ਨਵਜੰਮੇ ਬੱਚੇ ਸਣੇ 4 ਭਾਰਤੀਆਂ ਦੀ ਮੌਤ ‘ਤੇ ਬੋਲੇ ਟਰੂਡੋ- ‘ਮਨੁੱਖੀ ਤਸਕਰੀ ਰੋਕਣ ਦਾ ਕਰ ਰਹੇ ਹਾਂ ਯਤਨ’

TeamGlobalPunjab
2 Min Read

ਟੋਰਾਂਟੋ: ਨਵਜੰਮੇ ਬੱਚੇ ਸਣੇ 4 ਭਾਰਤੀਆਂ ਦੀ ਮੌਤ ‘ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਮਰੀਕਾ ਨਾਲ ਮਿਲ ਕੇ ਮਨੁੱਖੀ ਤਸਕਰੀ ਨੂੰ ਰੋਕਣ ਲਈ ਹਰ ਸੰਭਵਨ ਯਤਨ ਕਰ ਰਹੀ ਹੈ। ਉੱਥੇ, ਕੈਨੇਡਾ ’ਚ ਭਾਰਤੀ ਹਾਈ ਕਮਿਸ਼ਨ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਘਟਨਾ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਘਟਨਾ ਨੂੰ ਦਿਲ ਦਹਿਲਾ ਦੇਣ ਵਾਲੀ ਤ੍ਰਾਸਦੀ ਕਰਾਰ ਦਿੰਦੇ ਹੋਏ ਟਰੂਡੋ ਨੇ ਕਿਹਾ ਕਿ ਮਨੁੱਖੀ ਤਸਕਰਾਂ ਦਾ ਸ਼ਿਕਾਰ ਬਣ ਕੇ ਇਕ ਪਰਿਵਾਰ ਨੂੰ ਇਸ ਤਰ੍ਹਾਂ ਮਰਦੇ ਹੋਏ ਵੇਖਣਾ ਬਹੁਤ ਦੁਖਦ ਹੈ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਸੀਂ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ( justin trudeau speaks on tragic deaths of four indians at canadian border trying to stop human trafficking)

ਦਸ ਦਈਏ ਕਿ ਅਮਰੀਕਾ ਨਾਲ ਲੱਗਦੀ ਕੈਨੇਡੀਅਨ ਸਰਹੱਦ ‘ਤੇ ਠੰਢ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਇੱਕ ਨਵਜੰਮਿਆ ਬੱਚਾ ਵੀ ਸ਼ਾਮਿਲ ਹੈ। ਅਮਰੀਕੀ ਪੁਲਿਸ ਇਸ ਨੂੰ ਮਨੁੱਖੀ ਤਸਕਰੀ ਨਾਲ ਜੁੜਿਆ ਮਾਮਲਾ ਦੱਸ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਸਾਰੇ ਮ੍ਰਿਤਕ ਭਾਰਤ ਤੋਂ ਆਏ ਸਨ ਅਤੇ ਕੈਨੇਡਾ ਤੋਂ ਅਮਰੀਕਾ ਦੀ ਸਰਹੱਦ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਮੌਸਮ ਖ਼ਰਾਬ ਹੋਣ ਕਾਰਨ ਬਰਫ਼ੀਲੇ ਇਲਾਕੇ ਵਿੱਚ ਜਿਆਦਾ ਠੰਢ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਮੈਨੀਟੋਬਾ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ (ਆਰਸੀਐਮਪੀ) ਨੇ ਕਿਹਾ ਕਿ ਬੁੱਧਵਾਰ ਨੂੰ ਐਮਰਸਨ ਨੇੜੇ ਕੈਨੇਡਾ-ਅਮਰੀਕਾ ਸਰਹੱਦ ਦੇ ਕੈਨੇਡੀਅਨ ਵਾਲੇ ਪਾਸੇ ਤੋਂ ਚਾਰ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਵਿੱਚੋਂ ਇੱਕ ਲਾਸ਼ ਨਵਜੰਮੇ ਬੱਚੇ ਦੀ ਹੈ। ਆਰਸੀਐਮਪੀ ਦੇ ਸਹਾਇਕ ਕਮਿਸ਼ਨਰ ਜੇਨ ਮੈਕਲੈਚੀ ਨੇ ਕਿਹਾ ਕਿ ਜੋ ਜਾਣਕਾਰੀ ਮੈਂ ਅੱਜ ਸਾਂਝੀ ਕਰਨ ਜਾ ਰਿਹਾ ਹਾਂ, ਉਹ ਬਹੁਤ ਸਾਰੇ ਲੋਕਾਂ ਲਈ ਸੁਣਨਾ ਮੁਸ਼ਕਿਲ ਹੈ। ਇਹ ਯਕੀਨੀ ਤੌਰ ‘ਤੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਹੈ। ਜਾਂਚ ਦੇ ਸ਼ੁਰੂਆਤੀ ਦੌਰ ‘ਚ ਅਜਿਹਾ ਲੱਗਦਾ ਹੈ ਕਿ ਸਾਰਿਆਂ ਦੀ ਮੌਤ ਠੰਢ ਕਾਰਨ ਹੋਈ ਹੈ।

- Advertisement -

Share this Article
Leave a comment