ਨਿਊਜ਼ੀਲੈਂਡ ਦਾ ਵੱਡਾ ਫੈਸਲਾ, 165,000 ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਐਲਾਨ

TeamGlobalPunjab
2 Min Read

ਆਕਲੈਂਡ – ਨਿਊਜ਼ੀਲੈਂਡ ਇੰਮੀਗ੍ਰੇਸ਼ਨ ਨੇ ਮਾਈਗ੍ਰੈਂਟਸ ਨੂੰ ਅੱਜ ਇੱਕ ਵੱਡੀ ਰਾਹਤ ਦਿੰਦਿਆਂ “one of residency category – the resident visa 2021” ਦਾ ਐਲਾਨ ਕੀਤਾ ਹੈ।  ਜਿਸ ਤਹਿਤ 165,000 ਕੱਚੇ ਮਾਈਗ੍ਰੈਂਟਸ ਨੂੰ ਨਿਊਜ਼ੀਲੈਂਡ ਵਿੱਚ ਪੱਕੇ ਹੋਣ ਵਾਸਤੇ ਰਾਹ ਖੁੱਲ ਗਿਆ ਹੈ ।

ਇਸ ਅਨਾਊਸਮੈਂਟ ਤਹਿਤ ਬਹੁਤ ਸਾਰੇ ਭਾਰਤੀ ਅਤੇ ਖਾਸ ਤੌਰ ਤੇ ਪੰਜਾਬੀ , ਜੋ ਕਿ ਲੰਮੇ ਸਮੇਂ ਤੋ ਨਿਊਜ਼ੀਲੈਂਡ  ਦੇ ਬੰਦ ਪਏ ਪੀ ਆਰ ਸਿਸਟਮ ਤੋ ਹਤਾਸ਼ ਹੋ ਗਏ ਸੀ ਅਤੇ ਕੇਨੈਡਾ ਵਰਗੇ ਮੁਲਕਾਂ ਦਾ ਰੁੱਖ ਕਰਨ ਲਈ ਮਜਬੂਰ ਹੋ ਗਏ ਸਨ ਉਹਨਾਂ ਲਈ ਹੁਣ ਨਿਊਜ਼ੀਲੈਂਡ ਵਿੱਚ ਹੀ ਪੱਕੇ ਹੋਣ ਦਾ ਰਾਹ ਖੁੱਲ ਗਿਆ ਹੈ । ਹਾਲਾਂਕਿ ਜਿਹੜੇ ਮਾਈਗ੍ਰੈਂਟਸ ਕੋਵਿਡ ਦੇ ਚੱਲਦਿਆ ਨਿਊਜੀਲੈਂਡ ਤੋ ਬਾਹਰ ਫਸੇ ਹੋਏ ਨੇ ਉਹਨਾਂ ਤੇ ਇਹ ਰੂਲ ਲਾਗੂ ਨਹੀ ਹੁੰਦਾ ਅਤੇ ਉਹਨਾਂ ਨੂੰ ਅਜੇ ਹੋਰ ਉਡੀਕ ਕਰਨੀ ਪੈ ਸਕਦੀ ਹੈ ।

ਨਵੇਂ ਰੈਜੀਡੇਂਟ ਵੀਜੇ ਦੀਆਂ ਸ਼ਰਤਾਂ ਤਹਿਤ ਮੁੱਖ ਅਰਜ਼ੀ ਕਰਤਾ ਦੀ ਯੋਗਤਾ ਵਾਸਤੇ ਮਹੱਤਵਪੂਰਨ ਗੱਲਾਂ : –

-29 ਸਤੰਬਰ 2021 ਵਾਲੇ ਦਿਨ ਨਿਊਜ਼ੀਲੈਂਡ ਵਿੱਚ ਮੌਜੂਦ ਹੋਣਾ ਜ਼ਰੂਰੀ

- Advertisement -

-ਨਿਊਜ਼ੀਲੈਂਡ `ਚ ਤਿੰਨ ਸਾਲ ਜਾਂ ਇਸ ਤੋਂ ਵੱਧ ਸਮੇਂ ਦੀ ਰਿਹਾਇਸ਼ ਹੋਵੇ

–  ਘੱਟੋ-ਘੱਟ ਤਨਖਾਹ 27 ਡਾਲਰ ਪ੍ਰਤੀ ਘੰਟਾ ਦੀ ਦਰ ਤੇ ਜਾਂ

–  ਲੋਂਗ ਟਰਮ ਸਕਿਲ ਸ਼ੌਰਟੇਜ ਲਿਸਟ ਮੁਤਾਬਕ ਕੰਮ ਕਰ ਰਿਹਾ/ਰਹੀ ਹੋਵੇ

– ਪੇਸ਼ਾਵਰ ਰਜਿਸਟਰੇਸ਼ਨ (ਜਿਵੇਂ ਟੀਚਿੰਗ,ਨਰਸਿੰਗ) ਦਾ ਪਾਤਰ ਹੋਵੇ

-ਹੈੱਲਥ ਅਤੇ ਐਜੂਕੇਸ਼ਨ ਸੈਕਟਰ `ਚ ਨੌਕਰੀ ਹੋਵੇ

- Advertisement -

–  ਪ੍ਰਾਇਮਰੀ ਇੰਡਸਟਰੀ (ਡੇਅਰੀ ,ਫਾਰਮਿੰਗ ਆਦਿ) ਦੇ ਵਿਸ਼ੇਸ਼ ਰੋਲ ਵਿੱਚ

– ਜਿਹੜੇ ਵੀਜਾ ਧਾਰਕ ਨਿਊਜੀਲੈੰਡ ਵਿੱਚ critical workers ਦੇ ਤੌਰ ਤੇ 6 ਮਹੀਨੇ ਜਾਂ ਉਸ ਤੋ ਵਧੇਰੇ ਸਮੇਂ ਲਈ ਕੰਮ ਕਰ ਹੋਣ 31 ਜੁਲਾਈ 2022 ਤੱਕ

– ਵੀਜਾ ਧਾਰਕ ਆਪਣੇ ਪਾਰਟਨਰਜ ਅਤੇ ਡਿਪੈਨਡਟਜ ਨੂੰ ਵੀ ਆਪਣੀ ਐਪਲੀਕੇਸ਼ਨ ਵਿੱਚ ਸ਼ਾਮਿਲ ਕਰ ਸਕਣਗੇ ।

– ਐਪਲੀਕੇਂਟਸ ਨੂੰ ਹੈੱਲਥ ਸਰਟੀਫਿਕੇਟ , ਪੁਲਿਸ ਕਲੀਰਰੈਂਸ , ਸਕਿਉਰਟੀ ਚੈੱਕ , ਗੁੱਡ ਕਰੈਕਟਰ ਵਰਗੇ ਮਾਪਦੰਡ ਪਹਿਲਾਂ ਵਾਗੂੰ ਹੀ ਪੂਰੇ ਕਰਨੇ ਪੇਣਗੇ ।

Share this Article
Leave a comment