਚਿਆਂ, ਜਿਨ੍ਹਾਂ ਨੇ ਇਸ ਨੂੰ ਕਦੇ ਘਰ ਨਹੀਂ ਬਣਾਇਆ ਅਤੇ ਬਚੇ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੈਂ ਦੇਸ਼ ਦੀਆਂ ਸਾਰੀਆਂ ਸੰਘੀ ਇਮਾਰਤਾਂ ‘ਤੇ ਪੀਸ ਟਾਵਰ ਦੇ ਝੰਡੇ ਅੱਧੇ ਝੁਕਾ ਦੇਣ ਲਈ ਕਿਹਾ ਹੈ।”

ਟੋਰਾਂਟੋ, ਓਟਾਵਾ, ਮਿਸੀਸਾਗਾ ਅਤੇ ਬਰੈਂਪਟਨ ਸਮੇਤ ਪੂਰੇ ਓਨਟਾਰੀਓ ਦੇ ਭਾਈਚਾਰਿਆਂ ਦੇ ਮੇਅਰਾਂ ਨੇ ਵੀ ਬੱਚਿਆਂ ਦਾ ਸਨਮਾਨ ਕਰਨ ਲਈ ਝੰਡੇ ਨੀਚੇ ਕਰਨ ਦਾ ਆਦੇਸ਼ ਦਿੱਤਾ।

 

ਇੱਥੋਂ ਦੇ ਇੱਕ ਗਰੁੱਪ ਫਸਟ ਨੇਸ਼ਨ ਦੀ ਮੁਖੀ ਰੋਸੇਨ ਕੈਸਿਮੀਰ ਨੇ ਪ੍ਰੈੱਸ ਬਿਆਨ ’ਚ ਕਿਹਾ ਕਿ ਜ਼ਮੀਨ ਹੇਠਾਂ ਵਸਤਾਂ ਦਾ ਪਤਾ ਲਾਉਣ ਵਾਲੇ ਰਾਡਾਰ ਦੀ ਮਦਦ ਨਾਲ ਬੀਤੇ ਹਫ਼ਤੇ ਇਨ੍ਹਾਂ ਲਾਸ਼ਾਂ ਬਾਰੇ ਪਤਾ ਚੱਲਿਆ। ਉਨ੍ਹਾਂ ਕਿਹਾ ਕਿ ਲਾਸ਼ਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ ਸਕੂਲ ਦੇ ਮੈਦਾਨ ਅਤੇ ਇਸ ਦੇ ਇਲਾਕੇ ਦੀ ਤਲਾਸ਼ੀ ਅਜੇ ਲਈ ਜਾਣੀ ਹੈ।

- Advertisement -

ਜ਼ਿਕਰਯੋਗ ਹੈ ਕਿ 19ਵੀਂ ਸਦੀ ਦੇ 1970 ਦੇ ਦਹਾਕੇ ਤੱਕ ਫਸਟ ਨੇਸ਼ਨ ਦੇ ਡੇਢ ਲੱਖ ਤੋਂ ਵੱਧ ਬੱਚਿਆਂ ਨੂੰ ਕੈਨੇਡੀਅਨ ਸਮਾਜ ’ਚ ਸ਼ਾਮਲ ਕਰਨ ਦੇ ਪ੍ਰੋਗਰਾਮ ਤਹਿਤ ਸਰਕਾਰੀ ਫੰਡਾਂ ਨਾਲ ਚੱਲਦੇ ਈਸਾਈ ਸਕੂਲਾਂ ’ਚ ਪੜ੍ਹਨਾ ਹੁੰਦਾ ਸੀ। ਉਨ੍ਹਾਂ ਨੂੰ ਈਸਾਈ ਧਰਮ ਤਬਦੀਲ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਉਨ੍ਹਾਂ ਦੀ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਅਪਸ਼ਬਦ ਵੀ ਬੋਲੇ ਜਾਂਦੇ ਸਨ। ਅਜਿਹਾ ਦੱਸਿਆ ਜਾਂਦਾ ਹੈ ਕਿ ਉਸ ਦੌਰਾਨ 6 ਹਜ਼ਾਰ ਬੱਚਿਆਂ ਦੀ ਮੌਤ ਹੋ ਗਈ ਸੀ।

Share this Article
Leave a comment